• Home »
  • ਖਬਰਾਂ
  • » ਕੈਗ ਨੇ ਖੋਲੀਆਂ ਬਾਦਲ ਸਰਕਾਰ ਦੇ ਹਿਸਾਬ ਕਿਤਾਬ ਦੀਆਂ ਗੜਬੜੀਆਂ

ਕੈਗ ਨੇ ਖੋਲੀਆਂ ਬਾਦਲ ਸਰਕਾਰ ਦੇ ਹਿਸਾਬ ਕਿਤਾਬ ਦੀਆਂ ਗੜਬੜੀਆਂ

ਪਾਵਰਕਾਮ ਦਾ ਬੋਝ ਜਨਤਾ ਨੇ ਝੱਲਿਆ
ਵਿਸ਼ਵ ਕਬੱਡੀ ਟੂਰਨਾਂਮੈਂਟ ‘ਚ ਫੰਡਾਂ ਦੀ ਕਬੱਡੀ
-ਪੰਜਾਬੀਲੋਕ ਬਿਊਰੋ
ਪੰਜਾਬ ਦੀ ਪਿਛਲੀ ਅਕਾਲੀ-ਬੀ ਜੇ ਪੀ ਸਰਕਾਰ ਸਮੇਂ ਬਿਜਲੀ ਬੋਰਡ ਦੀਆਂ ਗਲਤੀਆਂ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪਿਆ ਹੈ। ਕੈਗ ਦੀ ਰਿਪੋਰਟ ਮੁਤਾਬਕ ਸਾਲ 2013 ਤੋਂ 2016 ਦੌਰਾਨ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਖਰੀਦ ਤੇ ਹੋਰ ਸਬੰਧਤ ਕਾਰਜਾਂ ਲਈ 2249.61 ਕਰੋੜ ਰੁਪਏ ਵਾਧੂ ਅਦਾ ਕਰ ਦਿੱਤੇ। ਇਸ ਵਿੱਚੋਂ 1427.84 ਕਰੋੜ ਰੁਪਏ ਦਾ ਬੋਝ ਪੰਜਾਬ ਦੇ ਲੋਕਾਂ ‘ਤੇ ਪਾ ਦਿੱਤਾ ਗਿਆ। ਪੰਜਾਬ ਵਿੱਚ ਬਠਿੰਡਾ, ਰੋਪੜ ਤੇ ਲਹਿਰਾ ਮੁਹੱਬਤ ਸਥਿਤ ਥਰਮਲ ਸਟੇਸ਼ਨ ਬੰਦ ਕਰ ਦਿੱਤੇ ਗਏ ਤੇ ਵਪਾਰੀਆਂ ਕੋਲੋਂ ਬਿਜਲੀ ਦੀ ਖਰੀਦੀ ਗਈ। ਪਾਵਰ ਕਾਰਪੋਰੇਸ਼ਨ ਨੇ ਜਿਨਾਂ ਤੋਂ ਬਿਜਲੀ ਖਰੀਦੀ ਉਹਨਾਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਕੀਤਾ। ਜੇ ਪਾਵਰ ਕਾਰਪੋਰੇਸ਼ਨ ਨੇ ਵਪਾਰੀਆਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਹੁੰਦਾ ਤਾਂ ਉਸ ਨੂੰ ਅਦਾਇਗੀ ‘ਚ ਛੋਟ (ਰਿਬੇਟ) ਮਿਲਣੀ ਸੀ।
ਰਿਪੋਰਟ ਅਨੁਸਾਰ ਕਈ ਕੰਮਾਂ ਤੇ ਪ੍ਰਾਜੈਕਟਾਂ ਨੂੰ ਸਿਰੇ ਚਾੜਨ ਵਿੱਚ ਫੇਲ ਹੋ ਜਾਣ ਕਾਰਨ ਪਾਵਰ ਕਾਰਪੋਰੇਸ਼ਨ ਨੇ 2,249.61 ਕਰੋੜ ਰੁਪਏ ਵਾਧੂ ਅਦਾ ਕੀਤੇ। ਇਸ ‘ਚੋਂ 821.77 ਕਰੋੜ ਤਾਂ ਕਾਰਪੋਰੇਸ਼ਨ ਨੂੰ ਆਪ ਸਹਿਣੇ ਪਏ ਤੇ ਬਾਕੀ ਬਚਦੇ 1427.84 ਕਰੋੜ ਰੁਪਏ ਦਾ ਬੋਝ ਉਸ ਨੇ ਲੋਕਾਂ ਭਾਵ ਖ਼ਪਤਕਾਰਾਂ ‘ਤੇ ਪਾ ਦਿੱਤਾ। ਰਿਪੋਰਟ ‘ਚ ਦੱਸਿਆ ਗਿਆ ਕਿ ਪਾਵਰ ਕਾਰਪੋਰੇਸ਼ਨ 391.46 ਕਰੋੜ ਦੀ ਅਜਿਹੀ ਰਾਸ਼ੀ ਵੀ ਅਦਾ ਕਰ ਦਿੱਤੀ, ਜੋ ਉਸ ਨੂੰ ਅਦਾ ਨਹੀਂ ਕਰਨੀ ਚਾਹੀਦੀ ਸੀ।
ਰਿਪੋਰਟ ਅਨੁਸਾਰ ਇੱਕ ਕੋਲਾ ਖਾਣ ਚਲਾਉਣ ਲਈ ਪਾਵਰ ਕਾਰਪੋਰੇਸ਼ਨ ਨੇ ਇਕ ਫਰਮ ਨਾਲ ਸਮਝੌਤਾ ਕਰ ਲਿਆ। ਉਸ ਕੋਲਾ ਖਾਣ ‘ਚੋਂ ਕੋਲਾ ਕੱਢਣ ਲਈ ਦੋਵਾਂ Texel ਨੇ ਮਿਲ ਕੇ ਕੰਮ ਸ਼ੁਰੂ ਕੀਤਾ ਤੇ ਉਸ ਖਾਣ ਵਿੱਚੋਂ ਕੋਲਾ ਕੱਢਿਆ ਗਿਆ ਪਰ ਇੱਕ ਫੈਸਲੇ ਵਿੱਚ ਉੱਚ ਅਦਾਲਤ ਨੇ ਦੇਸ਼ ਵਿੱਚ ਹੋਈ ਕੋਲਾ ਬਲਾਕਾਂ ਦੀ ਵੰਡ ਨੂੰ ਗੈਰ-ਕਾਨੂੰਨੀ ਠਹਿਰਾ ਦਿੱਤਾ। ਇਸ ਦੇ ਚੱਲਦਿਆਂ ਪਾਵਰ ਕਾਰਪੋਰੇਸ਼ਨ ਨੂੰ ਅਲਾਟ ਕੋਲਾ ਬਲਾਕ ਦੀ ਵੰਡ ਵੀ ਰੱਦ ਹੋ ਗਈ। ਅਦਾਲਤੀ ਹੁਕਮਾਂ ਅਨੁਸਾਰ ਅਲਾਟੀਆਂ ਤੋਂ ਭਾਰੀ ਰਾਸ਼ੀ ਮੁਆਵਜ਼ੇ ਦੇ ਰੂਪ ‘ਚ ਉਗਰਾਹੀ ਗਈ। ਪੰਜਾਬ ਪਾਵਰ ਕਾਰਪੋਰੇਸ਼ਨ, ਇਹ ਰਾਸ਼ੀ (ਲੇਵੀ) ਅਦਾ ਕਰਨ ਲਈ ਰਾਜ਼ੀ ਨਹੀਂ ਸੀ, ਕਿਉਂਕਿ ਕਾਰਪੋਰੇਸ਼ਨ ਦਾ ਕਹਿਣਾ ਸੀ ਕਿ ਕੋਲਾ ਖਾਣ ਦਾ ਪਟਾ ਸਾਡੇ ਨਾਂ ‘ਤੇ ਨਹੀਂ ਸੀ, ਬਲਕਿ ‘ਜੇ.ਵੀ.ਸੀ. ਕੰਪਨੀ’ ਦੇ ਨਾਂ ਸੀ। ਕੋਲਾ ਮੰਤਰਾਲੇ ਨੇ ਜੇ.ਵੀ.ਸੀ. ਨੂੰ ਕਿਹਾ ਕਿ ਉਹ ਅਦਾਇਗੀ ਕਰੇ ਪਰ ਜੇ.ਵੀ.ਸੀ. ਨੇ ਅਦਾਇਗੀ ਨਹੀਂ ਕੀਤੀ। ਇਸ ਦੇ ਚੱਲਦਿਆਂ ਪਾਵਰ ਕਾਰਪੋਰੇਸ਼ਨ ਨੇ ਕਰਜ਼ਾ ਲੈ ਕੇ 391.46 ਕਰੋੜ ਰੁਪਏ ਰਾਸ਼ੀ ਆਪ ਹੀ ਜਮਾਂ ਕਰਵਾ ਦਿੱਤੀ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਾਵਰ ਕਾਰਪੋਰੇਸ਼ਨ ਨੇ ਸਲਾਹਕਾਰਾਂ ਦੀਆਂ ਨਿਯੁਕਤੀਆਂ ‘ਤੇ ਖਰਚੇ ਕਰ ਦਿੱਤੇ, ਜਿਨਾਂ ਦੀ ਲੋੜ ਹੀ ਨਹੀਂ ਸੀ।
ਕੈਗ ਨੇ ਬਾਦਲ ਸਰਕਾਰ ਵੇਲੇ ਕਰਵਾਏ ਗਏ ਵਿਸ਼ਵ ਕਬੱਡੀ ਟੂਰਨਾਂਮੈਂਟ ਦੌਰਾਨ ਹੋਈ ਗੜਬੜੀ ਦੀ ਵੀ ਰਿਪੋਰਟ ਦਿੱਤੀ ਹੈ। ਪਿਛਲੀ ਸਰਕਾਰ ਨੇ ਵਿਸ਼ਵ ਕਬੱਡੀ ਕੱਪ ਵਿੱਚ ਬੋਗਸ ਬਿੱਲਾਂ ‘ਤੇ ਵੀ ਅਦਾਇਗੀ ਕਰ ਦਿੱਤੀ ਗਈ। ਇਹ ਵੱਡਾ ਖੁਲਾਸਾ ਕੈਗ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਬੱਸਾਂ ਦੇ ਨੰਬਰ ਦਿੱਤੇ ਗਏ ਹਨ, ਉਹ ਸਕੂਟਰ, ਮੋਟਰਸਾਈਕਲ ਤੇ ਟਰੱਕ ਦੇ ਨਿਕਲੇ।
ਕੈਗ ਦੀ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ 2011 ਦੇ ਵਿਸ਼ਵ ਕਬੱਡੀ ਕੱਪ ਵਿੱਚ 1.68 ਲੱਖ ਦੀ ਅਦਾਇਗੀ ਬੋਗਸ ਬਿੱਲਾਂ ਉੱਤੇ ਕੀਤੀ ਗਈ। ਜ਼ਿਲਾ ਟਰਾਂਸਪੋਰਟ ਅਧਿਕਾਰੀ ਬਠਿੰਡਾ ਦੇ ਰਿਕਾਰਡ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ 227 ਵਿੱਚੋਂ 47 ਬੱਸਾਂ ਦੇ ਬਿੱਲ ਬੋਗਸ ਸੀ ਕਿਉਂਕਿ ਬਿੱਲਾਂ ਵਿੱਚ ਦਿਖਾਏ ਗਏ ਰਜਿਸਟਰ ਨੰਬਰ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਤੇ ਟਰੱਕਾਂ ਦੇ ਸਨ।
ਕਬੱਡੀ ਕੱਪ ਦੌਰਾਨ 6 ਟਰਾਂਸਪੋਰਟਰਾਂ ਤੋਂ 227 ਬੱਸਾਂ ਦੇ ਇਸਤੇਮਾਲ ਲਈ ਪ੍ਰਤੀ ਬੱਸ 3500 ਰੁਪਏ ਦੀ ਅਦਾਇਗੀ ਕੀਤੀ ਗਈ। ਇੱਕ ਟਰਾਂਸਪੋਰਟ ਤੋਂ 7 ਇਨੋਵਾ ਕਾਰਾਂ ਦੀ ਸਵਾਵਾਂ ਲਈ 1500 ਰੁਪਏ ਪ੍ਰਤੀ cheap nfl jerseys ਕਾਰ ਅਦਾਇਗੀ ਕੀਤੀ ਗਈ। ਇਸ ਵਿੱਚ 2 ਰਜਿਸਟਰ ਨੰਬਰਾਂ ਵਿੱਚ ਇੱਕ ਇਨੋਵਾ ਕਾਰ ਤੇ ਇੱਕ ਸਕੂਟਰ ਦਾ ਸੀ।
ਇਸੇ ਤਰਾਂ ਹੀ ਡੀਐਸਪੀ ਮੁਕਤਸਰ ਨੇ 58 ਬੱਸਾਂ, 25 ਇਨੋਵਾ ਕਾਰਾਂ, 15 ਟਵੇਰਾ ਕਾਰਾਂ ਨੂੰ 5ਵੇਂ ਵਿਸ਼ਵ ਕਬੱਡੀ ਕੱਪ ਦੀ 20 ਦਸੰਬਰ, 2014 ਨੂੰ ਪਿੰਡ ਬਾਦਲ ਵਿੱਚ ਹੋਏ ਪ੍ਰੋਗਰਾਮ ਲਈ ਪ੍ਰਾਈਵੇਟ ਟਰਾਂਸਪੋਰਟ ਨੂੰ ਅਦਾਇਗੀ ਕਰਨ ਲਈ ਡੀਟੀਓ ਮੁਕਤਸਰ ਨੇ 1.50 ਲੱਖ ਅਦਾ ਕੀਤੇ। ਡੀਟੀਓ ਦਫ਼ਤਰ ਨੇ 2000, 750 ਤੇ 600 ਰੁਪਏ ਦੀ ਦਰ ਨਾਲ ਪ੍ਰਤੀ ਬੱਸ, ਇਨੋਵਾ ਕਾਰ, ਟਵੇਰਾ ਕਾਰਾਂ ਲਈ 1.50 ਲੱਖ ਅਦਾ ਕੀਤੇ।
ਡੀਟੀਓ ਮੁਕਤਸਰ ਦਫ਼ਤਰ ਦੇ 40 ਵਾਹਨਾਂ ਦੇ ਰਿਕਾਰਡ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 22 ਵਾਹਨਾਂ ਵਿੱਚ 7 ਸਕੂਟਰ, 2 ਟਰੈਕਟਰ, 3 ਟਰੱਕ ਤੇ 10  ਛੋਟੀ ਕਾਰਾਂ ਸਨ। cheap football jerseys ਡੀਟੀਓ ਨੇ 50 ਬੱਸਾਂ ਦਾ ਕਲੇਮ ਪੇਸ਼ ਕੀਤਾ ਸੀ। ਇਸੇ ਤਰਾਂ 58 ਬੱਸਾਂ ਦੇ ਕਲੇਮ ਲਈ 1.16 ਲੱਖ ਰੁਪਏ ਨੂੰ ਲੇਖੇ-ਜੋਖੇ ਵਿੱਚ ਵੇਰੀਫਾਈ ਨਹੀਂ ਕੀਤਾ ਜਾ ਸਕਦਾ। ਇਸ ਤਰਾਂ ਵੀਡੀਓ ਮੁਕਤਸਰ nfl jerseys china ਵੱਲੋਂ 1.50 ਲੱਖ ਦੀ ਅਦਾਇਗੀ ਝੂਠੀ ਨਿਕਲੀ।
ਡੀਐਸਓ ਬਠਿੰਡਾ ਤੇ ਲੁਧਿਆਣਾ ਦੇ ਨਵੰਬਰ 2011 ਤੇ ਦਸੰਬਰ 2013 ਵਿੱਚ ਹੋਏ ਦੂਸਰੇ ਤੇ ਚੌਥੇ ਵਿਸ਼ਵ ਕੱਪ ਦੇ ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਜਿਵੇਂ ਨਿਯਮਾਂ ਮੁਤਾਬਕ ਜ਼ਰੂਰੀ ਸੀ ਕਿ ਬਿਨਾ ਕੋਟੇਸ਼ਨ ਟੈਂਡਰ ਮੰਗਵਾਉਣ ਤੋਂ ਵੱਖਰੇ-ਵੱਖਰੇ ਪ੍ਰਬੰਧ ਕਰਨ ਦੇ ਲਈ 1.78 ਕਰੋੜ ਦਾ ਖ਼ਰਚ ਕੀਤਾ ਗਿਆ। ਕੁਟੇਸ਼ਨ ਤੇ ਟੈਂਡਰ ਨੇ ਮੰਗਵਾਉਣ Cheap NFL Jerseys ਦਾ ਕੋਈ ਰਿਕਾਰਡ ਨਹੀਂ ਮਿਲਿਆ।