• Home »
  • ਖਬਰਾਂ
  • » ਮੋਦੀ ਦੇ ਸੁਪਨਿਆਂ ਦਾ ਯੂ ਪੀ ਬਣਾਉਣ ਲਈ ਕਵਾਇਦ ਆਰੰਭ

ਮੋਦੀ ਦੇ ਸੁਪਨਿਆਂ ਦਾ ਯੂ ਪੀ ਬਣਾਉਣ ਲਈ ਕਵਾਇਦ ਆਰੰਭ

-ਪੰਜਾਬੀਲੋਕ ਬਿਊਰੋ
ਯੂ ਪੀ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਮਗਰੋਂ ਹਾਲੇ ਤੱਕ ਬੇਸ਼ੱਕ ਭਾਜਪਾ ਨੇ ਇਥੇ ਸੀ ਐਮ ਬਾਰੇ ਪੱਤਾ ਨਹੀਂ ਖੋਲਿਆ, ਪਰ ਜਿੱਤ ਦਾ ਸਿਹਰਾ ਪੀ ਐਮ ਮੋਦੀ ਦੇ ਸਿਰ ਸਜਦਾ ਹੈ, ਇਸ ਲਈ ਉਹਨਾਂ ਦੇ ਐਲਾਨਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਤੋਂ ਕੈਬਨਿਟ ਸਕੱਤਰ ਯੂ ਪੀ ਦੇ ਮੁੱਖ ਸਕੱਤਰ ਨੂੰ cheap oakleys ਲਗਾਤਾਰ ਫੋਨ ਕਰ ਰਹੇ ਹਨ। ਮੋਦੀ ਦੇ ਚੋਣ ਏਜੰਡੇ ‘ਤੇ ਸਭ ਤੋਂ ਪਹਿਲਾਂ ਕੰਮ ਕਰਨ ਨੂੰ ਲੈ ਕੇ ਚਰਚਾ ਹੋ ਰਹੀ ਹੈ। 24 ਪੰਨਿਆਂ ਦਾ ਚੋਣ ਮੈਨੀਫੈਸਟੋ ਉਚ ਅਧਿਕਾਰੀਆਂ ਦੀ ਮੇਜ਼ ‘ਤੇ ਪੁੱਜ ਚੁੱਕਿਆ ਹੈ। ਭਾਜਪਾ ਸਰਕਾਰ ਲਈ ਇਥੇ ਕਿਸਾਨਾਂ ਦਾ ਕਰਜਾ ਮਾਫ ਕਰਨਾ ਪਹਿਲ ਹੋਵੇਗਾ, ਕਿਸਾਨਾਂ ਸਿਰ ਯੂ ਪੀ ਵਿੱਚ 92 ਹਜ਼ਾਰ 121 ਕਰੋੜ ਰੁਪਏ ਦਾ ਕਰਜ਼ਾ ਹੈ। ਏਨੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਸਰਕਾਰ ਲਈ ਵੱਡੀ ਸਿਰਦਰਦੀ ਹੋਵੇਗੀ। ਚੋਣ ਪ੍ਰਚਾਰ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰ ਨਜਾਇਜ਼ ਕਤਲਖਾਨੇ ਬੰਦ ਕੀਤੇ ਜਾਣਗੇ। ਯੂ ਪੀ ਵਿੱਚ 316 ਬੁੱਚੜਖਾਨੇ ਹਨ, ਪਹਿਲੀ ਕੈਬਨਿਟ ਬੈਠਕ ਵਿੱਚ ਬੁੱਚੜਖਾਨੇ ਬੰਦ ਹੋਣ ਦਾ ਫੈਸਲਾ ਹੋ ਸਕਦਾ ਹੈ। ਭਾਜਪਾ ਸਰਕਾਰ ਯੂ ਪੀ ਵਿੱਚ ਮਹਿਲਾ ਹੈਲਪਲਾਈਨ ਲਈ ਕੰਮ ਕਰੇਗੀ, ਇਸ ਤੋਂ ਇਲਾਵਾ ਯੂ ਪੀ ਦੀ ਵਿਕਾਸ ਦਰ ਸੁਧਾਰਨ ਵੱਲ ਵੀ ਕਦਮ ਪੁੱਟੇ ਜਾਣਗੇ। ਸੂਤਰਾਂ ਮੁਤਾਬਕ ਪੀ ਐਮ ਮੋਦੀ wholesale nfl jerseys 2019 ਨੂੰ ਧਿਆਨ ਵਿੱਚ ਰੱਖ ਕੇ ਯੂ ਪੀ ਦੀ ਤਸਵੀਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਯੂ ਪੀ cheap football jerseys china ਜ਼ਰੀਏ ਹੀ ਸਾਲ 2019 ਵਿੱਚ ਲੋਕ ਸਭਾ ਚੋਣਾਂ ਜਿੱਤਣ ਲਈ ਰਾਹ ਪੱਧਰਾ ਕਰਨਗੇ।
ਕੱਲ ਲੋਕ ਸਭਾ ਵਿੱਚ ਮੋਦੀ ਦੇ ਹੱਕ ਵਿੱਚ ਨਾਅਰੇ ਲੱਗੇ ਸਨ। ਅੱਜ ਰਾਜ ਸਭਾ ਵਿੱਚ ਜਦ ਮੋਦੀ ਸੰਸਦ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਪੁੱਜੇ ਤਾਂ ਭਾਜਪਾ ਐਮ ਪੀਜ਼ ਨੇ ਖੂਬ ਨਾਅਰੇ ਲਾਏ, ਕਿਹਾ- ਦੇਖੋ enero ਦੇਖੋ ਕੌਣ ਆਇਆ ਹੈ, ਭਾਰਤ ਦਾ ਸ਼ੇਰ ਆਇਆ ਹੈ। ਜਦ ਭਾਜਪਾ ਐਮ ਪੀ ਇਹ ਨਾਅਰੇ ਲਾ ਰਹੇ ਸਨ, ਤਾਂ ਵਿਰੋਧੀ ਧਿਰਾਂ ਦੇ ਐਮ ਪੀ ਚੁੱਪ ਚਾਪ ਬੈਠੇ ਰਹੇ।
ਓਧਰ ਯੂ ਪੀ ਚੋਣਾਂ ਵਿੱਚ ਭਾਜਪਾ ਦੀ ਜਿੱਤ ‘ਤੇ ਚੀਨ ਫਿਕਰਮੰਦ ਹੋ ਰਿਹਾ ਹੈ। ਇਸ ਜਿੱਤ ਨੂੰ ਮੋਦੀ ਦੀ ਜਿੱਤ ਕਿਹਾ ਜਾ ਰਿਹਾ ਹੈ ਤੇ ਮੋਦੀ ਦੀ ਵਧ ਰਹੀ ਤਾਕਤ ਤੋਂ ਚੀਨ ਨੇ ਚਿੰਤਾ ਜ਼ਾਹਰ ਕੀਤੀ ਹੈ। ਚੀਨੀ ਮੀਡੀਆ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਚੀਨ ਤੇ ਭਾਰਤ ਦੇ ਸੰਬੰਧਾਂ ਵਿੱਚ ਭਾਰਤ ਦਾ ਰੁਖ ਹੋਰ ਸਖਤ ਹੋਵੇਗਾ। ਚੀਨ ਦੀ ਸੱਤਾਧਾਰੀ ਧਿਰ ਕਮਿਊਨਿਸਟ ਪਾਰਟੀ ਆਫ ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਵਿੱਚ ਕਿਹਾ ਗਿਆ ਹੈ ਕਿ ਇਸ ਜਿੱਤ ਨਾਲ ਮੋਦੀ ਦੀ ਹਾਈਲਾਈਨਰ ਸ਼ਖਸੀਅਤ ਹੋਰ ਮਜ਼ਬੂਤ ਹੋਵੇਗੀ। ਮੋਦੀ ਨੂੰ ਮੈਨ ਆਫ ਐਕਸ਼ਨ ਕਿਹਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ 2019 ਵਿਚ ਮੋਦੀ ਦੀ ਜਿੱਤ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ।