• Home »
  • ਖਬਰਾਂ
  • » ਭਾਜਪਾ ਵਿਧਾਇਕ ਦੇ ਪੁੱਤ ਤੋਂ ਔਖੇ ਪੁਲਿਸੀਆਂ ਵਲੋਂ ਤਬਾਦਲੇ ਦੀ ਮੰਗ

ਭਾਜਪਾ ਵਿਧਾਇਕ ਦੇ ਪੁੱਤ ਤੋਂ ਔਖੇ ਪੁਲਿਸੀਆਂ ਵਲੋਂ ਤਬਾਦਲੇ ਦੀ ਮੰਗ

-ਪੰਜਾਬੀਲੋਕ ਬਿਊਰੋ
ਯੂ ਪੀ ਵਿੱਚ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ, ਹਾਲੇ ਸਰਕਾਰ ਨਹੀਂ ਬਣੀ, ਪਰ ਭਾਜਪਾ ਵਿਧਾਇਕਾਂ ਦੀ ਗੁੰਡਾਗਰਦੀ ਦੇ ਚਰਚੇ ਹੋਣ ਆਰੰਭ ਹੋ ਗਏ ਹਨ। ਨਿਗੋਹੀ ਤੋਂ ਭਾਜਪਾ ਵਿਧਾਇਕ ਰੌਸ਼ਨ ਲਾਲ ਵਰਮਾ ਦਾ ਨਾਮ ਚਰਚਾ ਵਿੱਚ ਹੈ, ਜੀਹਦੇ ਪੁੱਤ ਦੀ ਦਬੰਗਈ ਤੋਂ ਤੰਗ ਆ throwback jerseys ਕੇ ਇਕ ਥਾਣੇ ਦੇ ਐਸ ਓ ਤੋਂ ਲੈ ਕੇ ਸਿਪਾਹੀਆਂ ਤੱਕ 18 ਪੁਲਿਸ ਮੁਲਾਜ਼ਮਾਂ ਨੇ ਐਸ ਪੀ ਕੋਲ ਤਬਾਦਲੇ ਦੀ ਗੁਹਾਰ ਲਾਈ ਹੈ। ਵਿਧਾਇਕ ਦਾ ਪੁੱਤ ਜਿਸ ਨੂੰ ਜਿੱਥੇ ਚਾਹੁੰਦਾ ਹੈ, ਓਥੇ ਹੀ ਕੁੱਟਮਾਰ ਕਰਦਾ ਹੈ, ਪੀੜਤ ਪੁਲਿਸ ਨੂੰ ਸੱਦਦੇ ਨੇ ਤਾਂ ਨੇਤਾ ਜੀ ਦਾ ਲਾਡਲਾ ਪੁਲਿਸ ਨੂੰ ਵੀ ਧਮਕੀਆਂ в ਦਿੰਦਾ ਹੈ। ਕੱਲ ਵੀ ਵਿਗੜੈਲ ਕਾਕਾ ਇਕ ਮੁੰਡੇ ਨੂੰ ਕੁੱਟਮਾਰ ਕਰਦਾ ਹੋਇਆ ਆਪਣੀ ਕਾਰ ਵਿੱਚ ਸੁੱਟ ਕੇ ਕਿਤੇ ਲੈ ਗਿਆ ਤੇ jordan retro 1 ਪੁਲਿਸ ਨੂੰ ਧਮਕਾਉਂਦਾ ਰਿਹਾ।
ਉਚ ਅਧਿਕਾਰੀਆਂ ਵਲੋਂ ਹਾਲੇ ਕੁਝ ਵੀ ਨਾ ਕਰਨ ਦੀ ਹਦਾਇਤ ਕਰਕੇ ਪੁਲਿਸ ਵਾਲੇ ਜ਼ਲਾਲਤ ਬਰਦਾਸ਼ਤ ਕਰਕੇ ਥਾਣੇ ਮੁੜ ਆਏ ਤੇ ਐਸ ਪੀ ਨੂੰ ਕਿਹਾ ਕਿ ਸਾਡਾ ਟਰਾਂਸਫਰ ਕਰ ਦਿਓ।
ਇਹ ਯੂ ਪੀ ਹੀ ਹੈ ਜੋ ਮੁਲਕ ਦੀ ਅਗਲੀ ਹੋਣੀ ਦੀ ਸਿਆਸੀ ਇਬਾਰਤ ਲਿਖੇਗਾ..
ਇਬਤਦਾ ਏ ਇਸ਼ਕ ਮੇ ਰੋਤਾ ਹੈ ਕਿਆ<br wholesale jerseys />
ਆਗੇ ਆਗੇ ਦੇਖੀਏ ਹੋਤਾ ਹੈ ਕਿਆ..

Tags: