• Home »
  • ਖਬਰਾਂ
  • » ਨਸ਼ੇ ‘ਤੇ ਕੋਰਟ ਨੇ ਕੀਤੀ ਪੰਜਾਬ, ਹਰਿਆਣਾ ਤੇ ਚੰਡੀਗੜ ਦੀ ਖਿਚਾਈ

ਨਸ਼ੇ ‘ਤੇ ਕੋਰਟ ਨੇ ਕੀਤੀ ਪੰਜਾਬ, ਹਰਿਆਣਾ ਤੇ ਚੰਡੀਗੜ ਦੀ ਖਿਚਾਈ

ਕਿਹਾ-ਡਰੱਗ ਮੈਨੂਫੈਕਚਰਾਂ ਨੂੰ ਨੱਪੋ
-ਪੰਜਾਬੀਲੋਕ ਬਿਊਰੋ
ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਾ.. ਜਿਸ ‘ਤੇ ਜਿਸ ਤਰਾਂ ਸਿਆਸੀ ਗਲਿਆਰਿਆਂ ਵਿੱਚ ਚਰਚਾ ਗਰਮਾਈ ਰਹਿੰਦੀ ਹੈ, ਓਸੇ ਤਰਾਂ ਅਦਾਲਤਾਂ ਵਿੱਚ ਵੀ ਬਹਿਸ ਚੱਲਦੀ ਰਹਿੰਦੀ ਹੈ।
ਕੱਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਸੀ ਤਾਂ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ ਨੂੰ ਸਵਾਲ ਕੀਤਾ ਕਿ ਡਰੱਗ ਕੌਣ ਲਿਆਇਆ, ਇਹ ਦੀ cheap football jerseys ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਇਹ ਦੱਸੋ ਕਿ ਡਰੱਗ ਬਣਾਉਂਦਾ ਕੌਣ ਹੈ? ਤੇ ਇਹਨਾਂ ‘ਤੇ ਕਾਰਵਾਈ ਕੀ ਕੀਤੀ? ਪੁਲਿਸ ਨੂੰ ਝਾੜ ਪਾਉਂਦਿਆਂ ਕੋਰਟ ਨੇ ਕਿਹਾ ਹੈ ਕਿ ਪੁਲਿਸ ਤਾਂ ਬੱਸ ਡਰੱਗ ਬਰਾਮਦ ਹੋਣ ਤੱਕ ਹੀ ਸੀਮਿਤ ਰਹਿੰਦੀ ਹੈ, ਇਸ ਦੇ ਸੋਰਸ ਪਤਾ ਲਾਉਣ ‘ਤੇ ਕੰਮ ਨਹੀਂ ਕੀਤਾ ਜਾਂਦਾ। ਇਉਂ ਡਰੱਗ ਦੀਆਂ ਜੜਾਂ ਨਹੀਂ ਪੁੱਟੀਆਂ ਜਾਣੀਆਂ, ਤੇ ਇਹ ਕਾਰੋਬਾਰ ਚੱਲਦਾ ਹੀ ਰਹਿਣਾ ਹੈ। ਕੋਰਟ ਨੇ ਤਿੰਨਾ ਸਰਕਾਰਾਂ ਨੂੰ ਡਰੱਗ ਤਿਆਰ ਕਰਦੀਆਂ ਫੈਕਟਰੀਆਂ ਦਾ ਪਤਾ ਲਾਉਣ ਨੂੰ ਕਿਹਾ ਹੈ। ਅਗਲੀ ਸੁਣਵਾਈ 2 Canadá ਮਈ ਨੂੰ ਹੋਣੀ ਹੈ।
ਜਗਦੀਸ਼ ਭੋਲਾ ਤੇ ਸਾਥੀਆਂ ਬਾਰੇ ਅਦਾਲਤ ਦੇ ਸਹਿਯੋਗੀ ਸੀਨੀਅਰ ਵਕੀਲ ਨੇ ਐਸ ਆਈ ਟੀ ‘ਤੇ ਸਵਾਲ ਕੀਤੇ ਕਿ ਇਸ ਨੇ ਮੁਲਜ਼ਮਾਂ ਪ੍ਰਤੀ ਨਾ ਸਿਰਫ ਨਰਮ ਰੁਖ ਰੱਖਿਆ ਹੋਇਆ ਹੈ, ਬਲਕਿ ਉਹਨਾਂ ਨੂੰ ਬਚਾਉਣ ਦਾ ਰਾਹ ਵੀ ਪੱਧਰਾ ਕੀਤਾ ਹੋਇਆ ਹੈ।<br cheap jerseys china />
ਕੋਰਟ ਨੇ ਹਰਿਆਣਾ ਸਰਕਾਰ ਦੀ ਵੀ ਖਿਚਾਈ ਕੀਤੀ ਹੈ ਕਿ ਪੰਜਾਬ ਵਿੱਚ ਨਸ਼ੇ ਨਾਲ ਫੜੇ ਜਾ ਰਹੇ ਅਪਰਾਧੀ ਨਸ਼ਾ ਹਰਿਆਣੇ ਵਿੱਚ ਤਿਆਰ ਹੋਣ ਦੀ ਗੱਲ ਕਰਦੇ ਨੇ wholesale football jerseys china ਤਾਂ ਫੇਰ ਹਰਿਆਣਾ ਵੀ ਨਸ਼ੇ ਦੇ ਮਾੜੇ ਅਸਰ ਹੇਠ ਹੈ, ਫਿਰ ਵੀ ਓਥੇ ਸਰਕਾਰ ਤੇ ਪੁਲਿਸ ਕੁਝ ਕਰਦੀਆਂ ਕਿਉਂ ਨਹੀਂ??
ਇਸ ਸੁਣਵਾਈ ਦੌਰਾਨ ਸਾਬਕਾ ਡੀ ਜੀ ਪੀ ਜੇਲਾਂ ਸ਼ਸ਼ੀਕਾਂਤ ਨੇ ਵਿਦੇਸ਼ਾਂ ਵਿੱਚ ਬੈਠੇ ਨਸ਼ੇ ਦੇ ਕਾਰੋਬਾਰੀਆਂ ਨੂੰ ਜਲਦੀ ਦੇਸ਼ cheap oakleys sunglasses ਲਿਆਉਣ ਦਾ ਮੁੱਦਾ ਉਠਾਇਆ ਤਾਂ ਕੋਰਟ ਨੇ ਇਸ ਬਾਬਤ ਸੀ ਬੀ ਆਈ ਨੂੰ ਤੇਜ਼ ਕਾਰਵਾਈ ਕਰਨ ਨੂੰ ਕਿਹਾ।