• Home »
  • ਖਬਰਾਂ
  • » ਕਾਂਗਰਸ ‘ਚ ਸੰਸਥਾਗਤ ਬਦਲਾਅ ਦੀ ਲੋੜ-ਰਾਹੁਲ

ਕਾਂਗਰਸ ‘ਚ ਸੰਸਥਾਗਤ ਬਦਲਾਅ ਦੀ ਲੋੜ-ਰਾਹੁਲ

-ਪੰਜਾਬੀਲੋਕ ਬਿਊਰੋ
ਕਾਂਗਰਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਹੈ ਕਿ ਕਾਂਗਰਸ ‘ਚ ਸੰਸਥਾਗਤ ਬਦਲਾਅ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲੜਾਈ ਭਾਜਪਾ ਦੀ ਵਿਚਾਰਧਾਰਾ ਨਾਲ ਹੈ। ਭਾਜਪਾ ਵਲੋਂ ਗੋਆ ਤੇ ਮਨੀਪੁਰ ‘ਚ ਸਰਕਾਰ ਬਣਾਉਣ ਦੇ ਪੇਸ਼ ਕੀਤੇ ਗਏ ਦਾਅਵੇ ‘ਤੇ fake oakleys ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੈਸੇ ਤੇ ਤਾਕਤ ਦੀ ਦੁਰਵਰਤੋਂ ਕੀਤੀ ਹੈ। ਜਦਕਿ ਕਾਂਗਰਸ ਪੰਜ ਰਾਜਾਂ ਵਿਚੋਂ ਤਿੰਨ ਰਾਜਾਂ ਵਿਚ ਜਿੱਤੀ ਹੈ। ਧਰੁਵੀਕਰਨ ਨੂੰ ਮੁੱਦਾ ਦੱਸਦੇ ਹੋਏ ਰਾਹੁਲ ਨੇ ਫਿਰ ਵੀ ਯੂ.ਪੀ. ‘ਚ ਵੱਡੀ ਜਿੱਤ ਲਈ ਭਾਜਪਾ ਨੂੰ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕਤੰਤਰ ‘ਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਤੇ ਉਹ ਵਿਰੋਧੀ ਧਿਰ ‘ਚ ਹਨ ਤੇ ਹਾਰ ਨੂੰ ਸਵੀਕਾਰ ਕਰਦੇ ਹਨ।
ਕਾਂਗਰਸ ਵਲੋਂ ਗੋਆ ਤੇ ਮਨੀਪੁਰ ਵਿੱਚ ਲਾਏ ਜਾ ਰਹੇ ਪੈਸੇ ਦੀ ਦੁਰਵਰਤੋਂ ਦੇ ਦੋਸ਼ਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ cheap nfl jerseys ਕਿ ਕਾਂਗਰਸ ਵੱਲੋਂ ਚੋਣਾਂ ਦੌਰਾਨ ਭਾਜਪਾ ‘ਤੇ ਪੈਸੇ ਦੀ ਤਾਕਤ ਵਰਤਣ ਦੇ cheap nfl jerseys ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਗੋਆ ਮਾਮਲੇ ‘ਤੇ ਸੁਪਰੀਮ ਕੋਰਟ ਨੇ ਵੀ ਕਾਂਗਰਸ wholesale nfl jerseys ਨੂੰ ਪੁੱਛਿਆ ਹੈ ਕਿ ਕਾਂਗਰਸ ਗੋਆ ਵਿਧਾਨ ਸਭਾ ‘ਚ ਆਪਣੀ ਗਿਣਤੀ ਨੂੰ ਲੈ ਕੇ ਰਾਜਪਾਲ ਕੋਲ ਕਿਉਂ ਨਹੀਂ ਗਈ? ਨਾਲ ਹੀ ਸੁਪਰੀਮ ਕੋਰਟ ਨੇ ਭਾਜਪਾ ਨੂੰ ਬਹੁਮਤ ਸਾਬਤ ਕਰਨ ਲਈ ਨਿਰਦੇਸ਼ ਦਿੱਤਾ ਹੈ ਕਿ 16 ਮਾਰਚ ਨੂੰ 11 ਵਜੇ ਤੱਕ ਗੋਆ ‘ਚ ਫਲੋਰ ਟੈਸਟ ਕਰਵਾਇਆ ਜਾਵੇ। ਉਂਞ ਮਨੋਹਰ ਪਾਰਿਕਰ ਨੇ ਗੋਆ ਦੇ ਸੀ ਐਮ ਵਜੋਂ ਅੱਜ ਸਹੁੰ ਚੁੱਕ ਲਈ ਹੈ, ਸਹੁੰ ਚੁੱਕਣ ਵਕਤ ਪਾਰਿਕਰ ਨੇ ਖੁਦ ਨੂੰ ਮੰਤਰੀ ਦੱਸਦਿਆਂ ਸਹੁੰ ਚੁੱਕ ਲਈ, Ray Ban Outlet ਪਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਹਨਾਂ ਦਾ ਇਸ ਗਲਤੀ ਵੱਲ ਧਿਆਨ ਦਿਵਾਇਆ, ਤਾਂ ਪਾਰਿਕਰ ਸਾਹਿਬ ਨੇ ਦੁਬਾਰਾ ਸਹੁੰ ਚੁੱਕੀ।