ਕੈਪਟਨ ਬਣ ਗਏ ਪੰਜਾਬ ਦੇ ਸੀ ਐਮ

-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਸੂਬੇ ਦੇ 26ਵੇਂ ਮੁੱਖ ਮੰਤਰੀ ਬਣ ਗਏ ਹਨ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਚੁਕਵਾਈ। ਉਹਨਾਂ ਨਾਲ 9 ਮੰਤਰੀ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਰਜੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਬ੍ਰਹਮ ਮਹਿੰਦਰਾ ਸਿਹਤ, ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ, ਰਾਣਾ ਗੁਰਜੀਤ ਸਿੰਜਾਈ ਤੇ ਬਿਜਲੀ, ਮਨਪ੍ਰੀਤ ਸਿੰਘ ਬਾਦਲ ਵਿੱਤ ਤੇ ਰੁਜ਼ਗਾਰ ਪ੍ਰਬੰਧਨ, ਰਜ਼ੀਆ ਸੁਲਤਾਨਾ ਲੋਕ ਨਿਰਮਾਣ ਤੇ ਸਮਾਜਿਕ ਸੁਰੱਖਿਆ, ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ, ਅਰੁਣਾ ਚੌਧਰੀ ਉੱਚ ਤੇ ਸਕੂਲੀ ਸਿੱਖਿਆ, ਸਾਧੂ ਸਿੰਘ ਧਰਮਸੋਤ ਜੰਗਲਾਤ ਤੇ ਸਮਾਜਿਕ ਭਲਾਈ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਵਾਟਰ ਸਪਲਾਈ ਮੰਤਰੀ ਬਣਾਏ ਗਏ ਹਨ।
ਸਹੁੰ ਚੁੱਕ ਸਮਾਗਮ ਮੌਕੇ ਕੈਪਟਨ ਦੇ ਨਾਲ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਤਾਜਪੋਸ਼ੀ ਸਮਾਰੋਹ ਰਾਜ ਭਵਨ ਦੇ ਲਾਅਨ ‘ਚ ਆਯੋਜਿਤ ਕੀਤਾ ਗਿਆ।
ਮਹਿਮਾਨਾਂ ਲਈ ਲਾਅਨ ‘ਚ ਹੀ ਇੱਕ ਵਿਸ਼ਾਲ ਪੰਡਾਲ ਲਗਾਇਆ ਗਿਆ ਪਰ ਸਾਰਾ ਸਮਾਰੋਹ ਸਾਦਾ ਜਿਹਾ Cheap nba Jerseys ਰਿਹਾ। ਇਹ ਵ ਕਿਹਾ ਜਾ ਰਿਹਾ ਹੈ ਕਿ ਇਕ ਤਾਂ ਫ਼ਜ਼ੂਲ ਖਰਚੀ ਤੋਂ ਬਚਣ ਦੇ ਮਨਸ਼ੇ ਨਾਲ ਅਜਿਹਾ ਕੀਤਾ ਗਿਆ, ਦੂਜਾ oakley sunglasses cheap ਪਰਿਵਾਰਕ ਤੌਰ ‘ਤੇ ਕੈਪਟਨ ਪ੍ਰੇਸ਼ਾਨ ਹਨ, ਉਹਨਾਂ ਦੀ ਮਾਤਾ ਮਹੇਂਦਰ ਕੌਰ ਚੰਡੀਗੜ ਦੇ cheap football jerseys ਪੀ ਜੀ ਆਈ ਵਿੱਚ ਜੇਰੇ ਇਲਾਜ ਹਨ, ਇਸ ਕਰਕੇ ਵੀ ਸਹੁੰ ਚੁੱਕ ਸਮਾਗਮ ਦਾ ਜ਼ਿਆਦਾ nfl jerseys shop ਤਾਮਝਾਮ ਨਹੀਂ ਕੀਤਾ ਗਿਆ।
ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੀ ਸਰਹੱਦ ਪਾਰੋਂ ਆਈ ਕਪਤਾਨ ਸਾਹਿਬ ਦੀ ਮਹਿਲਾ ਮਿੱਤਰ ਅਰੂਸਾ ਆਲਮ। ਜਿਹਨਾਂ ਨੇ ਇਸ ਮੌਕੇ ਕਿਹਾ ਕਿ ਕੈਪਟਨ ਸਰਕਾਰ ਨਾ ਸਿਰਫ ਪੰਜਾਬ ਲਈ ਬਲਕਿ ਭਾਰਤ ਪਾਕਿਸਤਾਨ ਦੇ ਰਿਸ਼ਤੇ ਸੁਧਾਰਨ ਲਈ ਵੀ ਮੁੱਖ ਭੂਮਿਕਾ ਨਿਭਾਏਗੀ। ਸਾਲ 2007 ਵਿੱਚ ਕੈਪਟਨ ਤੇ ਅਰੂਸਾ ਦੇ ਅਫੇਅਰ ਦੇ ਚਰਚੇ ਉਡੇ ਸਨ, ਜਿਹਨਾਂ ਨੂੰ ਚੰਡੀਗੜ ਵਿੱਚ Nafi ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਚਰਚਾਵਾਂ ਨੂੰ ਖਾਰਜ ਕਰਦਿਆਂ ਸਫਾਈ ਦਿੱਤੀ ਸੀ ਕਿ ਉਹ ਤੇ ਕੈਪਟਨ ਸਿਰਫ ਚੰਗੇ ਦੋਸਤ ਹਨ। ਦੋਵਾਂ ਦੀ ਮੁਲਾਕਾਤ 2004 ਵਿੱਚ ਉਸ ਵਕਤ ਹੋਈ ਸੀ ਜਦ ਕੈਪਟਨ ਪਾਕਿਸਤਾਨ ਦੇ ਦੌਰੇ ‘ਤੇ ਸਨ। ਯਾਦ ਰਹੇ ਅਰੂਸਾ ਆਲਮ ਪਾਕਿਸਤਾਨੀ ਰਾਜਨੇਤਾ ਅਕਲੀਨ ਅਖਤਰ ਦੀ ਧੀ ਹੈ ਤੇ ਪੇਸ਼ੇ ਵਜੋਂ ਪੱਤਰਕਾਰ ਹੈ।