• Home »
  • ਖਬਰਾਂ
  • » ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ

ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ

ਸਿੱਖਿਆ ਮੰਤਰੀ ਨੇ ਪੰਜਾਬੀ ਤੋਂ ਮੁੱਖ ਮੋੜਿਆ
ਸਿੱਧੂ ਦੇ ਠਹਾਕੇ ਗੂੰਜਦੇ ਰਹੇ
-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਕੱਲ ਸਹੁੰ ਚੁੱਕ ਲਈ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ, ਫੇਰ ਮੰਤਰੀ ਮੰਡਲ ਨੇ, ਤੇ ਉਸ ਮਗਰੋਂ ਮਹਿਲਾ ਵਿਧਾਇਕਾਂ ਨੇ ਸਹੁੰ ਚੁੱਕੀ।
ਕਾਂਗਰਸੀ ਖੁਸ਼ੀ ‘ਚ ਖੀਵੇ ਹੋਏ ਪਏ ਸਨ, ਆਪ ਦੇ 20 ਵਿਚੋਂ 19 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜੇ , ਚਾਅ ਉਹਨਾਂ ਵੀ ਸਾਂਭੇ ਨਹੀਂ ਸੀ ਜਾ ਰਹੇ, ਜਿਸ ਦੇ ਚੱਲਦਿਆਂ ਉਹ ਗਲਤੀਆਂ ਵੀ ਕਰਦੇ ਰਹੇ, ਪਰ ਵਿਧਾਨ ਸਭਾ ਸੈਕਟਰੀਏਟ ਨੇ ਨਜ਼ਰਅੰਦਾਜ਼ ਕਰ ਦਿੱਤਾ। ਅਕਾਲੀ ਵਿਧਾਇਕਾਂ ਦੇ ਚਿਹਰੇ ਮੁਰਝਾਏ ਰਹੇ, ਖਾਸ ਕਰਕੇ ਵਿਕਰਮ ਮਜੀਠੀਆ ਮਾਯੂਸ ਨਜ਼ਰ ਆਏ, ਉਸ ਨੇ ਨਾ ਕੈਪਟਨ ਨੂੰ ਦੁਆ ਸਲਾਮ ਕੀਤੀ ਤੇ ਨਾ ਕਿਸੇ ਹੋਰ ਕਾਂਗਰਸੀ ਵਿਧਾਇਕ ਨੂੰ।
ਕਾਂਗਰਸੀ ਵਿਧਾਇਕਾਂ ਨੇ ਵੀ ਮਜੀਠੀਆ ਨੂੰ ਨਜ਼ਰ ਅੰਦਾਜ਼ ਹੀ ਕੀਤਾ, ਕਈਆਂ ਨੇ ਤਾਂ ਉਸ ਨਾਲ ਹੱਥ ਵੀ ਨਾ ਮਿਲਾਇਆ ਤੇ ਦੂਰੋਂ ਈ ਸਸਰੀਕਾਲ ਕਰਤੀ।
ਕਾਂਗਰਸੀ ਵਿਧਾਇਕ ਰਾਰਾ ਵੜਿੰਗ ਨੇ ਮੋਦੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਜੁੱਤੀ ਲਾਹ ਕੇ ਮੱਥਾ ਟੇਕ ਕੇ ਸਹੁੰ ਚੁੱਕੀ।
ਲÑੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਜਦ ਸਹੁੰ ਚੁੱਕੀ ਤਾਂ ਮਗਰੋਂ ਨਵਜੋਤ ਸਿੱਧੂ ਨੇ ਖੁਦ ਜਾ ਕੇ ਉਹਨਾਂ ਨੂੰ ਗਲ ਨਾਲ ਲਾ ਕੇ ਵਧਾਈ ਦਿੱਤੀ। ਤੇ cheap Air Jordans ਪਹਿਲੇ ਦਿਨ ਦੇ ਸੈਸ਼ਨ ਵਿੱਚ ਨਵਜੋਤ ਸਿੱਧੂ ਬੈਂਸ ਭਰਾਵਾਂ ਨੂੰ ਇਸ਼ਾਰਿਆਂ ਨਾਲ ਆਪਣੇ ਕੋਲ ਬੁਲਾਉਂਦੇ ਰਹੇ, ਕਮੇਡੀ ਸ਼ੋਅ ਵਾਂਗ ਇਥੇ ਵੀ ਠਹਾਕੇ ਲਾਉਂਦੇ ਰਹੇ, ਉਂਞ ਉਹਨਾਂ ਕਿਹਾ ਕਿ ਜੇ ਕਾਨੂੰਨ ਨੇ ਇਜਾਜ਼ਤ ਨਾ ਦਿੱਤੀ ਤਾਂ ਉਹ ਕਮੇਡੀ ਸ਼ੋਅ ਨਹੀਂ ਕਰਨਗੇ।
ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਚੋਣ ਕਮਿਸ਼ਨ ਵਲੋਂ ਜਿੱਤ ਦਾ ਮਿਲਿਆ ਸਰਟੀਫਿਕੇਟ ਘਰੇ ਭੁੱਲ ਆਈ, ਪਰ ਫੇਰ ਵੀ ਲਿਹਾਜ਼ ਕਰਦਿਆਂ ਉਸ ਨੂੰ ਸਹੁੰ ਚੁੱਕਵਾ ਦਿੱਤੀ ਗਈ। ਕਾਂਗਰਸੀ ਵਿਧਾਇਕ ਸਤਕਾਰ ਕੌਰ ਆਪਣਾ ਸਰਟੀਫਿਕੇਟ ਓਥੇ ਹੀ ਭੁੱਲ ਗਈ, ਕਪਤਾਨ ਸਾਹਿਬ ਨੇ ‘ਵਾਜ਼ ਮਾਰ ਕੇ ਧਿਆਨ ਦਿਵਾਇਆ..
ਸੂਬੇ ਦੀ ਸਿੱਖਿਆ ਮੰਤਰੀ ਬਣੀ ਅਰੁਣਾ ਚੌਧਰੀ nba jerseys sales ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ, ਜਦਕਿ ਬਾਕੀ ਸਭ ਵਿਧਾਇਕਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ, ਸਹੁੰ ਚੁੱਕਣ ਮਗਰੋਂ ਬੀਬੀ ਚੌਧਰੀ ਕਾਫੀ ਚਿਰ ਕੈਪਟਨ ਸਾਹਿਬ ਦੇ ਕੋਲ ਬੈਠੀ ਰਹੀ, ਮੰਨਿਆ ਜਾ ਰਿਹਾ ਹੈ ਕਿ ਮੰਤਰਾਲੇ ਦੇ ਦਫਤਰ ਵਿੱਚ ਪਤੀ ਦੇਵ ਦੀ ਕੁਰਸੀ ਨਾਲ ਡਹਾਉਣ ਬਾਰੇ ਉਹ ਸਫਾਈਆਂ ਦੇ ਰਹੀ ਸੀ।
10 ਸਾਲ ਬਾਅਦ ਸੱਤਾ ਵਿੱਚ ਆਏ ਕਾਂਗਰਸੀਆਂ ਦੀਆਂ ਪੱਗਾਂ ਦਾ ਕਾਂਗਰਸੀ ਰੰਗ ਗਾਇਬ ਰਿਹਾ, ਆਪ ਦੇ 8 ਵਿਧਾਇਕ ਪੀਲੀ ਪੱਗ ਬੰਨ ਕੇ ਆਏ।
ਬਾਦਲ ਦਲ ਦੇ ਸਾਰੇ ਵਿਧਾਇਕਾਂ ਨੇ ਨੀਲੀ ਪੱਗ ਬੰਨੀ ਹੋਈ ਸੀ। ਪਹਿਲੀ ਵਾਰ ਵਿਧਾਨ ਸਭਾ ਪੁੱਜੇ 60 ਵਿਧਾਇਕਾਂ ਵਿੱਤੋਂ ਕੁਝ ਨੇ ਮੋਦੀ ਜੈਕੇਟ ਪਾਈ ਹੋਈ ਸੀ।
ਦਿੜਬਾ ਤੋਂ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਬੱਸ ‘ਤੇ ਚੰਡੀਗੜ ਪੁੱਜੇ, ਉਹਨਾਂ ਕੋਲ ਆਪਣੀ ਗੱਡੀ ਨਹੀਂ ਹੈ ਤੇ ਨਾ ਹੀ ਸਰਕਾਰੀ ਗੱਡੀ ਮਿਲੀ cheap jordan shoes ਹੈ, ਉਹਨਾਂ ਕਿਹਾ ਹੈ ਕਿ ਉਹ ਵੀ ਆਈ ਪੀ ਕਲਚਰ ਦੇ ਖਿਲਾਫ ਹਨ, ਇਸ ਕਰਕੇ ਬੱਸ ਵਿੱਚ ਆਏ ਹਨ।
ਉਂਞ ਆਪ ਵਾਲੇ ਖਾਸ ਹੋ ਗਏ, ਸਚਮੁੱਚ ਖਾਸ ਹੋ ਗਏ, ਨਹੀਂ ਯਕੀਨ ਤਾਂ ਸੁਣੋ..<br About />
ਆਪ ਨੇ ray ban sunglasses sale ਵਿਧਾਨ ਸਭਾ ਕੰਪਲੈਕਸ ਵਿੱਚ ਅਕਾਲੀ-ਭਾਜਪਾ ਗੱਠਜੋੜ ਨਾਲੋਂ ਵੱਡਾ ਦਫਤਰ ਮੰਗਿਆ ਹੈ, ਕਿਹਾ ਹੈ ਕਿ ਜਿਹੜਾ ਦਫਤਰ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ, ਉਹਦੇ ਵਿੱਚ ਤਾਂ 3 ਐਮ ਐਲ ਏ  ਮਸਾਂ ਬਹਿ ਸਕਦੇ ਨੇ, ਇਸ cheap nfl jerseys ਕਰਕੇ ਵੱਡਾ ਦਫਤਰ ਦਿਓ,  ਆਪਣੇ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਦੇ ਬਹਿਣ ਲਈ ਸਦਨ ਵਿੱਚ ਪਹਿਲੇ ਚਾਰ ਬੈਂਚ ਮੰਗੇ ਨੇ। ਕੋਠੀ ਨੰਬਰ 46 ਸਰਕਾਰ ਨੇ ਵਿਰੋਧੀ ਧਿਰ ਦੇ ਨੇਤਾ ਲਈ ਰਾਖਵੀਂ ਰੱਖੀ ਹੋਈ ਹੈ, ਪਰ ਇਹ ਚਰਨਜੀਤ ਚੰਨੀ ਕੋਲ ਹੈ, ਇਹ ਕੋਠੀ ਖਾਲੀ ਕਰਵਾਉਣ ਲਈ ਕੱਲ ਆਪ ਵਿਧਾਇਕ ਸਰਗਰਮ ਰਹੇ।
ਲÑੱਖਾ, ਬੱਬੀ, ਬੱਬੂ, ਰਿੰਕੂ, ਡੈਨੀ, ਜੱਗਾ, ਗੋਲਡੀ, ਪਿੰਕੀ, ਰੂਬੀ ਤੇ ਲਾਡੀ ਵੀ ਸਾਡੇ ਵਿਧਾਇਕ ਨੇ। ਵਿਧਾਇਕਾਂ ਨੇ ਇਹ ਨਿੱਕ ਨੇਮ ਚੋਣ ਪ੍ਰਚਾਰ ਦੌਰਾਨ ਵੀ ਚਰਚਾ ਵਿੱਚ ਸਨ ਤੇ ਹੁਣ ਵੀ ਚਰਚਾ ਵਿੱਚ ਰਹਿਣਗੇ।