• Home »
  • ਖਬਰਾਂ
  • » ਰਿਸ਼ਤੇਦਾਰਾਂ ਦਾ ਮੰਤਰਾਲੇ ‘ਚ ਦਖਲ, ਕਪਤਾਨ ਸਾਬ ਦੁਖੀ

ਰਿਸ਼ਤੇਦਾਰਾਂ ਦਾ ਮੰਤਰਾਲੇ ‘ਚ ਦਖਲ, ਕਪਤਾਨ ਸਾਬ ਦੁਖੀ

-ਪੰਜਾਬੀਲੋਕ ਬਿਊਰੋ
ਕਪਤਾਨ ਸਾਹਿਬ ਦੀ ਹਾਲਤ ਜਿੰਨਾ ਵੱਡਾ ਸਿਰ ਓਨਾ ਵੱਡਾ ਸਿਰਦਰਦ ਕਹੌਤ ਵਾਲੀ ਹੋਈ ਪਈ ਹੈ..
ਓਨਾ ਨੇ ਦਾਅਵੇ ਵੀ ਵੱਡੇ ਵੱਡੇ ਕੀਤੇ, ਵਾਅਦੇ ਵੀ ਵੱਡੇ ਵੱਡੇ ਕੀਤੇ ਤੇ ਸਿਆਸਤ ਵਿੱਚ ਵੱਡਾ ਕੱਦ ਰੱਖਣ ਵਾਲੇ ਵਜ਼ਾਰਤ ਵਿੱਚ ਸ਼ਾਮਲ ਵੀ ਕੀਤੇ.. ਪਰ ਇਹ ਵੱਡੇ ਕਪਤਾਨ ਸਾਹਿਬ ਲਈ ਸਿਰਦਰਦ ਵੀ ਵੱਡੇ ਵੱਡੇ ਸਹੇੜ nfl jerseys cheap ਰਹੇ ਨੇ..।
ਦੋ ਚਾਰ ਦਿਨ ਤੋਂ ਚਰਚਾ ਹੋ ਰਹੀ ਹੈ ਕਿ ਕੈਪਟਨ ਸਾਹਿਬ ਦੇ ਵਜ਼ੀਰ ਵਜ਼ੀਰਨੀਆਂ ਆਵਦੇ ਘਰਵਾਲਿਆਂ ਦੇ ਮੰਜੇ ਪੀਹੜੇ ਵੀ ਮੰਤਰਾਲੇ ਵਿੱਚ ਨਾਲ ਹੀ ਡਹਾ ਰਹੇ ਨੇ। ਨਵਜੋਤ ਸਿੱਧੂ ਦੀ ਵਹੁਟੀ ਬੀਬੀ ਨਵਜੋਤ, ਰਜ਼ੀਆ ਸੁਲਤਾਨਾ ਦਾ ਮੀਆਂ ਮੁਹੰਮਦ ਮੁਸਤਫਾ, ਤੇ ਅਰੁਣਾ ਚੌਧਰੀ ਦਾ ਖਾਵੰਦ ਅਸ਼ੋਕ ਚੌਧਰੀ ਤਿੰਨੇ ਬਿਨਾ ਅਹੁਦਿਓਂ ਮੰਤਰਾਲੇ ਦੇ ਕੰਮਾਂਕਾਰਾਂ ਵਿੱਚ ਦਖਲ ਦੇ ਰਹੇ ਨੇ, ਕਪਤਾਨ ਸਾਹਿਬ ਕੋਲ ਸ਼ਿਕਾਇਤਾਂ ਦੇ ਢੇਰ ਲੱਗ ਰਹੇ ਨੇ, ਕਪਤਾਨ ਸਾਹਿਬ ਨੂੰ ਸਮਝ ਨਹੀਂ ਰਹੀ ਕਿ ਸੱਪ ਵੀ ਮਰ ਜਾਏ ਤੇ ਸੋਟੀ ਵੀ ਬਚ ਜਾਏ, ਇਸ ਵਾਸਤੇ ਉਹ ਇਹਨਾਂ ਤਿੰਨਾਂ ਨਾਲ ਸਿੱਝਣ ਕਿਵੇਂ? ਕਪਤਾਨ ਸਾਹਿਬ ਨੇ ਸਾਰੀ ਜ਼ਿਮੇਵਾਰੀ ਵਿਭਾਗਾਂ ਦੇ ਸੀਨੀਅਰ ਅਫਸਰਾਂ Freshmen ਦੇ ਹੱਥ ਦੇ ray ban sunglasses ਦਿੱਤੀ ਹੈ ਕਿ ਸਹਿੰਦਾ ਸਹਿੰਦਾ ਦਖਲ ਤਾਂ ਜਰ ਲਿਓ, ਪਰ ਜੇ ਲੱਗੇ ਪਾਣੀ ਸਿਰੋਂ ਵਗਣ ਲੱਗਿਐ ਤਾਂ ਲਗਾਮ ਖਿੱਚ ਦਿਓ, ਤਾਂ ਜੋ ਮੰਤਰਾਲਿਆਂ ਦੀਆਂ ਗੁਪਤ ਸੂਚਨਾਵਾਂ ਲੀਕ ਨਾ ਹੋਣ ਤੇ ਵਿਭਾਗਾਂ ਦੇ ਕੰਮਕਾਰ ਵੀ ਨਾ ਪ੍ਰਭਾਵਿਤ ਨਾ ਹੋਣ।
ਮੰਤਰਾਲਿਆਂ ਦੇ ਕੰਮਾਂ ਕਾਰਾਂ ਵਿੱਚ ਰਿਸ਼ਤੇਦਾਰਾਂ ਦੇ ਦਖਲ ਵਾਲੀ ਮੁਸੀਬਤ ਫਿਲਹਾਲ ਕਪਤਾਨ ਸਾਹਿਬ ਨੇ ਆਵਦੇ ਗਲ਼ੋਂ ਲਾਹ ਕੇ ਅਫਸਰਾਂ ਦੇ ਗਲ ਪਾ ਦਿੱਤੀ ਹੈ। Fake Oakleys ਤੇ ਅਫਸਰ ਇਹਦੇ ਨਾਲ ਕਿਵੇਂ ਨਜਿੱਠਦੇ ਨੇ ਇਹਦੇ ‘ਤੇ cheap nfl jerseys ਸਭ ਦੀ ਨਜ਼ਰ ਰਹੂ।