ਹਾਰ ਨੇ ਤੋੜਿਆ ਆਪ ਦਾ ਹੌਸਲਾ!!

-ਪੰਜਾਬੀਲੋਕ ਬਿਊਰੋ
ਪੰਜਾਬ ਤੇ ਗੋਆ ‘ਚ ਕਲੀਨ ਸਵੀਪ ਦੀ ਆਸ ਵਿੱਚ ਬੈਠੀ ਆਮ ਆਦਮੀ ਪਾਰਟੀ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਬੇਹੱਦ ਨਿਰਾਸ਼ ਹੈ। ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਤੇ ਗੋਆ ਵਿੱਚ ਅਜਿਹੇ ਨਿਰਾਸ਼ਾਜਨਕ ਨਤੀਜਿਆਂ ਦੀ ਆਸ ਨਹੀਂ ਸੀ। Cheap Jordans Sale ਇਸ ਹਾਰ ਨਾਲ ਪਾਰਟੀ ਨੂੰ ਕੌਮੀ ਪੱਧਰ ‘ਤੇ ਧੱਕਾ ਲੱਗਿਆ ਹੈ। ਸੀਨੀਅਰ ‘ਆਪ’ ਆਗੂ ਆਸ਼ੂਤੋਸ਼ ਨੇ ਕਿਹਾ ਕਿ ਨਤੀਜਿਆਂ ਤੋਂ ਪਾਰਟੀ ਬਹੁਤ ਨਿਰਾਸ਼ ਹੋਈ ਹੈ। ਹਾਰ ਦੇ ਕਾਰਨਾਂ ‘ਤੇ ਪਾਰਟੀ ਆਤਮ ਮੰਥਨ ਕਰੇਗੀ। ਦੋਵਾਂ ਸੂਬਿਆਂ ਵਿੱਚ ਲਗਾਤਾਰ ਪਛੜੀ ਪਾਰਟੀ ਦੇ ਨਤੀਜਿਆਂ ਦਰਮਿਆਨ ਆਸ਼ੂਤੋਸ਼, ਅਤਿਸ਼ੀ ਮਰਲਿਨਾ ਤੇ ‘ਆਪ’ ਦੇ ਕਈ ਸੀਨੀਅਰ ਆਗੂ ਕੇਜਰੀਵਾਲ cheap football jerseys ਦੇ ਘਰ ਮੁਲਾਕਾਤ ਕਰਕੇ ਆਏ। ਪਾਰਟੀ ਵਰਕਰਾਂ ਨੇ ਜਿੱਤ ਦੇ ਵਿਸ਼ਵਾਸ ਵਿੱਚ ਮੁੱਖ ਮੰਤਰੀ ਨਿਵਾਸ ਵਾਲੀ ਸੜਕ ‘ਤੇ ਤਿਰੰਗੇ ਵਾਲੇ ਗੁਬਾਰੇ ਟੰਗੇ ਸਨ। ਕਈ ਥਾਵਾਂ ‘ਤੇ ਨਤੀਜੇ ਦੇਖਣ ਲਈ ਐਲ.ਈ.ਡੀ. ਸਕਰੀਨਾਂ ਲਾਈਆਂ ਸਨ। ਸਵੇਰ ਤੋਂ ਹੀ ਪਾਰਟੀ ਵਰਕਰ ਸੀ.ਐਮ. ਨਿਵਾਸ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿਵੇਂ ਹੀ ਰੁਝਾਨ ਵਿਰੋਧੀ ਹੁੰਦੇ ਦਿੱਸੇ ਭੀੜ ਹੌਲੀ-ਹੌਲੀ ਖਿੰਡ ਗਈ।
ਆਪ ਪਾਰਟੀ ਨੂੰ ਪੰਜਾਬ ਵਿੱਚ ਵੱਡੀ ਜਿੱਤ ਦਾ ਪੂਰਾ ਭਰੋਸਾ ਸੀ। ਆਗੂਆਂ ਤੇ ਲੋਕਾਂ ਨੇ ਪੰਜਾਬ ‘ਚ ਚੋਣਾਂ ਦੌਰਾਨ ਧੂੰਆਂਧਾਰ ਪ੍ਰਚਾਰ ਕੀਤਾ ਸੀ। ਕੇਜਰੀਵਾਲ ਨੇ ਖੁਦ ਪੰਜਾਬ ਵਿੱਚ 95 ਰੈਲੀਆਂ cheap oakleys sunglasses ਕੀਤੀਆ ਸਨ।
ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਵੱਲੋਂ ਦਿੱਤੇ ਫਤਵੇ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦਾ ਫੈਸਲਾ ਸਰਵਉੱਚ ਹੈ। ਆਮ ਆਦਮੀ ਪਾਰਟੀ ਇਸ ਨੂੰ ਖਿੜੇ ਮੱਥੇ ਸਵੀਕਾਰ ਕਰਦੀ ਹੈ।ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ। ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਭਵਿੱਖ ਵਿੱਚ ਦੂਰ ਕਰੇਗੀ। ਉਹਨਾਂ ਕਿਹਾ ਕਿ ਆਮ nfl jerseys cheap ਆਦਮੀ ਪਾਰਟੀ ਨੇ ਪੰਜਾਬ ਤੇ ਦੇਸ਼ ਦੀ ਰਾਤਨੀਤਕ ਵਿਵਸਥਾ ਵਿੱਚ ਸਫਾਈ ਕਰਨ ਲਈ ਜੋ ਤਿੰਨ ਸਾਲ ਪਹਿਲਾਂ ਇਨਕਲਾਬੀ ਅੰਦੋਲਨ ਸ਼ੁਰੂ ਕੀਤਾ ਸੀ, ਉਹ ਜਾਰੀ ਰਹੇਗਾ। ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ਦੇ ਹਰ ਵਲੰਟੀਅਰ, ਸਮਰਥਕ ਤੇ ਨੇਤਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇੰਨੇ ਥੋੜੇ ਸਮੇਂ ਵਿਚ ਵੱਡੀਆਂ ਰਿਵਾਇਤੀ ਪਾਰਟੀਆਂ ਨੂੰ ਚੁਣੌਤੀ ਦੇ ਕੇ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਜੋ ਸਥਾਨ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ, ਉਸ ਲਈ ਪੰਜਾਬ ਦੀ ਜਨਤਾ, ਪਾਰਟੀ ਦੇ ਵਲੰਟੀਅਰ ਤੇ ਆਗੂ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵਿਰੋਧੀ ਧਿਰ ਵਜੋਂ ਆਪਣੇ ਫਰਜਾਂ ਨੂੰ ਜਿੰਮੇਵਾਰੀ ਨਾਲ ਨਿਭਾਏਗੀ।
ਗੁਰਪ੍ਰੀਤ ਸਿੰਘ ਵੜੈਚ ਨੇ ਪੰਜਾਬ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕਰਕੇ ਕਾਂਗਰਸ ਨੇ ਸੱਤਾ ਹਾਸਲ pensar ਕੀਤੀ ਹੈ, ਉਹਨਾਂ ਉਤੇ ਖਰਾ ਉਤਰੇਗੀ।
ਓਧਰ ਚੋਣਾਂ ਦੇ ਮੌਸਮ ਦੌਰਾਨ ਲੋਕਾਂ ਦੀ ਕਚਹਿਰੀ ਵਿੱਚ ‘ਰੈਲੀ’ ਗਾਣਾ ਪੇਸ਼ ਕਰਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਤੇਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਨੇ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਦਾ ਕਾਰਨ ਪੱਕੀ ਵੋਟ ਨਾ ਹੋਣਾ ਦੱਸਿਆ ਹੈ। ਬੱਬੂ ਮਾਨ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਨੂੰ ਚਾਹੁਣ ਵਾਲੇ ਮੌਸਮੀ ਹਨ ਜੋ ਸਮੇਂ ਨਾਲ ਬਦਲਦੇ ਰਹਿੰਦੇ ਹਨ। ਹਰ ਸਿਆਸੀ ਪਾਰਟੀ ਨਾਲ ਸਥਾਪਤ ਹੋਣ ਲਈ ਕੱਟੜ ਫੈਨ ਫਾਲੋਇੰਗ ਭਾਵ ਪੱਕੀ ਵੋਟ ਜੋੜਨੀ ਬਹੁਤ ਜ਼ਰੂਰੀ ਹੈ। ਆਮ ਆਦਮੀ ਪਾਰਟੀ ਨਾਲ ਹਾਲੇ ਸ਼ਗੂਫੇ ਸੁਣਕੇ ਤਾੜੀਆਂ ਮਾਰਨ ਵਾਲੇ ਨਿਆਣੇ ਜੁੜੇ ਹੋਏ ਹਨ।” ਬੱਬੂ ਮਾਨ ਨੇ ਕਿਹਾ ਕਿ ਪਾਰਟੀ ਨੂੰ ਘੁਮੰਡ ਲੈ ਡੁੱਬਿਆ। ਮਾਨ ਨੇ ਕਿਹਾ ਕਿ ਭਗਵੰਤ ਮਾਨ ਸਣੇ ‘ਆਪ’ ਪਾਰਟੀ ਆਗੂਆਂ ਨੂੰ ਪੂਰੇ ਪੰਜਾਬ ਦੀ ਜਨਤਾ ਦੇ ‘ਆਪ’ ਨਾਲ ਹੋਣ ਦਾ ਭਰਮ ਹੋ ਗਿਆ ਸੀ। ਇਸ ਕਾਰਨ ਉਹਨਾਂ ਨੇ ਕਈ ‘ਆਪਣਿਆਂ’ ਦੇ ਸਾਥ ਤੇ ਸਹਿਯੋਗ ਨੂੰ ਵੀ ਇਗਨੋਰ ਕੀਤਾ।
ਸਿਆਸੀ ਸਮਝ ਰੱਖਣ ਵਾਲੇ ਗਾਇਕ ਬੱਬੂ ਮਾਨ ਨੇ ਕਿਹਾ ਕਿ ‘ਆਪ’ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਨਾ ਵੀ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਇਆ ਹੈ। ਉਹਨਾਂ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਭਵਿੱਖ ਲਈ ਯੋਗ ਮੁੱਖ ਮੰਤਰੀ ਕਰਾਰ ਦਿੱਤਾ। ਹਾਲਾਂਕਿ ਬੱਬੂ ਮਾਨ ਖੁਦ ਨੂੰ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਦੱਸਦੇ, ਕਿਹਾ ਕਿ ਮੈਂ ਹਮੇਸ਼ਾ ਸਰਕਾਰ ਦੇ ਵਿਰੋਧ ਵਿੱਚ ਹੀ ਰਿਹਾਂ ਫਿਰ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ। ਬੱਬੂ ਮਾਨ ਨੇ ਕਿਹਾ ਕਿ ‘ਇੱਕ ਗੱਲ ਦਾ ਮੈਂ ਸਦਾ ਹਮਾਇਤੀ ਰਿਹਾਂ ਕਿ ਪੰਜਾਬ ਲਈ ਸਰਦਾਰ ਦਿੱਖ ਵਾਲਾ ਮੁੱਖ ਮੰਤਰੀ ਹੀ ਹੋਣਾ ਚਾਹੀਦਾ ਹੈ।’ ਬੱਬੂ ਮਾਨ ਨੇ ਇਸ ਵਾਰ ਪੰਜਾਬ ਦੀਆਂ ਤਿੰਨੇ ਸਿਆਸੀ ਪਾਰਟੀਆਂ ਦੇ ਸਮਰਥਨ ਵਿੱਚ ਰੈਲੀਆਂ ਕਰਨ ਦੇ ਸਵਾਲ ‘ਤੇ ਕਿਹਾ ਕਿ, ”ਮੈਂ ਰੈਲੀਆਂ ਪੈਸੇ ਜਾਂ jordans for sale ਪੰਜਾਬ ਲਈ ਨਹੀਂ ਬਲਕਿ ਦੋਸਤੀ ਖਾਤਰ ਕੀਤੀਆਂ ਸਨ, ਹਰ ਪਾਰਟੀ ਦੇ ਕਈ ਆਗੂ ਮੇਰੇ ਚੰਗੇ ਦੋਸਤ ਹਨ ਪਰ ਸਟੇਜ ‘ਤੇ ਮੈਂ ਚਾਹੁਣ ਵਾਲਿਆਂ ਨੂੰ ਆਪਣੀ ਮਨਮਰਜ਼ੀ ਨਾਲ ਵੋਟ ਪਾਉਣ ਦੀ ਹੀ ਸਲਾਹ ਦਿੱਤੀ ਸੀ।”
ਦੱਸ ਦੇਈਏ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਬੱਬੂ ਮਾਨ ਨੇ ਆਪਣੇ ਇੱਕ ਗਾਣੇ ਵਿੱਚ ਆਪ ਪਾਰਟੀ ਦੀ ਤਾਰੀਫ ਕਰਦਿਆਂ ‘ਆਮ ਬੰਦਾ ਦਿੱਲੀ ਵਿੱਚ ਕਿੱਲ ਲਾ ਗਿਆ’ ਬੋਲ ਗਾਏ ਸੀ। ਇਸ ਤੋਂ ਬਾਅਦ ਹੋਈ ਲੋਕ ਸਭਾ ਚੋਣ ਵਿੱਚ ‘ਆਪ’ ਪਾਰਟੀ ਨੂੰ 4 ਸੀਟਾਂ ਹਾਸਲ ਹੋਈਆਂ ਸਨ। ਇਸ ਵਾਰ ਇੱਕ ‘ਆਪ’ ਉਮੀਦਵਾਰ ਦੀ ਚੋਣ ਰੈਲੀ ਦੌਰਾਨ ਬੱਬੂ ਮਾਨ ਨੇ ਦਰਸ਼ਕਾਂ ਵੱਲੋਂ ਉਕਤ ਗਾਣਾ ਸੁਣਾਏ ਜਾਣ ਦੀ ਮੰਗ ‘ਤੇ ਕਿਹਾ ਸੀ ਕਿ ”ਬਹੁਤ ਲਾ ਲਏ ਕਿੱਲ ਹੋਰ ਕੀ ਕਰਨੇ ਆ।”