ਸਿੱਧੂ ਸਾਬ ਅੱਜ ਅੰਬਰਸਰ ‘ਚ

-ਪੰਜਾਬੀਲੋਕ ਬਿਊਰੋ
ਕਪਤਾਨ ਵਜ਼ਾਰਤ ਦੇ ਅਹਿਮ ਸ਼ਖਸ ਨਵਜੋਤ ਸਿੰਘ ਸਿੱਧੂ ਜਿੰਨੀ ਚਰਚਾ ਚੋਣਾਂ ਤੋਂ ਪਹਿਲਾਂ ਬਟੋਰ ਰਹੇ ਸੀ, ਓਨੀ ਹੀ ਚਰਚਾ ਹੁਣ ਮੰਤਰੀ ਬਣਨ ਤੋਂ ਬਾਅਦ ਬਟੋਰ ਰਹੇ ਨੇ। ਅੱਜ ਉਹ ਲੋਕਲ ਬਾਡੀਜ਼ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪੁੱਜ ਰਹੇ ਨੇ। 10 ਵਜੇ ਉਹਨਾਂ ਦੀ ਸਵਾਰੀ ਜਹਾਜ਼ਾਂ ਦੇ ਬੱਸ ਅੱਡੇ ਉਤਰੂ, ਫੇਰ ਜਨਾਬ ਹੋਰੀਂ ਸਮਰਥਕਾਂ ਦੀ ਵੱਡੀ ਭੀੜ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਣਗੇ ਤੇ ਫੇਰ ਵਿਧਾਨ ਸਭਾ ਹਲਕਾ ਈਸਟ ਦੇ ਵਾਸੀਆਂ ਦਾ ਵੋਟਾਂ ਲਈ ਧੰਨਵਾਦ wholesale nfl jerseys ਕਰਨ ਲਈ ਦੌਰਾ ਕਰਨਗੇ।
ਸਿੱਧੂ ਜੋੜੇ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਿਸੇ ਵੀ ਹਾਲ ਕਮੇਡੀ ਸ਼ੋਅ ਨਹੀਂ ਛੱਡਣਗੇ, ਕਿਉਂਕਿ ਘਰ ਚਲਾਉਣ ਲਈ ਇਕ ਕਾਰੋਬਾਰ ਤਾਂ ਹੋਣਾ ਜ਼ਰੂਰੀ ਹੈ। ਸਿੱਧੂ ਦੇ ਕਰੀਬੀ ਕੌਂਸਲਰ ਦਮਨਦੀਪ ਸਿੰਘ ਨੇ ਮੀਡੀਆ ਹਲਕਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੰਤਰੀ ਜੀ ਹਫਤੇ ਵਿੱਚ ਤਿੰਨ ਦਿਨ ਅੰਮ੍ਰਿਤਸਰ ਰਿਹਾ ਕਰਨਗੇ, ਤਿੰਨ ਦਿਨ ਚੰਡੀਗੜ Cheap NFL Authentic Jerseys ਤੇ ਇਕ ਦਿਨ ਮੁੰਬਈ ਵਿੱਚ ਰਹਿਣਗੇ।
ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ cheap jordans for sale ਇਕ ਐਮ ਪੀ ਤੇ ਇਕ ਕੈਬਨਿਟ ਮੰਤਰੀ ਇਸੇ  ਸ਼ਹਿਰ ਵਿਚੋਂ ਹੈ, cheap nba jerseys ਗੁਰੂ ਕੀ ਨਗਰੀ ਪਹਿਲਾਂ ਹੀ ਸਮਾਰਟ ਸਿਟੀ ਦੀ ਲਿਸਟ ਵਿੱਚ ਹੈ, ਡੀ ਪੀ ਆਰ ਵੀ ਤਿਆਰ ਹੋ ਗਈ ਹੈ। ਤੇ ਇਸ ਪ੍ਰੋਜੈਕਟ ਨੂੰ ਸਿਰੇ ਚਾੜਨ Puzzle ਦਾ ਜ਼ਿਮਾ ਹੁਣ ਨਵਜੋਤ ਸਿੱਧੂ ਦੇ ਮੌਰਾਂ ‘ਤੇ ਹੈ। ਪਿਛਲੀ ਬਾਦਲ ਸਰਕਾਰ ਤੇ ਹੁਣ ਦੀ ਕੈਪਟਨ ਸਰਕਾਰ ਵਿੱਚ ਲਗਾਤਾਰ ਦੂਜੀ ਵਾਰ ਲੋਕਲ ਬਾਡੀਜ਼ ਮੰਤਰਾਲਾ ਅੰਮ੍ਰਿਤਸਰ ਦੇ ਹਿੱਸੇ ਆਇਆ ਹੈ, ਪਿਛਲੇ ਮੰਤਰੀ ਅਨਿਲ ਜੋਸ਼ੀ ਵੀ ਇਸੇ ਸ਼ਹਿਰ ਵਿਚੋਂ ਜਿੱਤੇ ਸਨ।
ਪਰ ਸੂਤਰ ਦਾਅਵਾ ਕਰਦੇ ਨੇ ਕਿ ਐਤਕੀਂ ਲੋਕ ਵਿਕਾਸ ਨੂੰ ਲੈ ਕੇ ਜ਼ਿਆਦਾ ਆਸਵੰਦ ਹਨ। ਕਿਉਂਕਿ ਐਮ ਪੀ ਗੁਰਜੀਤ ਸਿੰਘ ਔਜਲਾ ਵੀ ਹਲਕੇ ਵਿੱਚ ਵਾਹਵਾ ਸਰਗਰਮ ਰਹੇ ਹਨ ਤੇ ਅੱਗੋਂ ਤੋਂ ਵੀ ਜਨਤਾ ਇਹੋ ਆਸ ਕਰ ਰਹੀ ਹੈ।