• Home »
  • ਖਬਰਾਂ
  • » ਸਿੱਖ ਪ੍ਰਚਾਰਕ ਢੱਡਰੀਆਂ ਵਾਲਾ ਨਵੇਂ ਵਿਵਾਦਾਂ ਵਿੱਚ ਘਿਰੇ

ਸਿੱਖ ਪ੍ਰਚਾਰਕ ਢੱਡਰੀਆਂ ਵਾਲਾ ਨਵੇਂ ਵਿਵਾਦਾਂ ਵਿੱਚ ਘਿਰੇ

-ਪੰਜਾਬੀਲੋਕ ਬਿਊਰੋ
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ‘ਤੇ ਇਲਜ਼ਾਮ ਲੱਗਾ ਹੈ ਕਿ ਉਹ ਦੀਵਾਨਾਂ ਦੌਰਾਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਕੇਸਗੜ ਸਾਹਿਬ ਦੇ ਜਥੇਦਾਰ oakley outlet ਭਾਈ ਅਮਰੀਕ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਢੱਡਰੀਆਂ ਵਾਲੇ ਦੀਵਾਨਾਂ ਦੌਰਾਨ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ, ਜਦੋਂਕਿ ਪਵਿਤਰ ਸਰੋਵਰ ਨੂੰ ਆਮ ਪਾਣੀ ਦੱਸਦੇ ਹਨ ਤੇ ਸੰਤ ਸ਼ਬਦ ਨੂੰ ਵੀ ਨਿੰਦ ਰਹੇ ਹਨ। ਉਨਾਂ ਦੋਸ਼ ਲਾਇਆ ਕਿ ਢੱਡਰੀਆਂ ਵਾਲੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਾਬਾ ਬਕਾਲਾ ਵਿੱਚ ਭੋਰੇ ‘ਚ ਕੀਤੇ ਤਪ ਸਬੰਧੀ ਕਈ ਤਰਾਂ ਦੇ ਮਨਮਾਨੇ ਖਿਆਲ ਸੰਗਤ ਅੱਗੇ ਰੱਖ ਰਹੇ ਹਨ। ਜਥੇਦਾਰ ਅਜਨਾਲਾ ਸ਼ਨੀਵਾਰ ਨੂੰ ਢੱਡਰੀਆਂ ਵਾਲਿਆਂ ਕੋਲੋਂ ਇਸ ਸਬੰਧੀ ਜਵਾਬ ਮੰਗਣ ਲਈ ਉਨਾਂ ਦੇ ਹੈੱਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਵੀ cheap ray ban sungalsses ਪਹੁੰਚੇ ray ban outlet ਪਰ ਢੱਡਰੀਆਂ ਵਾਲੇ ਉਨਾਂ ਨੂੰ ਨਹੀਂ ਮਿਲੇ। ਅੱਜ ਵੀ ਢੱਡਰੀਆਂ ਵਾਲੇ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਕੇਸਗੜ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਮਿਲਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਢੱਡਰੀਆਂ ਵਾਲੇ ਨੇ ਇਸ ਲੜਾਈ ਨੂੰ ਫੇਸਬੁੱਕ ਤੇ ਯੂਟਿਊਬ ‘ਤੇ ਲੈ ਆਂਦਾ ਹੈ।
ਦਰਅਸਲ ਸ਼ਨੀਵਾਰ ਨੂੰ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਢੱਡਰੀਆਂ ਵਾਲਿਆਂ ਦੇ ਹੈਡਕੁਆਰਟਰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਮਣੇ ਇਕੱਤਰਤਾ ਕੀਤੀ ਸੀ। ਇਸ ਵੇਲੇ ਢੱਡਰੀਆਂ ਵਾਲੇ ਨੇ ਉਨਾਂ ਨਾਲ ਮੁਲਾਕਾਤ ਨਹੀਂ ਕੀਤੀ ਸੀ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਇਹ ਲੋਕ ਚਲੇ ਗਈ ਸੀ।
ਇਸ ਤੋਂ ਬਾਅਦ ਇਸ ਵਿਵਾਦ ਨੂੰ ਸੋਸ਼ਲ cheap authentic jordans ਮੀਡੀਆ ‘ਤੇ ਲਿਆਉਂਦਿਆਂ ਢੱਡਰੀਆਂ ਵਾਲਿਆਂ ਨੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਸਵਾਲਾਂ ਦਾ ਜਵਾਬ ਫੇਸਬੁੱਕ ਤੇ ਯੂਟਿਊਬ ਪਾ ਕੇ ਦਿੱਤਾ ਹੈ। ਜਥੇਦਾਰ ਅਜਨਾਲਾ ਦੀ ਕਾਰਵਾਈ ਖ਼ਿਲਾਫ਼ ‘ਜੀਓ ਤੇ ਜੀਣ ਦਿਓ’ ਸਿਰਲੇਖ ਹੇਠ ਜਾਰੀ ਕੀਤੇ ਆਪਣੇ ਵੀਡੀਓ ਸੰਦੇਸ਼ ਵਿੱਚ ਢੱਡਰੀਆਂ ਵਾਲੇ ਨੇ ਦੋਸ਼ ਲਾਇਆ ਕਿ ਜਥੇਦਾਰ ਅਜਨਾਲਾ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਅੱਗੇ ਧਰਨੇ ਸਮੇਂ ਇਤਰਾਜ਼ਯੋਗ ਰਵੱਈਆ ਅਪਣਾਈ ਰੱਖਿਆ। ਵੀਡੀਓ ਵਿੱਚ ਉਨਾਂ ਦਾਅਵਾ ਕੀਤਾ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਨਾਂ ਨਾਲ ਮੋਬਾਈਲ Auenhof, ਫੋਨ ‘ਤੇ ਗੱਲ ਕਰਨ ਵਾਸਤੇ ਆਖਿਆ ਤਾਂ ਉਨਾਂ ਨੇ ਗੱਲ ਕਰਨ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਤਾਂ ਢੱਡਰੀਆਂ ਵਾਲਿਆਂ ਕੋਲੋਂ ਮੁਆਫੀ ਮੰਗਵਾਉਣ ਆਏ ਹਨ ਤੇ ਉਸ ਤੋਂ ਜਵਾਬ ਲੈਣਾ ਹੈ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਸੰਗਤ ਪ੍ਰਤੀ ਜਵਾਬਦੇਹ ਹਨ ਨਾ ਕਿ ਅਮਰੀਕ ਸਿੰਘ ਅਜਨਾਲਾ ਜਾਂ ਹੋਰਨਾਂ ਵਿਅਕਤੀਆਂ ਪ੍ਰਤੀ।