• Home »
  • ਖਬਰਾਂ
  • » ਕਿੱਥੋਂ ਕਿੱਥੇ ਆ ਖੜੀ ਹੋਈ ਹੈ ਆਪ??

ਕਿੱਥੋਂ ਕਿੱਥੇ ਆ ਖੜੀ ਹੋਈ ਹੈ ਆਪ??

ਆਪ ਦੀ ਹਾਰ ਨੂੰ ਲੈ ਕੇ ਹੋ ਰਹੀ ਹੈ ਪੜਚੋਲ
ਪੇਸ਼ਕਸ਼-ਅਮਨਦੀਪ ਹਾਂਸ
ਆਮ ਆਦਮੀ ਪਾਰਟੀ ਨੇ ਆਪਣੀ ਹਾਰ ਦੀ ਸਮੀਖਿਆ ਹਾਲੇ ਮੀਡੀਆ ਹਲਕਿਆਂ ਨਾਲ ਸਾਂਝੀ ਕਰਨੀ ਹੈ, ਪਰ ਵੱਡੇ ਮੀਡੀਆਈ ਹਲਕੇ ਚੀਰ ਫਾੜ ਕਰਨ ਵਿੱਚ ਰੁੱਝੇ ਹੋਏ ਨੇ, ਐਨ ਡੀ ਟੀ ਵੀ ਨੇ ਰਿਪੋਰਟ ਦਿੱਤੀ ਹੈ ਕਿ ਪੰਜਾਬ ਵਿੱਚ ਹਾਰ ਦਾ ਮੁੱਖ ਕਾਰਨ ਇਹ ਵੀ ਰਿਹਾ ਕਿ ਪਾਰਟੀ ਨੇ ਆਪਣੀ ਸਾਰੀ ਤਾਕਤ ਮਾਲਵੇ cheap nfl jerseys ਵਿੱਚ ਝੋਕ Wholesale NFL Jerseys ਦਿੱਤੀ, ਮਾਲਵੇ ਵਿੱਚ 69 ਸੀਟਾਂ, ਮਾਝੇ ਦੀਆਂ 25 ਤੇ ਦੋਆਬੇ ਦੀਆਂ 23 ਸੀਟਾਂ ਹਨ। ਸਾਰੀ ਤਾਕਤ ਮਾਲਵੇ ਵਿੱਚ ਲਾਈ ਗਈ ਮਾਝੇ ਤੇ ਦੋਆਬੇ ਵੱਲ ਧਿਆਨ ਨਹੀਂ ਦਿੱਤਾ, ਉਦੋਂ ਤੱਕ ਕਾਂਗਰਸ ਨੇ ਆਪਣੇ ਪੈਰ ਇਥੇ ਮਜ਼ਬੂਤ ਕਰ ਲਏ, ਆਪ ਨੂੰ ਲੱਗਦਾ ਸੀ ਕਿ ਮਾਲਵੇ ਵਿੱਚੋਂ 50-55 ਸੀਟਾਂ ਅਸਾਨੀ ਨਾਲ ਜਿੱਤ ਜਾਵੇਗੀ, ਪਰ ਲੋੜੋਂ ਲੱਧ ਆਤਮ ਵਿਸ਼ਵਾਸ, ਵੱਡੇ ਨਾਵਾਂ ਮੂਹਰੇ ਸੀਨੀਅਰ ਆਗੂਆਂ ਨੂੰ ਬਾਹਰੋਂ ਲਿਜਾ ਕੇ ਖੜਾਉਣਾ, ਤੇ ਪੰਜਾਬ ਤੇ ਗੋਆ ਚੋਣਾਂ ਇਕੋ ਵੇਲੇ ਹੋਣਾ ਪਾਰਟੀ ਲਈ ਨੁਕਸਾਨਦੇਹ ਸਿੱਧ ਹੋਇਆਬਾਹਰੀ ਆਗੂਆਂ ਨੂੰ ਪੰਜਾਬ ‘ਤੇ ਥੋਪਣਾ ਵੀ ਭਾਰੀ ਪਿਆ, ਪ੍ਰੋੜ ਪੰਜਾਬੀਆਂ ਨੇ ਇਹੀ ਧਾਰਨਾ ਬਣਾ ਲਈ ਕਿ ਆਪ ਲੀਡਰਸ਼ਿਪ ਪੰਜਾਬੀਆਂ ਦੀ ਕਦਰ ਨਹੀਂ ਕਰਦੀ, ਇਸੇ ਕਰਕੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਰਗਿਆਂ ਦੇ ਹਵਾਲੇ ਪੰਜਾਬ ਦੀ ਕਮਾਂਡ ਕੀਤੀ ਤੇ ਸੁੱਚਾ ਸਿੰਘ ਛੋਟੇਪੁਰ ਵਰਗਿਆਂ ਨੂੰ ਬਾਹਰ ਕੀਤਾ, ਡਾ ਗਾਂਧੀ, ਦਲਜੀਤ ਸਿੰਘ ਵਰਗਿਆਂ ਦੇ ਗਿਲੇ ਸ਼ਿਕਵੇ ਦੂਰ ਨਹੀਂ ਕੀਤੇ
ਐਨ ਡੀ ਟੀ ਵੀ ਦੀ ਰਿਪੋਰਟ ਹੈ ਕਿ ਪੰਜਾਬ ਦੇ ਨਤੀਜਿਆਂ ਨੇ ਆਪ ਦੀ ਹੋਂਦ ਨੂੰ ਖਤਰੇ ਵਿੱਚ ਲਿਆ ਖੜਾਇਆ ਹੈ, ਵੱਡੇ ਬਾਦਲ ਖਿਲਾਫ ਰਜੌਰੀ ਗਾਰਡਨ ਤੋਂ ਅਸਤੀਫਾ ਦੇ ਕੇ ਮੈਦਾਨ ਵਿੱਚ ਆਏ ਜਰਨੈਲ ਸਿੰਘ ਦੀ ਖਾਲੀ ਹੋਈ ਸੀਟ ‘ਤੇ 8 ਅਪ੍ਰੈਲ ਨੂੰ ਜ਼ਿਮਨੀ ਚੋਣ ਹੋਣੀ ਹੈ, ਇਹ ਸੀਟ ਪਹਿਲਾਂ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਕੋਲ ਸੀ, ਯੂ ਪੀ ਉਤਰਾਖੰਡ ਵਿੱਚ ਬੀ ਜੇ ਪੀ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਅਸਰ ਇਸ ਸੀਟ ‘ਤੇ ਪੈਣ ਦੀ ਪੂਰੀ ਸੰਭਾਵਨਾ ਹੈ। ਇਸ ਮਗਰੋਂ ਦਿੱਲੀ ਨਗਰ ਨਿਗਮ ਚੋਣਾਂ ਆ ਰਹੀਆਂ ਨੇ। ਪਿਛਲੇ ਸਾਲ ਹੋਈਆਂ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੇ ਸ਼ਾਨਦਾਰ ਵਾਪਸੀ ਕੀਤੀ ਸੀ ਤੇ ਆਪ ਤੇ ਕਾਂਗਰਸ ਦੀ ਵੋਟ ਦਰ ਦਾ 5 ਫੀਸਦੀ ਫਰਕ ਰਹਿ ਗਿਆ ਸੀ, ਸਿੱਧਾ ਅਰਥ ਹੈ ਕਾਂਗਰਸ ਦੀ ਚੜਤ ਤੇ ਆਪ ਦਾ ਗ੍ਰਾਫ ਹੇਠਾਂ ਆਉਣਾ ..।
ਸੰਸਦੀ ਸਕੱਤਰਾਂ ਵਾਲੇ ਮਾਮਲੇ ਵਿੱਚ 21 ਵਿਧਾਇਕਾਂ ਸੰਬੰਧੀ ਫੈਸਲਾ ਵੀ 16 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਇਹਨਾਂ ਦੀ ਵਿਧਾਇਕੀ ਜਾ ਸਕਦੀ ਹੈ, ਜ਼ਿਮਨੀ ਚੋਣਾਂ Cheap Jordans ਲਈ ਜ਼ਮੀਨ ਤਿਆਰ ਹੋ ਸਕਦੀ ਹੈ।
ਦੈਨਿਕ ਭਾਸਕਰ ਅਖਬਾਰ ਨੇ ਸਮੀਖਿਆ ਕਰਦਿਆਂ ਕਿਹਾ ਹੈ ਕਿ ਆਪ ਦਾ ਐਨ ਆਰ ਆਈ ਸ਼ੋਅ ਪੂਰੀ ਤਰਾਂ ਫਲਾਪ ਰਿਹਾ, ਦੋਆਬਾ ਐਨ ਆਰ ਆਈ ਬੈਲਟ ਹੈ, ਇਥੇ ਵੀ ਪ੍ਰਵਾਸੀ ਉਚੇਚਾ ਚੋਣਾਂ ਵੇਲੇ ਆਪ ਦੇ ਪ੍ਰਚਾਰ ਲਈ ਆਏ ਸਨ, ਪਰ ਦੋਆਬੇ ਦੀਆਂ 9 ਸੀਟਾਂ ਵਿਚੋਂ 8 ‘ਤੇ ਆਪ ਤੀਜੇ ਅਤੇ ਇਕ ‘ਤੇ ਦੂਜੇ ਸਥਾਨ ‘ਤੇ ਰਹੀ। ਪੇਂਡੂ ਵੋਟਰਾਂ ਨੇ ਆਪਣਾ ਮਨ ਪਰੰਪਰਿਕ ਪਾਰਟੀਆਂ ਨਾਲ ਹੀ ਜੋੜੀ ਰੱਖਿਆ, ਦੂਜਾ ਦੋਆਬੇ ਵਿੱਚ ਵੀ ਵਿਵਾਦਤ ਉਮੀਦਵਾਰ ਆਪ ਦੀ ਹਾਰ ਦਾ ਕਾਰਨ ਬਣੇ।
ਮਾਲਵੇ ਵਿੱਚ ਪਾਰਟੀ ਜਿੱਤਦੀ ਜਿੱਤਦੀ ਇਸ ਕਰਕੇ ਹਾਰ ਗਈ ਕਿ ਇਥੇ ਮੌੜ فرع ਮੰਡੀ ਬਲਾਸਟ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵਲੋਂ ਮੋਗਾ ਦੇ ਸਾਬਕਾ ਖਾੜਕੂ ਦੇ ਘਰ ਰੁਕਣਾ ਵੋਟਰਾਂ ਨੂੰ ਨਿਰਾਸ਼ ਕਰ ਗਿਆ। ਦੈਨਿਕ ਭਾਸਕਰ ਅਖਬਾਰ ਡੇਰਾ ਫੈਕਟਰ ਵੀ ਮਾਲਵੇ ਵਿੱਚ ਆਪ ਦੀ ਹਾਰ ਦਾ ਇਕ ਕਾਰਨ ਮੰਨਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ ਹੈ ਕਿ ਸੀ ਐਮ ਲਈ ਲੋਕਲ ਫੇਸ ਦੀ ਕਮੀ ਆਪ ਦੀਆਂ ਜੜਾਂ ਵਿੱਚ ਬੈਠੀ।
ਸੋਸ਼ਲ ਮੀਡੀਆ ‘ਤੇ ਆਪ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ, ਟਿਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਫੋਨ ਕਰਕੇ 40 ਦਿਨਾਂ ਤੱਕ ਈ ਵੀ ਐਮ ਦੀ ਰਾਖੀ ਲਈ ਪ੍ਰਬੰਧ ਕਰਨ ਵਾਸਤੇ ਸ਼ੁਕਰੀਆ ਕਿਹਾ ਹੈ। ਕਿਸੇ ਨੇ ਕਿਹਾ ਹੈ ਕਿ ਝਾੜੂ ਦਾ ਬਟਨ ਤਾਂ ਸਵੇਰੇ 11 ਵਜੇ ਹੀ ਟੁੱਟ ਗਿਆ fake oakleys ਸੀ ਐਸ ਕਰਕੇ ਬਾਅਦ ਵਾਲੀਆਂ ਵੋਟਾਂ ਕਾਂਗਰਸ ਨੂੰ ਭੁਗਤਦੀਆਂ ਰਹੀਆਂ। ਕਿਸੇ ਨੇ ਕਟਾਖਸ਼ ਕੀਤਾ ਹੈ ਕਿ ਝਾੜੂ ਦੇ ਸਮਰਥਕ ਫੇਸਬੁੱਕ ‘ਤੇ ਹੀ ਵੋਟਾਂ ਪਾਉਂਦੇ ਰਹਿ ਗਏ, ਪੋਲਿੰਗ ਸਟੇਸ਼ਨ ‘ਤੇ ਜਾਣ ਦਾ Oakleys sunglasses Outlet ਚੇਤਾ ਭੁਲਾ ਬੈਠੇ।