• Home »
  • ਖਬਰਾਂ
  • » ਯੂ ਪੀ ਦੀਆਂ ਬਿਮਾਰੀਆਂ ਤੇ ਇਲਾਜ ਦਾ ਪਤੈ-ਯੋਗੀ ਅਦਿਤਿਯਾਨਾਥ

ਯੂ ਪੀ ਦੀਆਂ ਬਿਮਾਰੀਆਂ ਤੇ ਇਲਾਜ ਦਾ ਪਤੈ-ਯੋਗੀ ਅਦਿਤਿਯਾਨਾਥ

-ਪੰਜਾਬੀਲੋਕ ਬਿਊਰੋ
ਲਖਨਊ ‘ਚ ਯੋਗਾ ਮਹਾਂਉਤਸਵ ਦੌਰਾਨ ਜਨਤਾ ਨੂੰ ਸੰਬੋਧਨ ਕਰਦਿਆਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਯਾਨਾਥ ਨੇ ਕਿਹਾ ਕਿ ਉਨਾਂ ਨੂੰ ਸੂਬੇ ਦੀਆ ਬਿਮਾਰੀਆਂ ਤੇ ਇਲਾਜ ਦੋਵਾਂ ਦਾ ਪਤਾ ਹੈ। ਉਹ ਉੱਤਰ ਪ੍ਰਦੇਸ਼ ਲਈ ray ban sunglasses sale ਵੱਡੇ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟਣਗੇ। ਯੋਗਾ ਦੀ ਗੱਲ ਕਰਦਿਆਂ ਯੋਗੀ ਅਦਿਤਿਯਾਨਾਥ ਨੇ ਕਿਹਾ ਕਿ ਯੋਗਾ ਨਾਲ ਵੱਡੀ ਤੋਂ ਵੱਡੀ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ, ਸੂਰਜ ਨਮਸਕਾਰ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਲੁਕਵਾਂ ਸੁਨੇਹਾ ਦਿੰਦਿਆਂ ਯੋਗੀ ਨੇ Life ਕਿਹਾ ਕਿ ਸੂਰਜ ਨਮਸਕਾਰ ਤਾਂ ਨਮਾਜ ਨਾਮ ਮਿਲਦਾ ਹੈ, ਦੋਵਾਂ ਦੀਆਂ ਮੁਦਰਾਵਾਂ ਇਕੋ ਜਿਹੀਆਂ ਹਨ। ਉਹਨਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਯੋਗਾ ਦੀ ਗੱਲ ਕਰਨਾ ਫਿਰਕੂਪੁਣਾ ਸਮਝਿਆ ਜਾਂਦਾ ਸੀ, ਪਰ ਹੁਣ ਅਸੀਂ ਤੈਅ ਕਰਨਾ ਹੈ ਕਿ ਫਿਰਕੂਪੁਣਾ ਹੈ ਕੀ ਤੇ ਫਿਰਕੂ ਕੌਣ ਲੋਕ ਨੇ।