• Home »
  • ਖਬਰਾਂ
  • » ਮੀਡੀਆ ‘ਤੇ ਗਲਤ ਰਿਪੋਰਟਿੰਗ ਕਰਨ ਦਾ ਦੋਸ਼

ਮੀਡੀਆ ‘ਤੇ ਗਲਤ ਰਿਪੋਰਟਿੰਗ ਕਰਨ ਦਾ ਦੋਸ਼

-ਪੰਜਾਬੀਲੋਕ ਬਿਊਰੋ
ਰਾਜ ਸਭਾ ਵਿੱਚ ਅੱਜ ਮੀਡੀਆ ਦੀ ਰਿਪੋਰਟਿੰਗ ਨੂੰ ਲੈ ਕੇ ਖ਼ੂਬ ਚਰਚਾ ਹੋਈ। ਰਾਜ ਸਭਾ ਦੇ ਮੈਂਬਰਾਂ ਵੱਲੋਂ ਖ਼ਬਰਾਂ ਤੇ ਘਟਨਾਵਾਂ ਨੂੰ ਵਧਾ ਚੜਾਅ ਕੇ ਜਾਂ ਫਿਰ ਦਬਾਅ ਕੇ ਗ਼ਲਤ ਰਿਪੋਰਟਿੰਗ ਨਾ ਕਰਨ ਦੀ ਨਸੀਹਤ ਵੀ ਦਿੱਤੀ ਗਈ। ਇਹ ਮੁੱਦਾ ਰਾਜ ਸਭਾ ਵਿੱਚ ਉਸ ਸਮੇਂ ਉੱਠਿਆ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੀਡੀਆ ਵੱਲੋਂ ਗ਼ਲਤ ਰਿਪੋਰਟਿੰਗ ਕੀਤਾ ਜਾਣ ਦਾ ਮੁੱਦਾ ਚੁੱਕਿਆ ਗਿਆ। ਵਿਰੋਧੀ ਧਿਰ ਅਨੁਸਾਰ ਰਾਜ ਸਭਾ ਵਿੱਚ ਬੁੱਧਵਾਰ ਨੂੰ ਚੋਣ ਸੁਧਾਰਾਂ ਉੱਤੇ ਹੋਈ ਚਰਚਾ ਦੌਰਾਨ ਸੰਪੂਰਨ ਹੋਈ ਰਚਨਾਤਮਕ ਬਹਿਸ ਤੇ cheap fake oakleys ਸੁਝਾਵਾਂ ਦਾ ਪ੍ਰਕਾਸ਼ਨ ਨਹੀਂ cheap nfl jerseys ਕੀਤਾ ਗਿਆ। ਰਾਜ ਸਭਾ ਵਿੱਚ ਕਾਰਵਾਈ ਸ਼ੁਰੂ ਹੁੰਦੇ ਹੋਏ ਹੀ ਸਮਾਜਵਾਦੀ ਪਾਰਟੀ ਦੇ ਆਗੂ ਨਰੇਸ਼ ਅਗਰਵਾਲ ਨੇ ਇਹ ਮੁੱਦਾ ਚੁੱਕਦੇ ਹੋਏ ਆਖਿਆ ਕਿ ਦੇਸ਼ਵਾਸੀ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਜੋ ਕੁਝ ਹਾਊਸ ਵਿੱਚ ਹੋਇਆ ਉਸ ਦੀ ਖ਼ਬਰ ਉਨਾਂ ਤੱਕ ਪਹੁੰਚੇ। ਪਰ ਜੋ ਖ਼ਬਰਾਂ ਦਿੱਤੀਆਂ ਜਾਂਦੀਆਂ ਹਨ, Are ਉਹ ਹੰਗਾਮੇ ਦੀਆਂ ਜ਼ਿਆਦਾ ਹੁੰਦੀਆਂ ਹਨ। ਨਰੇਸ਼ ਅਗਰਵਾਲ ਅਨੁਸਾਰ ਜੇਕਰ ਮੀਡੀਆ ਨਕਾਰਆਤਮਕ ਖ਼ਬਰਾਂ ਦਿੰਦਾ ਹੈ ਤਾਂ ਸਕਾਰਆਤਮਕ ਖ਼ਬਰਾਂ ਵੀ ਦੇਵੇ।
ਉਨਾਂ ਉਦਾਹਰਨ ਦਿੰਦੇ ਹੋਏ ਆਖਿਆ ਕਿ ਜਨਤਾ ਦਲ ਯੂਨਾਈਟਿਡ ਦੇ ਮੁਖੀ ਸ਼ਰਦ ਯਾਦਵ ਨੇ ਬੁੱਧਵਾਰ cheap nfl jerseys ਨੂੰ ਚੋਣ ਸੁਧਾਰਾਂ ਉੱਤੇ ਜੋ ਸੁਝਾਅ ਦਿੱਤੇ ਸਨ, ਉਹ ਅਖ਼ਬਾਰਾਂ ਨੇ ਪ੍ਰਕਾਸ਼ਿਤ ਨਹੀਂ ਕੀਤੇ। ਇਸ ਤੋਂ ਇਲਾਵਾ ਕਾਂਗਰਸ ਦੇ ਸਾਂਸਦ ਅਨੰਦ ਸ਼ਰਮਾ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ। ਉਨਾਂ ਆਖਿਆ ਕਿ Cheap Jordans Sale ਮੀਡੀਆ ਹਾਊਸ ਕੋਈ ਵੀ ਸਕਾਰਆਤਮਕ ਖ਼ਬਰ ਪ੍ਰਕਾਸ਼ਿਤ ਨਹੀਂ ਕਰ ਰਿਹਾ। ਕੱਲ ਸ਼ਰਦ ਯਾਦਵ ਨੇ ਹਾਊਸ ਵਿੱਚ ਆਖਿਆ ਸੀ ਕਿ ਮੀਡੀਆ ਹਾਊਸਾਂ ਉੱਤੇ ਕਾਰੋਬਾਰੀਆਂ ਦਾ ਕਬਜ਼ਾ ਕਰ ਲਿਆ ਹੈ ਤੇ ਪੱਤਰਕਾਰ ਨਿਰਪੱਖ ਤੌਰ ਉੱਤੇ ਪੱਤਰਕਾਰੀ ਨਹੀਂ ਕਰ ਰਹੇ, Ray Ban sale ਤੋਤੇ ਬਣੇ ਹੋਏ ਨੇ।