• Home »
  • ਖਬਰਾਂ
  • » ਟੋਟਕਿਆਂ ਨਾਲ ਬਣੀ ਪੰਜਾਬ ਦੀ ਨਵੀਂ ਸਰਕਾਰ

ਟੋਟਕਿਆਂ ਨਾਲ ਬਣੀ ਪੰਜਾਬ ਦੀ ਨਵੀਂ ਸਰਕਾਰ

ਵਿਰੋਧੀ ਧਿਰ ਨੂੰ ਕੁਰਸੀਆਂ ਵੀ ਨਾ ਦਿੱਤੀਆਂ
ਪੇਸ਼ਕਸ਼-ਅਮਨਦੀਪ ਹਾਂਸ
ਪੂਰੇ ਟੋਟਕਿਆਂ ਦੇ ਨਾਲ ਕੱਲ ਪੰਜਾਬ ਸੂਬੇ ਦੀ ਨਵੀਂ ਸਰਕਾਰ ਦਾ ਵਕਤ ਸ਼ੁਰੂ ਹੋਇਆ, ਕੈਪਟਨ ਨੇ ਨਾ ਸਿਰਫ 10 ਵੱਜ ਕੇ 17 ਮਿੰਟ ‘ਤੇ ਸਹੁੰ ਚੁੱਕੀ ਬਲਕਿ ਇਸ ਅੰਕ ਦੇ ਯੋਗ 9 ਨੂੰ ਵਿਸ਼ੇਸ਼ ਤਵੱਜੋਂ ਦਿੱਤੀ।
ਕੈਪਟਨ ਦੇ 9 ਨੁਕਤੇ, 9 ਮੰਤਰੀ, ਪਹਿਲੀ ਕੈਬਨਿਟ ਬੈਠਕ 18 ਨੂੰ ਜਿਸਦਾ ਯੋਗ 9 ਬਣਦਾ ਹੈ।
ਵੰਡੇ ਗਏ ਮਹਿਕਮਿਆਂ ਬਾਰੇ ਚਰਚਾ ਹੈ ਕਿ ਕੁਝ ਦੇ ਪਰ ਕੈਪਟਨ ਨੇ ਛਾਂਗੇ ਨੇ, ਤੇ ਆਪਣੇ ਚਹੇਤਿਆਂ ਨੂੰ ਵੱਡੇ ਮਹਿਕਮੇ ਦਿੱਤੇ ਨੇ। ਨਵਜੋਤ ਸਿੱਧੂ ਨੂੰ ਡਿਪਟੀ ਸੀ ਐਮ ਬਣਾਉਣ ਦਾ ਕਿਹਾ ਜਾ ਰਿਹਾ ਸੀ ਪਰ ਲੋਕਲ ਬਾਡੀਜ਼ ਮੰਤਰਾਲਾ ਦੇ ਕੇ ਤੇ ਛੋਟੇ ਮੰਤਰਾਲੇ ਸੈਰ ਸਪਾਟਾ cheap nfl jerseys ਤੇ ਸਭਿਆਚਾਰਕ ਮੰਤਰਾਲਾ ਦੇ ਕੇ ਉਸ ਦਾ ਕੱਦ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਣਾ ਗੁਰਜੀਤ ਕੈਪਟਨ ਦੇ ਖਾਸਮਖਾਸਾਂ ਵਿੱਚੋਂ ਹਨ, ਐਕਸਾਈਜ਼ ਵਿਭਾਗ ਚਾਹੁੰਦੇ ਸੀ, ਪਰ ਉਹਨਾਂ ਦਾ ਸ਼ਰਾਬ ਦਾ ਕਾਰੋਬਾਰ ਰਾਹ ਵਿੱਚ ਅੜਿੱਕਾ ਬਣ ਗਿਆ, ਇਸ ਲਈ ਪਾਵਰ ਐਂਡ ਇਰੀਗੇਸ਼ਨ ਮੰਤਰਾਲੇ oakley outlet ਦਿੱਤੇ।
ਚਰਨਜੀਤ ਚੰਨੀ ਨੇ ਐਜੂਕੇਸ਼ਨ ਮੰਤਰਾਲਾ ਲੈਣ ਲਈ ਰਾਹੁਲ ਗਾਂਧੀ ਤੱਕ ਪਹੁੰਚ ਕੀਤੀ ਪਰ ਹਾਈ ਕਮਾਂਡ ਨੇ ਤਾਂ ਤੇਰੇ ਮੂਹਰੇ ਥਾਨ ਸੁੱਟਿਆ ਭਾਵੇਂ ਸੁੱਥਣ ਸਵਾ ਭਾਵੇਂ ਲਹਿੰਗਾ, ਵਾਂਗ ਸਭ ਕੁਝ ਕੈਪਟਨ ਦੇ ਹੱਥ ਸੌਂਪ ਦਿੱਤਾ ਹੈ, ਚੰਨੀ ਨੂੰ ਤਕਨੀਕੀ ਮੰਤਰਾਲਾ ਦੇ ਕੇ ਵਰਾ ਦਿੱਤਾ ਗਿਆ, ਅਰੁਣਾ ਚੌਧਰੀ ਹੱਥ ਐਜੂਕੇਸ਼ਨ ਮੰਤਰਾਲੇ ਦੀ ਵਾਗਡੋਰ ਸੌਂਪੀ ਗਈ ਹੈ, ਇਹ ਬੀਬੀ ਕੈਪਟਨ ਦੇ ਕਰੀਬੀਆਂ ਵਿਚੋਂ ਇਕ ਹੈ। ਰਜ਼ੀਆ replica oakleys ਸੁਲਤਾਨਾ ਦੇ oakley sunglasses sale ਪਤੀ ਮੁਹੰਮਦ ਮੁਸਤਫਾ ਦੀ ਇੱਛਾ ਡੀ ਜੀ ਪੀ ਬਣਨ ਦੀ ਸੀ, ਪੂਰੀ ਨਹੀਂ ਹੋਈ, ਤਾਂ ਰਜ਼ੀਆ ਨੂੰ y ਪੀ ਡਬਲਿਊ ਡੀ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਕੇ ਉਹ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮਨਪ੍ਰੀਤ ਬਾਦਲ ਬਾਰੇ ਤਾਂ ਪਹਿਲਾਂ ਹੀ ਪਤਾ ਸੀ ਕਿ ਵਿੱਤ ਮੰਤਰਾਲਾ ਦਿੱਤਾ ਜਾਣਾ ਹੈ, ਨਾਲ ਪਲਾਨਿੰਗ ਤੇ ਰੁਜ਼ਗਾਰ ਜੈਨਰੇਸ਼ਨ ਮੰਤਰਾਲੇ ਵੀ ਦਿੱਤੇ ਗਏ। ਕਪਤਾਨ ਸਾਹਿਬ ਨੇ ਖੁਦ ਜਨਰਲ ਐਡਮਨਿਸਟ੍ਰੇਸ਼ਨ, ਹੋਮ ਐਂਡ ਜਸਟਿਸ, ਪਰਸਨਲ, ਵਿਜੀਲੈਂਸ ਤੇ ਬਾਕੀ ਬਚੇ ਸਾਰੇ ਹੀ ਵਿਭਾਗ ਆਪਣੇ ਕੋਲ ਰੱਖੇ ਨੇ।
ਸਹੁੰ ਚੁੱਕ ਸਮਾਗਮ ਦੀ ਸਾਦਗੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ, ਪਰ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਆਪ ਵਿਧਾਇਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ Cheap MLB Jerseys ਗਿਆ, ਉਹਨਾਂ ਨੂੰ ਸਰਕਾਰੀ ਸੱਦਾ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਉਹਨਾਂ ਨੂੰ ਬੈਠਣ ਲਈ ਕੋਈ ਜਗਾ ਨਹੀਂ ਦਿੱਤੀ ਗਈ, ਸਾਰੇ ਵਿਧਾਇਕ ਪੰਡਾਲ ਦੇ ਆਖਰ ਵਿੱਚ ਖੜੇ ਰਹੇ। ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਸਹੁੰ ਚੁੱਕ ਰਿਹਾ ਹੈ ਤੇ ਵਿਰੋਧੀ ਪੱਖ ਦੇ ਮੁੱਖ ਨੇਤਾ ਆਪਣੇ ਸਾਥੀਆਂ ਨਾਲ ਪੰਡਾਲ ਦੇ ਅੰਤ ਵਿੱਚ ਖੜੇ ਹੋਣ। ਬੇਸ਼ੱਕ ਸਾਡੀ ਪਾਰਟੀ ਵਿੱਚ ਕੁਰਸੀ ਕਲਚਰ ਨਹੀਂ ਹੈ, ਤੇ ਅਸੀਂ ਕੋਈ ਵੀ ਆਈ ਪੀ ਪ੍ਰਬੰਧ ਵੀ ਨਹੀਂ ਚਾਹੁੰਦੇ, ਪਰ ਇਹ ਵਤੀਰਾ ਕੋਈ ਨੈਤਿਕਤਾ ਵਾਲਾ ਨਹੀਂ ਹੈ।