• Home »
  • ਖਬਰਾਂ
  • » ਕੇਂਦਰ ਨੇ ਕਿਸਾਨੀ ਕਰਜ਼ਾ ਮਾਫੀ ਤੋਂ ਕੀਤੇ ਹੱਥ ਖੜੇ

ਕੇਂਦਰ ਨੇ ਕਿਸਾਨੀ ਕਰਜ਼ਾ ਮਾਫੀ ਤੋਂ ਕੀਤੇ ਹੱਥ ਖੜੇ

-ਪੰਜਾਬੀਲੋਕ ਬਿਊਰੋ
ਸੂਬੇ ਚਾਹੁਣ ਤਾਂ ਕਿਸਾਨਾਂ ਦਾ ਮਾਫ ਕਰ ਸਕਦੇ ਨੇ, ਕੇਂਦਰ ਕੁਝ ਨਹੀਂ ਕਰ ਸਕਦਾ। ਮੁਲਕ ਦੇ ਖਜ਼ਾਨੇ ਵਾਲੀ ਭੜੋਲੀ ਸਾਂਭ ਰਹੇ ਜਨਾਬ ਅਰੁਣ ਜੇਤਲੀ ਨੇ  ਕੱਲ ਇਹ ਬਿਆਨ ਦਿੱਤਾ ਹੈ। ਭਾਜਪਾ ਨੇ ਯੂ ਪੀ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਜੇ ਭਾਜਪਾ ਜਿੱਤੀ ਤਾਂ ਸੂਬੇ ਦੇ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ ਕੀਤਾ ਜਾਵੇਗਾ, ਤੇ ਕੇਂਦਰੀ ਖੇਤੀ ਮੰਤਰੀ ਰਾਧਾਮੋਹਨ ਸਿੰਘ ਨੇ ਕਿਹਾ ਸੀ ਕਿ ਯੂ ਪੀ  ਵਿੱਚ ਕਰਜ ਮਾਫੀ ਦਾ ਪੈਸਾ ਕੇਂਦਰ ਦੇਵੇਗਾ।
ਇਸ ਮਗਰੋਂ ਬਾਕੀ ਸੂਬਿਆਂ ਵਿੱਚ ਵੀ ਇਹ ਮੰਗ ਉਠੀ ਕਿ ਇਸ ਬਾਰੇ ਕੌਮੀ ਨੀਤੀ ਬਣੇ ਤੇ ਸਾਰਾ ਮੁਲਕ ਉਹਦੇ ਅਧੀਨ ਆਵੇ। ਪਰ ਮੋਦੀ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜੇ ਇਕ ਸੂਬੇ ਦਾ ਕਰਜ਼ਾ ਮਾਫ ਕੀਤਾ ਤਾਂ ਬਾਕੀ ਸੂਬਿਆਂ ਵਿੱਚ ਨਰਾਜ਼ਗੀ ਪੱਸਰੇਗੀ, ਇਸ ਕਰਕੇ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਸਕਦੀ।
ਪਰ ਸੂਤਰ ਦੱਸਦੇ ਨੇ ਕਿ ਕੇਂਦਰ ਟੇਢੇ ਮੇਢੇ ਢੰਗ ਨਾਲ ਯੂ ਪੀ ਸਰਕਾਰ ਦੀ ਵਿੱਤੀ ਮਦਦ ਕਰੇਗੀ., ਤਾਂ ਜੋ ਭਾਜਪਾ oakley sunglasses cheap ਦੇ ਚੋਣ ਮੈਨੀਫੈਸਟੋ ਵਿੱਚ ਕੀਤਾ ਕਰਜ ਮਾਫੀ ਵਾਲਾ ਵਾਅਦਾ ਪੂਰਾ ਕੀਤਾ ਜਾ ਸਕੇ।
ਪੰਜਾਬ, ਕਰਨਾਟਕ ਤੇ ਮਹਾਰਾਸ਼ਟਰ ਵਿੱਚ ਵੀ ਕਰਜ਼ ਮਾਫੀ ਦੀ ਮੰਗ ਉਠ ਰਹੀ ਹੈ।
ਕਿਸਾਨਾਂ ਦਾ ਕਰਜ ਮਾਫ ਕਰਨ ਦੀ ਵਿਰੋਧਤਾ ਵੀ ਹੋ ਰਹੀ ਹੈ. ਆਰ ਬੀ ਆਈ ਦੇ ਡਿਪਟੀ ਗਵਰਨਰ ਐਸ ਐਸ ਮੂੰਦੜਾ ਦਾ ਕਹਿਣਾ ਹੈ ਕਿ ਇਸ ਨਾਲ ਕਰਜ਼ ਦੇਣ ਵਾਲੇ NFL Jerseys Cheap ਤੇ ਲੈਣ ਵਾਲੇ ਵਿੱਚ ਅਨੁਸ਼ਾਸਨ ਵਿਗੜਦਾ ਹੈ।<br 10 />
ਓਧਰ ਪੰਜਾਬ ਦੇ ਕਿਸਾਨ, ਖਾਸ ਕਰੇ ਮਾਲਵਾ ਪੱਟੀ ਦੇ ਕਿਸਾਨ ਕਰਜ਼ ਮਾਫੀ, ਵਿਦੇਸ਼ਾਂ ਤੋਂ ਕਣਕ ਦੀ ਆਮਦ ‘ਤੇ ਪਾਬੰਦੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 30 ਮਾਰਚ ਨੂੰ ਸੰਸਦ ਘੇਰਨਗੇ।