• Home »
  • ਖਬਰਾਂ
  • » ਲਾਲ ਬੱਤੀ ਸਭਿਆਚਾਰ ਦਾ ਖਾਤਮਾ-ਕਈਆਂ ਦੇ ਮੂੰਹ ਤੜਿੰਗ

ਲਾਲ ਬੱਤੀ ਸਭਿਆਚਾਰ ਦਾ ਖਾਤਮਾ-ਕਈਆਂ ਦੇ ਮੂੰਹ ਤੜਿੰਗ

-ਪੰਜਾਬੀਲੋਕ ਬਿਊਰੋ
ਦੁਰਗੰਧ ਫੈਲੇ ਤਾਂ ਆਲੇ ਦੁਆਲੇ ਦੇ ਲੋਕ ਨੱਕ ਮੂੰਹ ਵਲੇਟ ਲੈਂਦੇ ਨੇ, ਪਰ ਖੁਸ਼ਬੂ ਨੂੰ ਕੌਣ ਨਹੀਂ ਮਾਨਣਾ ਚਾਹੂ..
ਬਿਲਕੁਲ ਅਜਿਹਾ ਹੀ ਸਿਆਸਤ ਵਿੱਚ ਚੰਗੀਆਂ ਤੇ ਲੋਕ ਮਨਭਾਉਂਦੀਆਂ ਪਿਰਤਾਂ ਨਾਲ wholesale nfl jerseys ਹੁੰਦਾ ਹੈ, ਲੀਡਰਾਂ ਦੇ ਧਾਕੜ ਰਵੱਈਏ ਕਰਕੇ ਆਮ ਲੋਕ ਉਹਨਾਂ ਤੋਂ ਦੂਰ ਭੱਜਦੇ ਨੇ ਤਾਂ ਬਾਕੀ ਪਾਰਟੀਆਂ ਵੀ ਇਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਪਰ ਜੇ ਕੋਈ ਚੰਗੀ ਪਿਰਤ ਪਾ ਕੇ ਲੋਕਾਂ ਦੇ ਨੇੜੇ ਹੁੰਦਾ ਹੈ, ਤਾਂ ਬਾਕੀ ਵੀ ਉਸ ਨੂੰ ਅਪਣਾਉਂਦੇ ਨੇ। ਆਮ ਆਦਮੀ ਪਾਰਟੀ ਨੂੰ ਇਸ ਦਾ ਸਿਹਰਾ ਜਾਂਦਾ ਹੈ ਕਿ ਲੋਕਾਂ ਦੇ ਨੇੜੇ ਹੋਣ ਲਈ ਆਮ ਹੋਣਾ ਜ਼ਰੂਰੀ ਹੈ, ਅੱਜ ਬੇਸ਼ੱਕ ਇਸ ਪਾਰਟੀ ‘ਤੇ ਦੋਸ਼ ਲੱਗਦੇ ਨੇ ਕਿ ਇਹ ਆਮ ਨਹੀਂ ਰਹਿ ਗਈ, ਖਾਸਮਖਾਸ ਹੋ ਗਈ। ਆਪ ਪੰਜਾਬ ਵਿੱਚ ਲਾਲ ਬੱਤੀ ਸਭਿਆਚਾਰ ਦੇ ਖਾਤਮੇ ਦੀ ਗੱਲ ਕਹਿ ਰਹੀ ਸੀ, ਸੱਤਾ cheap fake oakleys ਵਿੱਚ ਨਹੀਂ ਆਈ, ਪਰ ਆਪ ਦਾ ਇਹ ਏਜੰਡਾ ਪੰਜਾਬ ਵਿੱਚ ਮੌਜੂਦਾ ਹਾਕਮੀ ਧਿਰ ਨੇ ਲਾਗੂ ਕਰ ਦਿੱਤਾ ਹੈ। ਲਾਲ ਬੱਤੀ ਕਲਚਰ ਦਾ ਖਾਤਮਾ ਕੀਤਾ ਜਾ ਰਿਹਾ ਹੈ। ਇਸ ਨੂੰ ਜਿਸ ਤਰਾਂ ਆਮ ਲੋਕਾਂ ਵਲੋਂ ਸਮਰਥਨ ਮਿਲਿਆ, ਉਸ ਤੋਂ ਪ੍ਰਭਾਵਤ ਹੋ ਕੇ ਯੂ ਪੀ ਦੀ ਭਾਜਪਾ ਸਰਕਾਰ ਨੇ ਵੀ ਇਸ ਨੂੰ ਅਪਣਾ ਲਿਆ ਹੈ, ਓਥੇ ਵੀ ਸੀ ਐਮ ਯੋਗੀ ਅਦਿਤਯਾਨਾਥ ਨੇ ਸੂਬਾ ਮੰਤਰੀਆਂ ‘ਤੇ ਲਾਲ ਬੱਤੀ ਦੀ ਵਰਤੋਂ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ।
ਪਰ ਪਾਰਟੀ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਬੀਬਾ ਉਮਾ ਭਾਰਤੀ ਇਸ ਨਾਲ ਖਫਾ ਨੇ, ਉਹਨਾਂ ਕਿਹਾ ਹੈ ਕਿ ਸਰਕਾਰੀ ਗੱਡੀਆਂ ‘ਤੇ ਲਾਲ ਬੱਤੀ ਲਾਉਣ ਤੋਂ ਮਨਾ ਕਰਨਾ ਗਲਤ ਹੈ, ਉਹਨਾਂ ਆਖਿਆ ਕਿ ਮੰਤਰੀਆਂ ਲਈ ਕੁਝ ਚਿਰ ਫਲਾਈਟ ਜਾਂ ਟਰੈਫਿਕ ਰੋਕਣਾ ਵੀ ਵੱਡਾ ਮੁੱਦਾ ਨਹੀਂ, ਜੇ 5-7 ਮਿੰਟ ਕਿਸੇ ਨੂੰ ਮੰਤਰੀ ਖਾਤਰ ਰੁਕਣਾ ਵੀ ਪੈ ਜਾਏ ਤਾਂ ਇਹਦੇ ਵਿੱਚ ਬੁਰਾਈ ਕੀ ਹੈ?
ਉਮਾ ਭਾਰਤੀ ਕਹਿੰਦੀ, ਇਹ ਲਾਲ ਬੱਤੀ ਨਾ ਲਾਉਣ ਵਾਲਾ ਟਰੈਂਡ ਕੇਜਰੀਵਾਲ ਨੇ ਸ਼ੁਰੂ ਕੀਤਾ, ਇਹਨੂੰ ਪੰਜਾਬ ਨੇ ਅਡਾਪਟ ਕਰ ਲਿਆ, ਹੁਣ ਯੂ ਪੀ ਵਿੱਚ ਵੀ ਇਉਂ ਹੋ ਰਿਹੈ, ਇਹ ਕੋਈ ਚੰਗੀ ਗੱਲ ਨਹੀਂ, ਮੰਤਰੀ ਸਰਕਾਰੀ ਕੰਮ ਲਈ ਜਾ ਰਿਹੈ ਤਾਂ ਉਹਨੂੰ ਸਰਕਾਰੀ ਗੱਡੀ ‘ਤੇ ਬੱਤੀ ਚਾਹੀਦੀ ਹੈ, ਹਾਂ ਜੇ ਉਹ ਕਿਸੇ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਿਹੈ, ਫੇਰ ਉਹਨੂੰ ਵੀ ਆਈ ਪੀ ਟਰੀਟਮੈਂਟ ਨਹੀਂ ਮਿਲਣੀ ਚਾਹੀਦੀ।
ਲਾਲ ਨੀਲੀਆਂ ਪੀਲੀਆਂ ਬੱਤੀਆਂ ਨੂੰ ਲੈ ਕੇ ਲੀਡਰ ਲੋਕ ਲਾਲ ਪੀਲੇ ਹੋ ਰਹੇ cheap jordans online ਨੇ, ਹੋਣ ਵੀ ਕਿਉਂ ਨਾ, ਬੱਤੀਆਂ ਨਾਲ ਈ ਤਾਂ ਟੌਅਰ ਬਣਦੀ ਸੀ..
ਪੰਜਾਬ ਦੀ ਗੱਲ ਕਰੀਏ ਤਾਂ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਨਿੱਜੀ ਗੱਡੀ ‘ਤੇ ਲੱਗੀ ਨੀਲੀ ਬੱਤੀ ਕਾਫੀ ਚਰਚਾ ਬਟੋਰ ਰਹੀ ਹੈ ਤੇ ਹੁਣ ਇਕ ਹੋਰ ਨਾਮ ਚਰਚਾ ਵਿੱਚ ਆ ਗਿਆ ਹੈ। ਜਥੇਦਾਰ ਤੋਤਾ ਸਿੰਘ ਦੀ ਕਰੀਬੀ ਤੇ ਜਗਰਾਉਂ ਹਲਕੇ ਤੋਂ ਬਾਦਲ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਬੇਸ਼ੱਕ ਚੋਣਾਂ ਵਿੱਚ ਤੀਜੇ ਨੰਬਰ ‘ਤੇ ਆਈ, ਪਰ ਉਹਨਾਂ ਦਾ ਬੱਤੀ ਨਾਲ ਪੂਰਾ ਰੋਅਬ ਹੈ। ਉਹਨਾਂ ਨੇ ਆਪਣੀ ਨਿੱਜੀ ਸਕਾਰਪੀਓ ਗੱਡੀ ‘ਤੇ ਪੀਲੀ ਬੱਤੀ ਖਰੀਦੀ ਹੈ। ਮੋਗਾ ਜ਼ਿਲੇ ਦੀ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨ ਬੀਬੀ ਸਾਹੋਕੇ ਨੇ ਇਹ ਪੀਲੀ ਬੱਤੀ ਮੋਗੇ ਦੇ ਬਜ਼ਾਰ ਵਿਚੋਂ 330 ਰੁਪਏ ਵਿੱਚ ਖਰੀਦੀ ਹੈ। ਹੁਣ ਜਦ ਕੈਪਟਨ ਸਰਕਾਰ ਲਾਲ-ਪੀਲੀ ਨੀਲੀ ਬੱਤੀ ਕਲਚਰ ਖਤਮ ਕਰਨ ਦਾ ਕਹਿ ਚੁੱਕੇ ਨੇ, ਤਾਂ ਬੀਬੀ ਸਾਹੋਕੇ ਪੂਰੇ ਧੜੱਲੇ ਨਾਲ ਸਾਰੇ ਨਿਯਮਾਂ ਨੂੰ ਟਿੱਚ ਜਾਣ ਰਹੀ ਹੈ। ਇਸ ਬਾਰੇ ਡੀ ਐਸ ਪੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਜੇ ਕਿਸੇ ਨੇ ਲਾਲ –ਪੀਲੀ ਬੱਤੀ ਲਾਉਣੀ ਹੈ ਤਾਂ ਉਹ ਡੀ ਸੀ ਜਾਂ ਐਸ ਐਸ ਪੀ ਹੀ ਨੇ, ਕੋਈ ਲੀਡਰ ਅਜਿਹਾ ਨਹੀਂ ਕਰ ਸਕਦਾ। ਕਾਰਵਾਈ ਹੋ ਸਕਦੀ ਹੈ।
ਮੈਡਮ ਨੇ ਖੁਦ ਤਾਂ ਕਿਸੇ ਪੱਤਰਕਾਰ ਨਾਲ ਇਸ ਮੁੱਦੇ ‘ਤੇ ਗੱਲ ਨਹੀਂ ਕੀਤੀ Erik ਪਰ ਉਹਨਾਂ ਦੇ ਪਤੀ ਜੋ ਸਾਬਕਾ ਪੁਲਿਸ ਮੁਲਾਜਮ ਰਹੇ ਨੇ ਤੇ ਅੱਜ ਕੱਲ ਪਰਾਊਡ ਟੂ ਬੀ ਅਕਾਲੀ ਨੇ.. cheap ray bans ਸ. ਭੁਪਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਤਾਂ ਉਹਨਾਂ ਦੀ ਪਤਨੀ ਲਾਲ ਬੱਤੀ ਵੀ ਲਾ ਲਿਆ ਕਰਦੀ ਸੀ, ਤੇ ਹੁਣ ਜੀਹਦੇ ‘ਤੇ ਬੱਤੀ ਲੱਗੀ ਹੈ, ਇਹ ਗੱਡੀ ਉਹਨਾਂ ਦੀ ਮਾਸੀ ਦੇ ਮੁੰਡੇ ਦੀ ਹੈ, ਇਹਦੇ ‘ਤੇ ਪੀਲੀ ਬੱਤੀ ਲਾਈ ਆ, ਨਹੀਂ ਲਾਈ, ਕਿਉਂ ਲਾਈ ਆ, ਮੈਨੂੰ ਨਹੀਂ ਪਤਾ।