ਆਪ ਤੇ ਕਾਂਗਰਸ ਦੇ ਸਿੰਙ ਫਸੇ

-ਪੰਜਾਬੀਲੋਕ ਬਿਊਰੋ
ਨਵੀਂ ਬਣੀ ਕੈਪਟਨ ਸਰਕਾਰ ਦੇ ਕੁਝ ਫੈਸਲੇ ਚਰਚਾ ਵਿੱਚ ਨੇ.. ਖਾਸ ਕਰਕੇ ਲਾਲ ਬੱਤੀ ਕਲਚਰ ਨੂੰ ਲਾਂਭੇ ਕਰਨ ਦਾ ਯਤਨ. ਲਾਲ ਬੱਤੀ ਹੀ ਗਾਇਬ ਨਹੀਂ ਹੋਵੇਗੀ,,ਸਿਰਫ ਟੌਅਰ ਟੱਪੇ ਲਈ ਬਖਸ਼ੇ ਗਏ ਗੰਨਮੈਨ ਵਾਪਸ ਥਾਣਿਆਂ ਵਿੱਚ ਤਾਇਨਾਤ ਕੀਤੇ ਜਾਣਗੇ।
ਪੰਜਾਬ ਵਿੱਚ 7 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਵੱਖ ਵੱਖ ਲੋਕਾਂ ਲਈ ਸਿਰਫ ਸਟੇਟਸ ਸਿੰਬਲ ਵਜੋਂ ਸੁਰੱਖਿਆ ਲਈ ਤਾਇਨਾਤ ਹਨ। ਕੈਪਟਨ ਸਰਕਾਰ ਇਸ ‘ਤੇ ਰੀਵਿਊ ਕਰਕੇ ਨਵੀਂ ਪਾਲਿਸੀ ਬਣਾ ਰਹੀ ਹੈ, 24 ਮਾਰਚ ਤੱਕ ਇਸ cheap jordans online ਬਾਰੇ ਰਿਪੋਰਟ ਡੀ ਜੀ ਪੀ ਕੋਲ ਪੁੱਜ ਜਾਣੀ ਹੈ।
ਇਸ ਬਾਰੇ ਆਮ ਆਦਮੀ ਪਾਰਟੀ ਦੇ ਖੇਮੇ ਵਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਦਬਾਅ ਹੇਠ ਇਹੋ ਜਿਹੇ ਫੈਸਲੇ ਲਏ ਨੇ.. ਪਰ ਪੰਜਾਬ ਕਾਂਗਰਸ ਨੇ ਕੈਬਨਿਟ ਦੀ ਪਲੇਠੀ ਮੀਟਿੰਗ ਦੇ ਫੈਸਲਿਆਂ ਉਪਰ ਕੇਜਰੀਵਾਲ ਦੇ ਦਬਾਅ ਸਬੰਧੀ ਆਮ ਆਦਮੀ ਪਾਰਟੀ ਦੇ ਦਾਅਵੇ ਦਾ ਮਜ਼ਾਕ ਉਡਾਇਆ ਹੈ। ਕਾਂਗਰਸ ਨੇ ਕਿਹਾ ਹੈ ਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਚੋਣਾਂ ‘ਚ ਹਾਰ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ‘ਚ ਬਣੇ ਰਹਿਣ ਵਾਸਤੇ ਅਜਿਹਾ ਰਵੱਈਆ ਅਖਤਿਆਰ ਕਰ ਰਹੀ ਹੈ, ਪਰ ਉਸ ਨੂੰਅਜਿਹੇ ਰਵੱਈਏ ਤੋਂ ਬਚਣਾ ਚਾਹੀਦਾ ਹੈ।
ਪੰਜਾਬ NFL Jerseys China ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਕੇਜਰੀਵਾਲ ਦਾ ਪ੍ਰਭਾਵ ਗਾਇਬ ਹੋ ਗਿਆ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਦੇ ਪੱਖ ‘ਚ ਵੋਟ ਨਹੀਂ ਦਿੱਤੀ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੋਟਰਾਂ ਦੇ ਦਿਲ ਤੇ ਦਿਮਾਗ ‘ਚ ਕੋਈ ਵੀ ਪ੍ਰਭਾਵ ਛੱਡਣ ‘ਚ ਨਾਕਾਮ ਰਹੀ ‘ਆਪ’ ਹੁਣ ਨਾ-ਸਮਝੀ ਵਾਲੀ ਡਰਾਮੇਬਾਜ਼ੀ ਕਰਕੇ ਆਪਣਾ ਚਿਹਰਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ਕਿਹਾ ਕਿ ‘ਆਪ’ ਨੂੰ ਸੂਬੇ ਦੇ ਹਿੱਤ ‘ਚ légales ਸਾਕਾਰਾਤਮਕ ਤਰੀਕੇ ਨਾਲ ਵਿਰੋਧੀ ਧਿਰ ਵਜੋਂ ਕੰਮ ਕਰਨਾ ਚਾਹੀਦਾ ਹੈ, ਪਰ ਅਜਿਹੀਆਂ ਹਰਕਤਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਨੇ ਨਾਕਾਰਾਤਮਕ ਨੀਤੀ ਅਪਣਾ ਲਈ ਹੈ।
ਕਾਂਗਰਸੀ ਬੁਲਾਰੇ ਨੇ ਕਿਹਾ ਕਿ ‘ਆਪ’ ‘ਚ ਗੰਭੀਰਤਾ ਤੇ ਇਮਾਨਦਾਰੀ ਦੀ ਘਾਟ ਦਾ ਇਸ ਸੱਚਾਈ ਤੋਂ ਖੁਲਾਸਾ ਹੁੰਦਾ ਹੈ ਕਿ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਸ ਦੇ ਆਗੂ ਕਿਸੇ ਵੀ ਪੱਧਰ ਤੱਕ ਡਿੱਗਣ cheap jerseys china ਲਈ ਤਿਆਰ ਹਨ।