• Home »
  • ਖਬਰਾਂ
  • » ਬੇਟੀ ਬਚਾਓ, ਬੇਟੀ ਪੜਾਓ ਸਕੀਮ ‘ਚ ਵੀ ਘਪਲਾ!!

ਬੇਟੀ ਬਚਾਓ, ਬੇਟੀ ਪੜਾਓ ਸਕੀਮ ‘ਚ ਵੀ ਘਪਲਾ!!

-ਪੰਜਾਬੀਲੋਕ ਬਿਊਰੋ
ਬੇਟੀ ਬਚਾਓ, ਬੇਟੀ ਪੜਾਓ ਸਕੀਮ ਵਿੱਚ ਘਪਲੇ ਦੇ ਸ਼ੰਕੇ ਦੇ ਚੱਲਦਿਆਂ ਪੰਜਾਬ ਸੀ ਬੀ ਆਈ ਦੀ ਜਾਂਚ ਘੇਰੇ ਵਿੱਚ ਆ ਗਿਆ Muro ਹੈ। ਸੀ ਬੀ ਆਈ ਵੱਲੋਂ ਪੰਜਾਬ ਦਾ ਰਿਕਾਰਡ ਵੀ ਤਲਬ ਕੀਤਾ ਜਾਣਾ ਹੈ। ਇਹ ਘਪਲਾ ਜਾਅਲੀ/ਗ਼ੈਰਕਨੂੰਨੀ ਫਾਰਮ ਨਾਲ ਜੁੜਿਆ ਹੋਇਆ ਹੈ। wholesale jerseys ਪੰਜਾਬ ਸਰਕਾਰ ਨੇ ਸੀ ਬੀ ਆਈ ਦੀ ਜਾਂਚ ਤੋਂ ਪਹਿਲਾਂ ਆਪਣੇ ਪੱਧਰ ‘ਤੇ ਪੜਤਾਲ ਕਰਾ ਲਈ ਹੈ, ਜਿਸ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਵਿੱਚ ਘਪਲੇ ਦੇ ਸ਼ੰਕੇ ਕਾਰਨ ਅੱਧੀ ਦਰਜਨ ਸੂਬੇ ਸੀਬੀਆਈ ਜਾਂਚ ਦੇ ਘੇਰੇ ਵਿੱਚ ਆ ਗਏ ਹਨ। custom jerseys ਇਸ ਸਕੀਮ ਦੇ ਜਾਅਲੀ ਫਾਰਮ ਘਪਲੇ ਦਾ ਮੁੱਖ ਕੇਂਦਰ ਉਤਰ ਪ੍ਰਦੇਸ਼ ਹੈ, ਜਦੋਂਕਿ ਪੰਜਾਬ, ਹਰਿਆਣਾ, ਉੱਤਰਾਖੰਡ, ਦਿੱਲੀ ਤੇ ਬਿਹਾਰ ਵੀ ਇਸ ਦੀ ਲਪੇਟ ਵਿੱਚ ਹਨ।
ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਇਨਾਂ ਅੱਧੀ ਦਰਜਨ ਸੂਬਿਆਂ ‘ਚੋਂ ਸਕੀਮ ਦੇ ਕਰੀਬ ਤਿੰਨ ਲੱਖ ਜਾਅਲੀ/ਗ਼ੈਰਕਨੂੰਨੀ ਫਾਰਮ ਕੇਂਦਰੀ ਮੰਤਰਾਲੇ ਕੋਲ ਪੁੱਜੇ ਤਾਂ ਮੰਤਰਾਲਾ ਹੱਕਾ ਬੱਕਾ ਰਹਿ ਗਿਆ। ਲੋਕਾਂ ਨੂੰ ਝਾਂਸਾ ਦਿੱਤਾ ਜਾ ਰਿਹਾ ਹੈ ਕਿ ਇਸ ਸਕੀਮ ਤਹਿਤ ਕੇਂਦਰ ਤਰਫ਼ੋਂ ਦੋ ਲੱਖ ਰੁਪਏ ਦੀ ਮਾਲੀ ਇਮਦਾਦ ਦਿੱਤੀ ਜਾਂਦੀ ਹੈ।
ਹਕੀਕਤ ਇਹ ਹੈ ਕਿ ਇਸ ਸਕੀਮ ਵਿਚ ਕੋਈ ਮਾਲੀ ਮਦਦ ਦਿੱਤੇ ਜਾਣ ਦੀ ਵਿਵਸਥਾ ਹੀ ਨਹੀਂ ਹੈ। ਪੰਜਾਬ ਅਤੇ ਹਰਿਆਣਾ ਦੇ 20-20 ਜ਼ਿਲਿਆਂ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਕੇਂਦਰ ਤਰਫ਼ੋਂ ਪੰਜਾਬ ਨੂੰ ਇਸ ਸਕੀਮ ਤਹਿਤ ਲੰਘੇ ਦੋ ਵਰਿਆਂ ਦੌਰਾਨ 6.35 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਹਰਿਆਣਾ ਨੂੰ 6.57 ਕਰੋੜ ਰੁਪਏ ਜਾਰੀ ਕੀਤੇ ਹਨ। ਪੂਰੇ ਦੇਸ਼ ਵਿੱਚ ਦੋ ਵਰਿਆਂ ਦੌਰਾਨ 523 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਪੰਜਾਬ ਵਿੱਚ ਮੁਢਲੇ ਪੜਾਅ ‘ਤੇ ਰਾਈਆ (ਅੰਮ੍ਰਿ੍ਰਤਸਰ) ਅਤੇ ਬਾਗੜੀਆਂ (ਸੰਗਰੂਰ) ਵਿੱਚ ਸਕੀਮ ਦੇ ਗ਼ੈਰਕਾਨੂੰਨੀ ਫਾਰਮਾਂ ਦੀ ਭਾਫ ਉੱਠੀ ਸੀ, ਜਿਸ ਦੀ ਪੰਜਾਬ ਸਰਕਾਰ ਨੇ ਪੜਤਾਲ ਕਰਾਈ ਸੀ।ਸੂਤਰ ਦੱਸਦੇ ਹਨ ਕਿ ਇਹ ਗ਼ੈਰਕਨੂੰਨੀ ਫਾਰਮ ਵੀ ਯੂਪੀ ਵਿੱਚੋਂ ਹੀ ray ban outlet ਆਏ ਸਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੂੰ ਪੰਜਾਬ ‘ਚੋਂ ਇਸ ਸਕੀਮ ਦੇ ਦੋ ਮਾਮਲਿਆਂ ਦਾ ਪਤਾ ਲੱਗਾ ਸੀ, ਜਿਸ ਦੀ ਫੌਰੀ ਪੜਤਾਲ ਕਰਾ ਲਈ ਸੀ। ਇਸ ਦੀ ਰਿਪੋਰਟ ਵੀ ਕੇਂਦਰੀ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਚੌਕਸ ਕਰ ਦਿੱਤਾ ਸੀ।