ਆਪ ਅਗਲੀ ਰਣਨੀਤੀ ਘੜਨ ‘ਚ ਲੱਗੀ

ਫੂਲਕਾ ਬਣੇ ਵਿਰੋਧੀ ਧਿਰ ਦੇ ਨੇਤਾ
-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਨੂੰ ਘੇਰਨ ਲਈ ਐਚ.ਐਸ. ਫੂਲਕਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਨੇ ਫੁਲਕਾ ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆ ਹੈ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੂੰ ਚੀਫ ਵਿਪ ਬਣਾਇਆ ਗਿਆ ਹੈ।
ਇਸ ਬਾਰੇ ਫੈਸਲਾ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੀ ਅਹਿਮ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ਵਿੱਚ ਜਿੱਥੇ ਹਾਰ ਦੇ ਕਾਰਨਾਂ ਬਾਰੇ ਚਰਚਾ ਕੀਤੀ ਗਈ, ਉੱਥੇ ਪੰਜਾਬ ਦੇ ਵਿਧਾਇਕ ਦਲ ਦੇ ਲੀਡਰ ਦੀ ਚੋਣ ਵੀ ਕੀਤੀ ਗਈ। ਆਮ ਆਦਮੀ ਪਾਰਟੀ ਕਿਸੇ ਤਕੜੇ ਲੀਡਰ ਨੂੰ ਅੱਗੇ ਲਿਆਉਣਾ ਚਾਹੁੰਦੀ ਸੀ ਤਾਂ ਜੋ ਵਿਰੋਧੀ ਧਿਰ ਦਾ ਚੰਗੀ ਤਰਾਂ ਰੋਲ ਨਿਭਾਅ ਕੇ ਲੋਕਾਂ ਦਾ ਮਨ ਜਿੱਤੇ ਸਕੇ। ਇਸ ਮੀਟਿੰਗ ਵਿੱਚ ਪਾਰਟੀ ਦੇ ਜਿੱਤੇ 20 ਵਿਧਾਇਕ, ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ, ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਸ਼ਾਮਲ ਹੋਏ। ਵਿਧਾਇਕ ਦਲ ਦੇ ਆਗੂ ਵਜੋਂ ਹਲਕਾ ਦਾਖਾ ਤੋਂ ਜਿੱਤੇ ਹਰਵਿੰਦਰ ਸਿੰਘ ਫੂਲਕਾ, ਖਰੜ ਤੋਂ ਵਿਧਾਇਕ ਕੰਵਰ ਸੰਧੂ ਤੇ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਦੇ ਨਾਂ ਦੀ ਚਰਚਾ ਸੀ। ਇਹਨਾਂ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਜਿੱਤੀ ਪ੍ਰੋ. ਬਲਜਿੰਦਰ ਕੌਰ ਦਾ ਨਾਂ ਵੀ ਸਾਹਮਣੇ ਆਇਆ ਸੀ। ਆਮ ਆਦਮੀ ਪਾਰਟੀ ਨੇ ਸਿੱਖ ਚਿਹਰੇ ਤੇ ਸੀਨੀਅਰ ਵਕੀਲ ਫੂਲਕਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।
ਮਾਇਆਵਤੀ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਈਵੀਐਮ ਮਸ਼ੀਨਾਂ ਉੱਤੇ ਸੁਆਲ ਖੜੇ ਕੀਤੇ ਹਨ। ਅੱਜ ਦਿੱਲੀ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਸੁਆਲ ਚੁੱਕੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਉਨਾਂ ਨੂੰ ਸ਼ੱਕ ਹੈ ਕਿ ‘ਆਪ’ ਦੇ ਵੋਟ ਟਰਾਂਸਫ਼ਰ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨੂੰ 30 ਫ਼ੀਸਦੀ ਵੋਟ ਕਿੰਝ ਮਿਲੇ? ਉਨਾਂ ਨੂੰ ਤਾਂ ਪੰਜ ਫ਼ੀਸਦੀ ਵੋਟ ਹੀ ਮਿਲਣੇ ਚਾਹੀਦੇ ਸਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਸਨ। ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਹਨੇਰੀ ਸੀ ਪਰ ਫਿਰ ਵੀ ‘ਆਪ’ ਪਾਰਟੀ ਨੂੰ ਵੋਟ ਘੱਟ ਮਿਲੇ।
ਉਨਾਂ ਨੇ ਬੂਥ Zeytinli ਨੰਬਰ 73 ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇਸ ਬੂਥ ਉੱਤੇ ਉਨਾਂ ਨੂੰ ਸਿਰਫ਼ ਤਿੰਨ ਵੋਟ ਹੀ ਮਿਲੇ ਹਨ ਜਦਕਿ ਇੱਥੇ ਤਾਂ ਉਨਾਂ ਦੇ ਸੱਤ ਵਲੰਟੀਅਰ ਸਨ, ਫਿਰ ਉਨਾਂ ਦਾ ਵੋਟ ਕਿੱਥੇ ਗਿਆ? ਕੇਜਰੀਵਾਲ ਨੇ ਕਿਹਾ ਉਨਾਂ ਵੱਲੋਂ ਬੂਥ ਸਮੀਖਿਆ ਕਰਨ ਤੋਂ ਬਾਅਦ ਗੜਬੜੀ ਸਾਹਮਣੇ ਆਈ ਹੈ। ਉਨਾਂ ਕਿਹਾ ਕਿ ਉਨਾਂ ਦੀ ਹਾਰ ਸਮਝ ਤੋਂ ਪਰੇ ਹੈ। ਉਨਾਂ ਕਿਹਾ ਕਿ ਇੱਕ ਸੀਟ ਉੱਤੇ ਤਾਂ ਆਜ਼ਾਦ ਉਮੀਦਵਾਰ ਨੂੰ ਕੋਈ ਵੋਟ ਨਹੀਂ ਮਿਲਿਆ। ਇਹ ਕਿਵੇਂ ਹੋਇਆ ਉਸ ਦਾ ਖ਼ੁਦ ਦਾ ਵੋਟ ਕਿੱਥੇ ਗਿਆ। ਉਸ ਦੀ ਪਤਨੀ ਦਾ ਵੋਟ ਕਿੱਥੇ ਗਿਆ। ਈ ਵੀ ਐਮ ਦੀ ਜਗਾ ਹੁਣ ਕੁਝ ਹੋਰ ਸੋਚਣਾ ਪਵੇਗਾ।
ਓਧਰ ਅੰਨਾ ਹਜ਼ਾਰੇ ਈ ਵੀ ਐਮਜ਼ ਦੇ ਹੱਕ ਵਿੱਚ ਨਿਤਰੇ ਹਨ, ਉਹਨਾਂ ਕਿਹਾ ਹੈ ਕਿ ਜੇ ਬੈਲੇਟ ਪੇਪਰ ਦੁਬਾਰਾ ਸ਼ੁਰੂ ਕੀਤੇ ਗਏ ਤਾਂ ਦੇਸ਼ ਪਿਛਾਂਹ ਚਲਿਆ ਜਾਵੇਗਾ।
ਚੋਣ ਮੈਦਾਨ ਵਿੱਚ ਹਾਰਨ ਮਗਰੋਂ ਹੁਣ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ‘ਤੇ Cheap Ray Ban Sunglasses ਲੜਾਈ ਵਿੱਚ ਜੁਟ ਗਈ ਹੈ। ਇੱਕ ਪਾਸੇ ‘ਆਪ’ ਦੀ ਹਾਰ ਲਈ ਕਈ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ‘ਆਪ’ ਵਰਕਰਾਂ ਨੂੰ ਚੜਦੀ ਕਲਾ ਵਿੱਚ ਰਹਿਣ ਦੇ ਸੰਦੇਸ਼ ਦਿੱਤੇ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ‘ਆਪ’ ਦੇ ਹੀਰੋ ਰਹੇ ਭਗਵੰਤ ਮਾਨ ਨੂੰ ਵੀ ਮਿਹਣੇ ਸੁਣਨੇ ਪੈ ਰਹੇ ਹਨ। ਫੇਸਬੁੱਕ ‘ਤੇ ਲਾਈਵ ਹੋ ਕੇ ਇੱਕ ‘ਆਪ’ ਲੀਡਰ ਨੇ ਹਾਰ Cheap Jerseys ਦਾ ਮੁੱਖ ਕਾਰਨ ਭਗਵੰਤ ਮਾਨ Cheap nba Jerseys ਦੀ ਸ਼ਰਾਬ ਤੇ ਮੁੱਖ ਮੰਤਰੀ ਬਣਨ ਦੀ ਲਾਲਸਾ ਨੂੰ ਦੱਸਿਆ ਜਾ ਰਿਹਾ ਹੈ।
ਭਗਵੰਤ ਮਾਨ ਦੇ ਫੇਸਬੁੱਕ ਪੇਜ ‘ਤੇ ਵੀ ਕਈ ਵਲੰਟੀਅਰਾਂ ਨੇ ਉਨਾਂ ਨੂੰ ਅੰਮ੍ਰਿਤ ਛਕਣ ਦੀ ਸਲਾਹ ਦਿੱਤੀ ਹੈ।
ਪਤਾ ਲੱਗਾ ਹੈ ਕਿ ‘ਆਪ’ ਦੇ ਵੱਟਸਐਪ ਗਰੁੱਪਾਂ ਵਿੱਚ ਵੀ ਬਗ਼ਾਵਤ ਦੀਆਂ ਚਿਣਗਾਂ ਉਠ ਰਹੀਆਂ ਹਨ। ਇਨਾਂ ਗਰੁੱਪਾਂ ਵਿੱਚ ਜਿਥੇ ਦਿੱਲੀ ਦੀ ਲੀਡਰਸ਼ਿਪ ਵਿਰੁੱਧ ਭੜਾਸ ਕੱਢੀ ਜਾ ਰਹੀ ਹੈ, ਉੱਥੇ ਦਿੱਲੀ ਵਾਲਿਆਂ ਦੇ ਅਤਿ ਨਜ਼ਦੀਕ ਕੁਝ ਪੰਜਾਬ ਦੇ ਨੇਤਾਵਾਂ ਵਿਰੁੱਧ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਵਿਰੋਧੀ ਸੁਰਾਂ ਕਾਰਨ ਦਿੱਲੀ ਦੀ ਟੀਮ ਨੇ ਕੁਝ ਵੱਟਸਐਪ ਗਰੁੱਪ ਬੰਦ ਕਰ ਦਿੱਤੇ ਹਨ ਕਿਉਂਕਿ ਪਾਰਟੀ ਦੇ ਗਰੁੱਪਾਂ ਦਾ ਕੰਟਰੋਲ ਪੂਰੀ ਤਰਾਂ ਦਿੱਲੀ ਦੀ ਲੀਡਰਸ਼ਿਪ ਕੋਲ ਹੀ ਸੀ।