ਮੈਡਮ ਮੰਤਰੀ ਜੀ ਆਓ ਓ ਅ .. ਪੜੀਏ..

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਮੰਤਰਾਲੇ ਦੀ ਕਮਾਂਡ ਉਸ ਮਹਿਲਾ ਵਿਧਾਇਕ ਨੂੰ ਦਿੱਤੀ ਹੈ ਜਿਸ ਨੂੰ ਪੰਜਾਬੀ ਨਹੀਂ ਆਉਂਦੀ, ਇਸ ‘ਤੇ ਸਿਟੀ ਬਿਊਟੀਫੁਲ ਦੇ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਪੜਾਉਂਦੇ ਪ੍ਰੋ. ਪੰਡਿਤਰਾਓ ਧਰੇਨਵਰ ਨੇ ਅਰੁਣਾ ਚੌਧਰੀ ਨੂੰ ਮੁਫਤ ‘ਚ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕੀਤੀ ਹੈ। ਸਿੱਖਿਆ ਮੰਤਰੀ ਨੂੰ ਪੰਜਾਬੀ ਪੜਨੀ ਤਾਂ ਕੀ ਬੋਲਣੀ ਵੀ ਨਹੀਂ ਆਉਂਦੀ, ਜਿਸ ਤੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਚਿੰਤਤ ਹਨ, ਅਜਿਹੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਣਥੱਕ ਮਿਹਨਤ ਕਰਨ ਵਾਲੇ ਪ੍ਰੋ. ਪੰਡਿਤਰਾਉ ਨੇ ਸਿੱਖਿਆ ਮੰਤਰੀ ਨੂੰ ਪੰਜਾਬੀ ਸਿਖਾਉਣ ਦੀ ਪੇਸ਼ਕਸ਼ ਕਰਦਿਆਂ ਚਿੱਠੀ ਲਿਖੀ ਹੈ-
ਸੇਵਾ ਵਿਖੇ,
ਮਾਣਯੋਗ ਅਰੁਣਾ ਚੌਧਰੀ cheap ray ban sungalsses ਜੀ,
ਸਿਖਿਆ ਮੰਤਰੀ,
ਪੰਜਾਬ ਸਰਕਾਰ, ਪੰਜਾਬ।

ਵਿਸ਼ਾ: ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਦੇਣ ਬਾਰੇ ਬੇਨਤੀ।

ਸ੍ਰੀਮਤੀ ਜੀ, ਬਹੁਤ ਹੀ ਆਦਰ ਅਤੇ ਸਤਿਕਾਰ ਸਹਿਤ ਬੇਨਤੀ ਹੈ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਮੈਨੂੰ ਇੱਕ ਮੌਕਾ ਦਿੱਤਾ ਜਾਵੇ ਕਿਉਂਕ ਸਿਖਾਉਣਾ ਮੇਰਾ ਧਰਮ ਅਤੇ ਕਰਮ ਹੈ। ਸਰਕਾਰੀ ਕਾਲਜ ਸੈਕਟਰ-46, ਚੰਡੀਗੜ ਵਿੱਚ ਸਮਾਜ-ਸਾਸਤਰ ਪੜਾਉਣ ਦੇ ਨਾਲ-ਨਾਲ ਪੀ. ਜੀ. ਆਈ. ਦੇ ਵਿੱਚ ਦੱਖਣੀ ਭਾਰਤੀ ਦੇ ਡਾਕਟਰਾਂ ਨੂੰ ਪੰਜਾਬੀ ਸਿਖਾ ਰਿਹਾ ਹਾਂ ਤਾਂ ਕਿ ਡਾਕਟਰ ਮਰੀਜ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕੇ, ਬੇਹਤਰੀਨ ਇਲਾਜ ਹੋ ਸਕੇ। ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਮੈ ਪੰਜਾਬੀ ਭਾਸ਼ਾ ਸਿਖ ਕੇ ਪੰਜਾਬੀ ਵਿੱਚ 12 ਕਿਤਾਬਾਂ ਲਿੱਖ ਚੁਕਿਆਂ ਹਾਂ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਣੀ ਸਾਹਿਬ ਅਤੇ ਜਫਰਨਾਮੇ ਨੂੰ ਮੈਂ ਆਪਣੀ ਮਾਂ-ਬੋਲੀ ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕਿਆ ਹਾਂ। 10 ਸਾਲਾਂ ਤੋਂ ਲਗਾਤਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਕਾਰਨ ਤੁਹਾਡੇ ਹੀ ਮਹਿਕਮੇ ਨੇ ਮੈਨੂੰ 2015 ਦੇ ”ਸ਼ਿਰੋਮਣੀ ਲਿਖਾਰੀ ਵਿਸ਼ੇਸ਼ ਪੁਰਸਕਾਰ” ਦੇ ਨਾਲ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਹੈ। ਜਿਸ ਦੇ ਲਈ ਮੈਂ cheap jordans online ਰਿਣੀ ਹਾਂ ਅਤੇ ਕਰਜਦਾਰ ਵੀ ਹਾਂ। ਇਸ ਕਰਜ ਨੂੰ ਉਤਾਰਣ ਦਾ ਵਕਤ ਆ ਚੁੱਕਿਆ ਹੈ ਕਿਉਂਕਿ ਜਿਸ ਦਿਨ ਤੋਂ ਤੁਸੀਂ ਇਸ ਅਮੀਰ ਮਹਿਕਮੇ ਦੇ ਮੰਤਰੀ ਬਣੇ cheap nba jerseys ਹੋ ਉਦੋਂ ਤੋਂ ਪੰਜਾਬੀ ਭਾਸ਼ਾ ਨਾ ਜਾਨਣ ਦੇ ਅਰੋਪ ਤੁਹਾਡੇ ‘ਤੇ ਲਗਾਤਾਰ ਲੱਗ ਰਹੇ ਹਨ। ਤੁਹਾਡੇ ਅਹੁਦੇ ਦੇ ਗੌਰਵ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਪੰਜਾਬੀ ਸਿੱਖਣਾ ਬਹੁਤ ਜਰੂਰੀ ਹੈ। ਪੰਜਾਬੀ ਭਾਸ਼ਾ ਨਾ ਸਿਰਫ ਇੱਕ ਇਤਿਹਾਸਿਕ, ਮਿਠਾਸ ਭਰੀ ਭਾਸ਼ਾ Wholesale NFL Jerseys ਹੈ, ਬਲਕਿ ਰੂਹਾਨੀਅਤ ਦੇ ਸਿਖਰ ਤੱਕ ਲੈ ਜਾਣ ਵਾਲੀ ਭਾਸ਼ਾ ਵੀ ਹੈ। ਇਸ ਲਈ ਇਸ PowerStation ਭਾਸ਼ਾ ਨੂੰ ਸਿੱਖਣਾ ਨਾ ਸਿਰਫ ਗਿਆਨ ਦੀ ਸੰਪਤੀ ਹੋਵੇਗੀ, ਬਲਕਿ ਤੁਹਾਡੇ ਅਮੀਰ ਮਹਿਕਮੇ ਨੂੰ ਚਲਾਉਣ ਦੇ ਵਿੱਚ ਵੀ ਤੁਹਾਨੂੰ ਭਰਪੂਰ ਸਹਿਯੋਗ ਦੇਵੇਗੀ। ਬਹੁਤ ਹੀ ਨਿਮਰਤਾ ਨਾਲ ਮੈਂ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਪੰਜਾਬੀ ਸਿਖਾਉਣ ਲਈ ਇੱਕ ਮੌਕਾ ਮੈਨੂੰ ਜਰੂਰ ਦਿੱਤਾ ਜਾਵੇ। ਤੁਹਾਨੂੰ ਪੰਜਾਬੀ ਸਿਖਾਉਣ ਦਾ ਇਹ ਕਾਰਜ ਨਿਸ਼ੁਲਕ ਹੋਵੇਗਾ ਅਤੇ ਤੁਹਾਡੇ ਵਕਤ ਦੇ ਮੁਤਾਬਿਕ ਮੈਂ ਤੁਹਾਡੇ ਘਰ ਆ ਕੇ ਪੰਜਾਬੀ ਕਲਾਸ ਲਗਾਵਾਂਗਾ। ਤੁਹਾਡਾ ਹਾਂ-ਪੱਖੀ ਹੁੰਗਾਰਾ ਮੇਰੇ ਲਈ ਖੁਸ਼-ਕਿਸਮਤੀ ਵਾਲੀ ਗੱਲ ਹੋਵੇਗੀ।

ਅਥਾਹ ਆਦਰ-ਸਤਿਕਾਰ ਤੇ ਧੰਨਵਾਦ ਸਾਹਿਤ,
ਆਪ ਜੀ ਦਾ ਵਿਸ਼ਵਾਸਪਾਤਰ,

ਪੰਡਿਤਰਾਓ ਧਰੇਨਵਰ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ,

ਸੈਕਟਰ-46, ਚੰਡੀਗੜ

ਮੋ: 9988351695
ਫਿਲਹਾਲ ਮੰਤਰੀ ਮੈਡਮ ਦਾ ਜੁਆਬ ਉਡੀਕਿਆ ਜਾ ਰਿਹਾ ਹੈ, ਪਰ ਮੁਸ਼ਕਲ ਇਹ ਹੈ ਕਿ ਪੰਡਤ ਰਾਓ ਨੇ ਪੇਸ਼ਕਸ਼ ਵਾਲੀ ਚਿੱਠੀ ਵੀ ਪੰਜਾਬੀ ‘ਚ ਲਿਖੀ ਹੈ.. ਮੈਡਮ ਪੜੂ ਕਿਵੇਂ..?