• Home »
  • ਖਬਰਾਂ
  • » ਸਾਧੂ ਨੇ ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ

ਸਾਧੂ ਨੇ ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ

-ਪੰਜਾਬੀਲੋਕ ਬਿਊਰੋ
ਕਹਿੰਦੇ ਨੇ ਹਰ ਧਰਮ ਨਿਮਰਤਾ check ਦਾ ਪਾਠ ਪੜਾਉਂਦਾ ਹੈ.. ਪਰ ਪ੍ਰਤੱਖ ਤਾਂ ਦਿਸਦਾ ਨਹੀਂ..
ਬਹੁਤਾ ਧਰਮੀ ਕਰਮੀ ਬੰਦਾ ਤਾਂ ਹੰਕਾਰ ਨਾਲ ਭੂਤਰਿਆ ਹੀ ਦਿਸਦਾ ਹੈ.. ਆਹ ਇਕ ਮਾਮਲਾ ਅਜਿਹਾ ਹੈ ਜਿੱਥੇ ਹਰ ਵਕਤ ਜਪ ਤਪ ਵਿੱਚ ਰਹਿਣ ਵਾਲੇ ਸਾਧੂ ਨੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਮਾਮਲਾ ਯੂ ਪੀ ਦੇ ਸਹਾਰਨਪੁਰ ਸ਼ਹਿਰ ਦਾ ਹੈ, ਜਿੱਥੇ ਕਾਲੀ ਘਾਟ ਮੰਦਰ ਕੋਲੋਂ ਗੁਜ਼ਰਦੀ ਪਾਓਧੋਈ ਨਦੀ ਵਿੱਚ ਇਕ ਬਜ਼ੁਰਗ ਜੋੜਾ ਹਮੇਸ਼ਾ ਵਾਂਗ ਮੱਛੀਆਂ ਨੂੰ ਆਟੇ ਦੀਆਂ ਗੋਲ਼ੀਆਂ ਖਵਾਉਣ ਆਇਆ ਸੀ, ਪਰ ਸਾਧੂ ਰਾਮਚੰਦਰ ਨੇ ਉਹਨਾਂ ਨੂੰ ਮਨਾ ਕੀਤਾ, ਜੋੜੇ ਨੇ ਸਾਧੂ ਦੀ ਗੱਲ ਨਜ਼ਰ ਅੰਦਾਜ਼ ਕਰਕੇ ਗੋਲ਼ੀਆਂ ਖਵਾਉਣੀਆਂ ਜਾਰੀ ਰੱਖੀਆਂ, ਤਾਂ ਸਾਧੂ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ, ਉਸ ਨੇ ਦੋਵਾਂ ‘ਤੇ ਹੱਲਾ ਬੋਲ ਦਿੱਤਾ, ਦੋਵਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ, ਮਹਿਲਾ ਦੀਆਂ ਉਗਲਾਂ ਟੁੱਟ ਗਈਆਂ, ਤੇ Cheap NFL Jerseys ਬਜ਼ੁਰਗ ਦੇ ਸਿਰ ਵਿੱਚ ਡੂੰਘੇ ਜ਼ਖਮ ਹੋ ਗਏ। ਸਾਰੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋ ਗਈ, ਜਿਸ ਦੇ ਅਧਾਰ ‘ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਪਰ ray ban outlet ਸਾਧੂ ਮਹਾਰਾਜ ਫੇਰ ਵੀ ਦੋਸ਼ ਨਕਾਰ ਰਹੇ ਨੇ।

Tags: