• Home »
  • ਖਬਰਾਂ
  • » ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕੇਟ ਦਾ ਪਊ ਭੋਗ??

ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕੇਟ ਦਾ ਪਊ ਭੋਗ??

-ਪੰਜਾਬੀਲੋਕ ਬਿਊਰੋ
ਪਿਛਲੀ ਸਰਕਾਰ ਦੇ ਕਾਰਜਕਾਲ ਵੇਲੇ ਬਹੁ ਚਰਚਿਤ ਰਹੇ ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕੇਟ ਦਾ ਐਤਕੀਂ ਵੀ ਕੁਝ ਨਹੀਂ ਵੱਟੀਂਦਾ ਲੱਗਦਾ।
ਸੂਤਰ ਦੱਸਦੇ ਨੇ ਕਿ ਪੰਜਾਬ ਪੁਲਿਸ ਨੇ ਡਰੱਗ ਤਸਕਰੀ ਮਾਮਲੇ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੀ ਬਾਦਲ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਡਰੱਗ ਤਸਕਰੀ ਮਾਮਲੇ ਵਿੱਚ ਕਿਸੇ ਵੀ ਸਿਆਸੀ ਲੀਡਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਕੁਝ ਅਕਾਲੀ ਲੀਡਰਾਂ ਦਾ ਨਾਂ ਉੱਛਲਣ ਮਗਰੋਂ ਬਾਦਲ ਸਰਕਾਰ ਨੇ nba jerseys sales ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਸੀ। ‘ਸਿਟ’ ਵੱਲੋਂ 16 ਮਾਰਚ ਨੂੰ ਮੁਹਾਲੀ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਆਂਸਲ ਬੇਰੀ ਦੀ ਅਦਾਲਤ ਵਿੱਚ ਕਰੀਬ 1700 ਪੰਨਿਆਂ ਦੀ ਇਹ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ।<br Cheap Football Jerseys />
ਤੇ ਉਸੇ ਦਿਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਸਨ।
ਪੁਲੀਸ ਨੇ ਆਪਣੀ ਰਿਪੋਰਟ ray ban sale ਵਿੱਚ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਤੇ ਕਬਜ਼ੇ ਵਿੱਚ ਲਏ ਕੰਪਿਊਟਰਾਂ ਨੂੰ ਆਧਾਰ ਬਣਾਇਆ ਹੈ। ਰਿਪੋਰਟ ਮੁਤਾਬਕ ਕੋਈ ਵੀ ਸ਼ੱਕੀ ਰਾਜਸੀ ਆਗੂ ਮੁਲਜ਼ਮਾਂ ਦੇ ਸੰਪਰਕ ਵਿੱਚ ਨਹੀਂ ਸੀ ਤੇ ਨਾ годом! ਕਬਜ਼ੇ ਵਿੱਚ ਲਏ ਕੰਪਿਊਟਰਾਂ ਦੀ ਜਾਂਚ ਦੌਰਾਨ ਕਿਸੇ ਵਿਰੁੱਧ ਕੋਈ ਸਬੂਤ ਮਿਲਿਆ ਹੈ।
ਉਂਜ ਜਾਂਚ ਕਮੇਟੀ ਨੇ 20 ਮੁਲਜ਼ਮਾਂ ਵਿੱਚੋਂ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਨਾਂ ਵਿੱਚ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ, ਅਨਿਲ ਚੌਹਾਨ, ਸਰਬਜੀਤ ਸਿੰਘ, ਸਤਿੰਦਰ ਧਾਮਾ, ਬਲਜਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ ਹੈਪੀ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਜਗਜੀਤ ਚਾਹਲ, ਪਰਮਜੀਤ ਚਾਹਲ, ਪਰਮਜੀਤ ਪੰਮਾ NFL Jerseys Cheap ਅਤੇ ਦੀਪ ਸਿੰਘ ਉਰਫ਼ ਦੀਪੂ ਸ਼ਾਮਲ ਹਨ। ਪਰ ਕਿਸੇ ਵੱਡੀ ਸਿਆਸੀ ਮੱਛ ਦਾ ਇਸ ਰਿਪੋਰਟ ਵਿੱਚ ਜਿਕਰ ਤੱਕ ਨਹੀਂ ਹੈ।<br cheap oakleys />
ਸਵਾਲ ਉਠ ਰਹੇ ਨੇ ਕਿ ਕੀ ਕੈਪਟਨ ਸਰਕਾਰ ਇਸ ਮਾਮਲੇ ਦੀ ਨਵੇਂ ਸਿਰੇਂ ਤੋ ਜਾਂਚ ਕਰਵਾਏਗੀ?