• Home »
  • ਖਬਰਾਂ
  • » ਰੇਪ ਪਿੱਛੋਂ ਕਤਲ ਦਾ ਮਾਮਲਾ ਸੀ ਬੀ ਆਈ ਹਵਾਲੇ

ਰੇਪ ਪਿੱਛੋਂ ਕਤਲ ਦਾ ਮਾਮਲਾ ਸੀ ਬੀ ਆਈ ਹਵਾਲੇ

ਪੰਜਾਬ ਪੁਲਿਸ ਦਾ ਰਵੱਈਆ ਰਿਹਾ ਸ਼ਰਮਨਾਕ
-ਪੰਜਾਬੀਲੋਕ ਬਿਊਰੋ<br ray ban outlet />
ਪੰਜਾਬ ਪੁਲਿਸ ਦਾ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਰਵੱਈਆ ਹਮੇਸ਼ਾ ਹੀ ਵਿਵਾਦਾਂ ਵਿੱਚ ਰਿਹਾ ਹੈ .
ਲੁਧਿਆਣਾ ਵਿੱਚ 2 ਸਤੰਬਰ 2015 ਨੂੰ ਸਕੂਲੋਂ ਘਰ ਆ ਰਹੀ 12ਵੀਂ ਜਮਾਤ ਦੀ ਵਿਦਿਆਰਥਣ ਗਾਇਬ ਹੋ ਗਈ ਸੀ, ਉਸ ਦੀ ਬੇਪੱਤ ਕੀਤੀ ਬੇਪਰਦ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਸੀ, ਪੁਲਿਸ ਨੇ ਇਸ ਮਾਮਲੇ ਵਿੱਚ ਬੇਹੱਦ ਘਟੀਆ ਭੂਮਿਕਾ ਨਿਭਾਈ, ਜਦ ਬੱਚੀ ਦੇ ਮਾਪੇ ਬੱਚੀ ਦੇ ਗਾਇਬ ਹੋਣ ਦੀ ਰਿਪੋਰਟ ਦਰਜ ਕਰਵਾਉਣ ਗਏ ਸਨ ਤਾਂ ਪੁਲਿਸ ਇਹ ਕਹਿ ਕੇ ਜ਼ਲੀਲ ਕਰਦੀ ਰਹੀ ਕਿ ਕੁੜੀ ਆਪੇ ਹੀ ਘਰੋਂ ਭੱਜ ਗਈ ਹੋਣੀ ਆ. ਆਪੇ ਆ ਜਾਊ.. ਤੇ ਕੋਈ ਕਾਰਵਾਈ ਨਹੀਂ ਸੀ ਕੀਤੀ, ਮਾਪਿਆਂ ਨੇ ਹਮਦਰਦਾਂ ਦੀ ਮਦਦ ਨਾਲ ਆਪ ਹੀ ਕੁੜੀ ਦੀ ਲਾਸ਼ ਲੱਭੀ ਸੀ, ਉਸ ਮਗਰੋਂ ਕੁਝ ਕੁ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਖਾਨਾ ਪੂਰਤੀ ਕਰਦਿਆਂ ਪੁਲਿਸ ray ban sale ਡੂਢ ਸਾਲ ਤੋਂ ਹੱਥ ਤੇ ਹੱਥ ਧਰ ਕੇ ਬੈਠੀ ਸੀ। ਮੀਡੀਆ ਹਲਕਿਆਂ ਵਲੋਂ ਲਗਾਤਾਰ ਇਸ ਮਾਮਲੇ ਵਿੱਚ ਪੁਲਿਸ ਦੀ ਢੀਠਤਾਈ ਨੂੰ ਨਸ਼ਰ ਕੀਤਾ ਜਾਂਦਾ ਰਿਹਾ, ਤੇ ਪੀੜਤ ਪਰਿਵਾਰ ਵੀ ਇਨਸਾਫ ਲੈਣ ਲਈ ਹਾਈਕੋਰਟ ਗਿਆ, ਕੋਰਟ ਨੇ ਇਹ ਮਾਮਲਾ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ ਹੈ। ਪਹਿਲੇ ਹੀ ਦਿਨ ਸੀ ਬੀ ਆਈ ਦੀ ਟੀਮ ਵਾਹਵਾ ਸਰਗਰਮ ਰਹੀ, ਕ੍ਰਾਈਮ ਸੀਨ ਦੇਖਣ ਗਈ, ਜਿਸ ਜਗਾ ਤੋਂ ਕੁੜੀ ਗਾਇਬ ਹੋਈ, ਜਿਸ ਜਗਾ ਤੋਂ ਉਸ ਦਾ ਬੈਗ ਤੇ ਕੱਪੜੇ ਬਰਾਮਦ ਹੋਏ ਸਨ, ਉਸ ਜਗਾ ਦੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਵੀ ਕੀਤੀ। ਬਾੜੇਵਾਲ ਨਹਿਰ ਵਿਚੋਂ ਕੁੜੀ ਦੀ ਲਾਸ਼ ਮਿਲੀ ਸੀ ਉਸ ਦੇ ਨੇੜੇ ਤੇੜੇ ਵੀ ਛਾਣਬੀਣ ਕੀਤੀ। ਇਸ ਮਾਮਲੇ ਵਿੱਚ ਪੀੜਤ ਪਿਤਾ ਨੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ cheap ray bans ਬਾਦਲ ਕੋਲ ਵੀ ਪੇਸ਼ ਹੋ ਕੇ ਇਨਸਾਫ ਲਈ ਗੁਹਾਰ ਲਾਈ ਸੀ, ਪਰ ਕਿਸੇ ਨੇ DONOR ਉਸ ਦੇ ਦਰਦ ਨੂੰ ਨਹੀਂ ਸੀ ਸਮਝਿਆ, ਹਰ ਥਾਂ ਤੋਂ ਬਾਪ ਜ਼ਲੀਲ ਹੀ ਹੋਇਆ ਸੀ, ਹੁਣ ਉਸ ਨੂੰ ਇਨਸਾਫ ਦੀ ਆਸ ਜਾਗੀ ਹੈ।

Tags: