• Home »
  • ਖਬਰਾਂ
  • » ਸਾਹਿਤ ਅਕਾਦਮੀ ਐਵਾਰਡ ਵਾਪਸ ਨਹੀਂ ਕੀਤੇ ਜਾ ਸਕਣਗੇ

ਸਾਹਿਤ ਅਕਾਦਮੀ ਐਵਾਰਡ ਵਾਪਸ ਨਹੀਂ ਕੀਤੇ ਜਾ ਸਕਣਗੇ

-ਪੰਜਾਬੀਲੋਕ ਬਿਊਰੋ
ਸਾਹਿਤ ਅਕਾਦਮੀ ਐਵਾਰਡ ਹਾਸਲ ਕਰਨ ਵਾਲੇ ਲੋਕ ਇਹ ਵਿਕਾਰੀ ਪੁਰਸਕਾਰ ਵਾਪਸ ਕਰਨ ਦੇ ਹੱਕਦਾਰ ਨਹੀਂ ਹੋਣਗੇ। ਇਸ Checkout ਪਿੱਛੇ ਦਲੀਲ ਹੈ ਕਿ ਇਹ ਪੁਰਸਕਾਰ ਬਹੁਤ ਸੋਚ ਸਮਝ ਕੇ ਦਿੱਤਾ ਜਾਂਦਾ ਹੈ। ਦਿੱਲੀ ਹਾਈ ਕੋਰਟ ਨੇ ਇਹ ਫ਼ੈਸਲਾ ਦਿੱਤਾ।  ਚੀਫ਼ Cheap Ray Bans ਜਸਟਿਸ ਜੀ ਰੋਹਿਣੀ ਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ ਆਖਿਆ ਕਿ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ 2015 cheap nfl jerseys ਵਿੱਚ ਆਖਿਆ ਸੀ ਕਿ ਇੱਕ ਵਾਰ ਦਿੱਤਾ ਗਿਆ ਐਵਾਰਡ ਵਾਪਸ ਨਹੀਂ ਲਿਆ ਜਾ ਸਕਦਾ। ਇਸ ਲਈ ਪੁਰਸਕਾਰ ਜਾਂ ਸਨਮਾਨ ਵਾਪਸ ਦੇਣ ਖ਼ਿਲਾਫ਼ ਗਾਈਡ ਲਾਈਨਜ਼ ਬਣਾਉਣ ਦੀ ਕੋਈ ਜ਼ਰੂਰਤ cheap football jerseys ਨਹੀਂ।  ਸਨਮਾਨ ਵਾਪਸ ਲੈਣ ਦੇ ਵਿਰੋਧ ਵਿੱਚ ਦਾਖਲ ਕੀਤੀ ਗਈ ਇੱਕ ਪਟੀਸ਼ਨ ਵਿੱਚ ਹਾਈਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਇਹ ਪੁਰਸਕਾਰ ਵਾਪਸ ਕਰਦੇ ਸਮੇਂ ਇਸ ਦੇ ਨਾਲ ਮਿਲੀ ਇਨਾਮੀ ਰਾਸ਼ੀ ਵਾਪਸ ਕਰਨ ਦੀਆਂ ਵੀ ਗਾਈਡ ਲਾਈਨ ਜਾਰੀ ਕਰੇ। ਇੱਕ ਧਾਰਮਿਕ ਸੰਗਠਨ ਤੇ ਇੱਕ ਵਕੀਲ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਕੌਮੀ ਪ੍ਰਤੀਕ ਚਿੰਨਾਂ ਵਾਂਗ ਹੀ ਸਾਹਿਤ ਅਕਾਦਮੀ ਪੁਰਸਕਾਰ ਦੀ ਮਰਿਆਦ ਰੱਖਣ ਦੇ ਨਿਯਮ ਵੀ ਤੈਅ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਰਾਹੀਂ ਪੁਰਸਕਾਰ ਵਾਪਸ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ।  ਅਦਾਲਤ ਨੇ ਇਸ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਆਖਿਆ ਕਿ ਸਾਹਿਤ ਅਕਾਦਮੀ ਦੇ ਸੰਵਿਧਾਨ ਵਿੱਚ ਇੱਕ ਵਾਰ ਦਿੱਤਾ ਗਿਆ ਸਨਮਾਨ ਵਾਪਸ ਕਰਨ ਦੀ ਕੋਈ ਵਿਵਸਥਾ ਨਹੀਂ। ਇਸ ਲਈ ਇਸ ਪਟੀਸ਼ਨ ਉੱਤੇ ਅੱਗੇ ਗ਼ੌਰ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਯਾਦ ਰਹੇ ਕਿ ਸਾਲ 2015 ਵਿੱਚ ਬਹੁਤ ਸਾਰੇ cheap MLB Jerseys ਲੇਖਕਾਂ, ਕਵੀਆਂ ਤੇ ਕਲਾਕਾਰਾਂ ਨੇ ਐਮ ਐਮ ਕੁਲਬਰਗੀ ਦੀ ਹੱਤਿਆ ਉੱਤੇ ਅਕਾਦਮੀ ਵੱਲੋਂ ਵੱਟੀ ਚੁੱਪੀ ਤੇ ਬੀਫ ਖਾਣ ਦੀਆਂ ਅਫ਼ਵਾਹਾਂ ਨੂੰ ਲੈ ਕੇ ਦਾਦਰੀ ਵਿੱਚ ਇੱਕ ਵਿਅਕਤੀ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਪੈਦਾ ਹੋਏ ਭੈਅ ਦੇ ਮਾਹੌਲ ਦੇ ਵਿਰੋਧ ਵਿੱਚ ਪੁਰਸਕਾਰ ਵਾਪਸ ਕਰ ਦਿੱਤੇ ਸਨ।