• Home »
  • ਖਬਰਾਂ
  • » ਆਪ ਵਿਧਾਇਕ ਨੇ ਝਾੜੂ ਛੱਡ ਕਮਲ ਦਾ ਫੁੱਲ ਫੜਿਆ

ਆਪ ਵਿਧਾਇਕ ਨੇ ਝਾੜੂ ਛੱਡ ਕਮਲ ਦਾ ਫੁੱਲ ਫੜਿਆ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਤਿੰਨਾਂ cheap nfl jerseys shop ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਲੱਗਾ ਹੈ, ਬਵਾਨਾ ਤੋਂ ਪਾਰਟੀ ਵਿਧਾਇਕ ਵੇਦ ਪ੍ਰਕਾਸ਼ ਨੇ ਪਾਰਟੀ ਦੇ ਕੰਮਕਾਰ ਕਰਨ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈ  ਲਈ। ਸ਼੍ਰੀ ਵੇਦ ਪ੍ਰਕਾਸ਼ ਨੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੂੰ ਅੱਜ ਪੱਤਰ ਲਿਖ ਕੇ ਤੁਰੰਤ ਪ੍ਰਭਾਵ ਤੋਂ ਆਪਣਾ ਅਸਤੀਫਾ ਭੇਜ ਦਿੱਤਾ। ਬਾਅਦ ‘ਚ ਪ੍ਰਦੇਸ਼ ਭਾਜਪਾ ਦਫ਼ਤਰ ‘ਚ ਭਾਜਪਾ ਇੰਚਾਰਜ ਸ਼ਾਮ ਜਾਜੂ, ਦਿੱਲੀ ਚੇਅਰਮੈਨ ਮਨੋਜ ਤਿਵਾੜੀ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ‘ਚ ਭਾਜਪਾ Reviews ਦੀ ਮੈਂਬਰੀ ਲੈ ਲਈ। ਵੇਦ ਪ੍ਰਕਾਸ਼ ਨੇ ਕਿਹਾ ਕਿ ਵਿਧਾਨ ਸਭਾ ਦੀ ਮੈਂਬਰੀ ਦੇ ਨਾਲ-ਨਾਲ ਉਹ ਪਾਰਟੀ ਅਤੇ ਸਰਕਾਰ ‘ਚ ਮਿਲੇ ਸਾਰੇ ਅਹੁਦਿਆਂ ਨੂੰ ਛੱਡ ਰਹੇ ਹਨ। ਪਿਛਲੀਆਂ ਚੋਣਾਂ ‘ਚ ਉਨਾਂ ਨੇ ਲਗਭਗ 51 ਹਜ਼ਾਰ ਵੋਟਾਂ ਦੇ ਭਾਰੀ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

Tags: