• Home »
  • ਖਬਰਾਂ
  • » ਅਕਾਲੀਆਂ ਨੇ ਅੰਗਰੇਜ਼ਾਂ-ਮੁਗਲਾਂ ਤੋਂ ਵੱਧ ਲੁੱਟਿਆ-ਮਨਪ੍ਰੀਤ

ਅਕਾਲੀਆਂ ਨੇ ਅੰਗਰੇਜ਼ਾਂ-ਮੁਗਲਾਂ ਤੋਂ ਵੱਧ ਲੁੱਟਿਆ-ਮਨਪ੍ਰੀਤ

-ਪੰਜਾਬੀਲੋਕ ਬਿਊਰੋ
ਇਹੋ ਜਿਹੀ ਲੁੱਟ ਤਾਂ ਅੰਗਰੇਜ਼ਾਂ ਤੇ ਮੁਗਲਾਂ ਨੇ ਵੀ ਨਹੀਂ ਕੀਤੀ ਹੋਣੀ, ਜਿਹੋ ਜਿਹੀ ਪੰਜਾਬ ਵਿੱਚ ਅਕਾਲੀਆਂ ਨੇ ਕੀਤੀ..
ਨਵੇਂ ਬਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖਜ਼ਾਨੇ ਦਾ ਮੋਟਾ ਜਿਹਾ ਹਿਸਾਬ ਲਾ ਕੇ ਸਿਰ ਫੜਦਿਆਂ ਕਿਹਾ ਹੈ।
ਪੰਜਾਬ ਸਿਰ Ezmesi 1 ਲੱਖ cheap jerseys wholesale 75 ਹਜ਼ਾਰ ਕਰੋੜ ਦਾ ਕਰਜ਼ਾ ਹੈ, 8 ਹਜ਼ਾਰ ਕਰੋੜ ਦਾ ਰੈਵੇਨਿਊ ਘਾਟਾ ਹੈ, ਪੈਨਸ਼ਨਾਂ ਭੱਤਿਆਂ ਦੇ 2500 ਕਰੋੜ ਦੇ ਬਿੱਲ ਲਟਕੇ ਪਏ ਨੇ।
ਉਹਨਾਂ ਆਖਿਆ ਕਿ ਲਾਲ ਬੱਤੀ ਕਲਚਰ, ਵੀ ਆਈ ਪੀ ਟਰੀਟਮੈਂਟ ਹਟਾਉਣ ਨਾਲ ਸਲਾਨਾ 300 ਕਰੋੜ ਦੀ ਬੱਚਤ ਹੋਣੀ ਹੈ, ਪਰ ਇਹ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹੋਊ। ਸਰਕਾਰ ਬਹੁਤੇ ਖਰਚੇ ਘਟਾਉਣ ਲਈ ਥਰਡ ਪਾਰਟੀ ਤੋਂ ਆਡਿਟ ਕਰਵਾਏਗੀ। ਪਾਵਰਕਾਮ ਦਾ Cheap NFL Jerseys 6500 ਕਰੋੜ ਦਾ ਸਲਾਨਾ ਸਬਸਿਡੀ ਬੋਝ ਹਟਾਉਣ ਲਈ ਵੀ ਆਡਿਟ ਹੋਵੇਗਾ। ਪਰ ਮਨਪ੍ਰੀਤ ਨੇ ਨਾਲ ਹੀ ਕਿਹਾ ਕਿ ਕਿਸਾਨਾਂ ਦੀ ਮੁਫਤ ਬਿਜਲੀ ਜਾਰੀ ਰਹੂ।
ਉਹਨਾਂ ਸਾਫ ਕੀਤਾ ਹੈ ਕਿ ਪੰਜਾਬ ਦੀ ਮੰਦੀ ਆਰਥਿਕ ਹਾਲਤ ਨੂੰ ਮੁੜ ਲੀਹ ‘ਤੇ ਲਿਆਉਣ ਲਈ ਦੋ ਤਿੰਨ ਸਾਲ ਲੱਗ ਜਾਣਗੇ। ਬਾਦਲਾਂ ਨੇ ਤਾਂ ਇਥੋਂ ਤੱਕ ਮੰਦੀ ਹਾਲਤ ਕਰ ਰੱਖੀ ਹੈ ਕਿ ਸੰਗਤ ਦਰਸ਼ਨ ਵੀ ਕਰਜ਼ਾ ਲੈ ਕੇ ਕੀਤੇ। ਅਕਾਲੀ ਮਾਫੀਆ ਦੀ ਟਰਾਂਸਪੋਰਟ, discount football jerseys ਕੇਬਲ, ਰੇਤਾ ਬਜਰੀ ਸਭ ਕਾਸੇ ਦੀ ਲੁੱਟ ‘ਤੇ ਕਾਂਗਰਸ ਵਾਈਟ ਪੇਪਰ ਲੈ ਕੇ ਆਵੇਗੀ। ਅੱਜ ਕੈਬਨਿਟ ਦੀ ਪਹਿਲੀ ਬੈਠਕ ਹੋ ਰਹੀ ਹੈ, ਕਿਸਾਨਾਂ cheap nfl jerseys ਦਾ ਕਰਜ਼ਾ ਮਾਫੀ ਦਾ ਏਜੰਡਾ ਅੱਜ ਦਾ ਵਿਸ਼ਾ ਹੈ। ਬਕਾਇਦਾ ਰੋਡ ਮੈਪ ਤਿਆਰ ਕੀਤਾ ਜਾਣਾ ਹੈ, ਕਿਸਾਨਾਂ ਸਿਰ ਸਹਿਕਾਰੀ ਬੈਂਕਾਂ, ਆੜਤੀਆਂ ਤੇ ਸਰਕਾਰੀ ਬੈਂਕਾਂ ਦਾ ਕੁੱਲ 35 ਹਜ਼ਾਰ ਕਰੋੜ ਦਾ ਕਰਜ਼ਾ ਹੈ, ਇਸ ਬੋਝ ਕੈਪਟਨ ਸਰਕਾਰ ਆਪਣੇ ਸਿਰ ਲਵੇਗੀ। ਪੰਜਾਬ ਵਿਧਾਨ ਸਭਾ ਦਾ ਸੈਸ਼ਨ 26 Cheap Jordans ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਤੇ ਜੂਨ ਵਿੱਚ ਪਹਿਲਾ ਬੱਜਟ ਆਵੇਗਾ।
ਮਨਪ੍ਰੀਤ ਬਾਦਲ ਨੇ ਆਸ ਪ੍ਰਗਟਾਈ ਹੈ ਕਿ ਪੰਜਾਬ ਵਿੱਚ ਬਹਾਰਾਂ ਫੇਰ ਪਰਤਣਗੀਆਂ, ਬੁਝੀਆਂ ਚਿਮਨੀਆਂ ‘ਚੋਂ ਫੇਰ ਧੂੰਆਂ ਨਿਕਲੇਗਾ।