• Home »
  • ਖਬਰਾਂ
  • » ਐਂਟੀ ਰੋਮੀਓ ਸਕੁਐਡ ਨੇ ਭੈਣ ਭਰਾ ਨੂੰ ਥਾਣੇ ਡੱਕਿਆ

ਐਂਟੀ ਰੋਮੀਓ ਸਕੁਐਡ ਨੇ ਭੈਣ ਭਰਾ ਨੂੰ ਥਾਣੇ ਡੱਕਿਆ

-ਪੰਜਾਬੀਲੋਕ Cheap Jordans Sale ਬਿਊਰੋ
ਯੂ ਪੀ ਦੀ ਯੋਗੀ ਅਦਿਤਯਾਨਾਥ ਸਰਕਾਰ ਦੇ ਸਾਰੇ ਹੀ ਫੈਸਲੇ ਵਿਵਾਦਾਂ ਵਿੱਚ ਨੇ। ਖਾਸ ਕਰਕੇ ਪੁਲਿਸ ਦੇ ਐਂਟੀ ਰੋਮੀਓ ਸਕੁਐਡ ਦੀਆਂ ਕਾਰਵਾਈਆਂ ਨੇ ਨੌਜਵਾਨਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਸ਼ਰੀਫ ਲੋਕ ਬਦਨਾਮੀ ਝੱਲਣ ਲੱਗੇ ਨੇ। ਰਾਮਪੁਰ ਹਲਕੇ ਵਿੱਚ ਬਿਮਾਰ ਭੈਣ ਨੂੰ ਭਰਾ ਦਵਾਈ ਦਿਵਾਉਣ ਗਿਆ, ਤਾਂ ਐਂਟੀ ਰੋਮੀਓ ਸਕੂਐਡ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਫੜ ਕੇ ਥਾਣੇ ਲੈ ਗਏ, ਦੋਵੰ ਵਲੋਂ ਰੋ ਰੋ ਦੁਹਾਈਆਂ ਦਿੱਤੀਆਂ ਕਿ ਉਹ ਪਰੇਮੀ ਪ੍ਰੇਮਿਕਾ ਨਹੀਂ ਭੈਣ ਭਰਾ ਹਨ, ਪਰ ਪੁਲਿਸ ਜੀ ਮੈਂ ਨਾ ਮਾਨੂੰ ਵਾਲੀ ਅੜੀ ‘ਤੇ ਕਾਇਮ ਰਹੀ, ਦੋਵਾਂ ਦੇ ਰਿਸ਼ਤੇਦਾਰ ਵੀ ਥਾਣੇ ਆ ਗਏ, ਪਰ ਪੁਲਿਸ ਫੇਰ ਵੀ ਦੋਵਾਂ ਨੂੰ ਛੱਡਣ ਲਈ ਰਾਜ਼ੀ ਨਾ ਹੋਈ। ਪੰਜ ਘੰਟੇ ਦੋਵਾਂ ਨੂੰ ਥਾਣੇ ਡੱਕੀ ਰੱਖਿਆ ਤੇ ਫੇਰ ਪਰਿਵਾਰ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਛੱਡਿਆ। ਪਰਿਵਾਰ ਨੇ ਸਾਰੇ ਵਾਕਿਆ ਦੀ ਵੀਡੀਓ ਬਣਾ ਲਈ ਤੇ ਸਥਾਨਕ ਵਿਧਾਇਕ ਤੇ ਮੰਤਰੀ ਬਲਦੇਵ ਸਿੰਘ ਔਲਖ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਮੰਤਰੀ ਜੀ ਤੁਰੰਤ ਪੁਲਿਸ ਮੁਖੀ ਨਾਲ ਗੱਲ ਕੀਤੀ ਤੇ ਵੀਡੀਓ ਦੇਖ ਕੇ ਤੁਰਤੰਤ ਐਕਸ਼ਨ ਲੈਣ ਲਈ ਕਿਹਾ, ਫਿਲਹਾਲ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ cheap ray bans ਹੈ। ਪਰ ਸਾਰੇ ਸੂਬੇ ਵਿੱਚ ਅਜਿਹੀਆਂ cheap ray ban sungalsses ਦਰਜਨਾਂ ਵਾਰਦਾਤਾਂ ਹਰ ਰੋਜ਼ ਵਾਪਰ ਰਹੀਆਂ ਨੇ ਜਿੱਥੇ ਐਂਟੀ ਰੋਮੀਓ ਸਕੂਐਡ ਵਲੋਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਦੂਜੇ vs ਪਾਸੇ ਸੀ ਐਮ ਯੋਗੀ ਅਦਿਤਯਾਨਾਥ ਸਿਰਫ ਬਿਆਨ ਹੀ ਦੇ ਰਹੇ ਨੇ ਕਿ ਕਿਸੇ ਸ਼ਰੀਫ ਨੂੰ ਤੰਗ ਨਹੀਂ ਕੀਤਾ ਜਾਵੇਗਾ।