• Home »
  • ਖਬਰਾਂ
  • » ਸਾਰੀਆਂ ਧਿਰਾਂ 70-70 ਸੀਟਾਂ ਲਿਜਾਣ ਦੇ ਕਰ ਰਹੀਆਂ ਨੇ ਦਾਅਵੇ

ਸਾਰੀਆਂ ਧਿਰਾਂ 70-70 ਸੀਟਾਂ ਲਿਜਾਣ ਦੇ ਕਰ ਰਹੀਆਂ ਨੇ ਦਾਅਵੇ

-ਪੰਜਾਬੀਲੋਕ ਬਿਊਰੋ
ਭਲਕੇ ਵੋਟਿੰਗ ਮਸ਼ੀਨਾਂ ਨੇ ਸੱਚ ਉਗਲ ਦੇਣਾ ਹੈ, ਪਰ ਕੱਲ ਦੇ ਮੀਡੀਆ ਹਲਕੇ ਉਬਲਦੇ ਫਿਰਦੇ ਨੇ, ਵੱਖ ਵੱਖ ਧਿਰਾਂ ਨੇ ਸਰਵੇ ਕਰਵਾਏ ਨੇ ਤੇ ਪੰਜ ਸੂਬਿਆਂ ਵਿੱਚੋਂ ਚਾਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਉਭਰਦੀ ਦੱਸੀ ਜਾ ਰਹੀ ਹੈ, ਪੰਜਾਬ ਵਿੱਚ ਆਪ ਤੇ ਕਾਂਗਰਸ ਦੀ ਫਸਵੀਂ ਟੱਕਰ ਦੱਸੀ ਗਈ ਹੈ, ਯੂ ਪੀ, ਗੋਆ, ਉਤਰਾਖੰਡ ਤੇ ਮਨੀਪੁਰ ਵਿੱਚ ਭਾਜਪਾ ਸਰਕਾਰ ਬਣਾ ਸਕਦੀ ਹੈ।
ਪੰਜਾਬ ਦੇ ਚੋਣ ਨਤੀਜਿਆਂ ਬਾਰੇ cheap oakleys ਐਗਜ਼ਿਟ ਪੋਲ ਵਲੋਂ ਕੀਤੀ ਗਈ ਭਵਿੱਖਬਾਣੀ ਨੇ ਇਕ ਹੈਰਾਨੀਜਨਕ ਤੱਥ ਵੀ ਸਾਹਮਣੇ ਲਿਆਂਦਾ ਹੈ ਕਿ ਅਕਾਲੀ ਦਲ ਬਾਦਲ ਪੰਜਾਬ ਵਿਧਾਨ ਸਭਾ ਦੇ ਲਗਭਗ ਉਹਨਾਂ ਸਾਰੇ ਹਲਕਿਆਂ ਤੋਂ ਜਿਹਨਾਂ ਦਾ ਨਾਮ ਸ ਨਾਲ ਸ਼ੁਰੂ ਹੁੰਦਾ ਹੈ ਹਾਰੇਗਾ। ਇਨਾਂ ਹਲਕਿਆਂ ‘ਚ ਸ਼ਾਮਚੁਰਾਸੀ, ਸਮਰਾਲਾ, ਸਮਾਣਾ, ਸੁਨਾਮ, ਸੰਗਰੂਰ, ਸ਼ੁਤਰਾਣਾ, ਸਾਹਨੇਵਾਲ, ਸ੍ਰੀ ਹਰਗੋਬਿੰਦਪੁਰਾ ਆਦਿ ਸ਼ਾਮਿਲ ਹਨ।
ਆ ਰਹੇ ਐਗਜ਼ਿਟ ਪੋਲ ਨੇ ਅਕਾਲੀ ਭਾਜਪਾ ਗੱਠਜੋੜ ਦਾ ਪੰਜਾਬ ਵਿਚੋਂ ਬੋਰੀਆ ਬਿਸਤਾਰ ਗੋਲ਼ ਹੁੰਦਾ ਦਿਖਾਇਆ ਤਾਂ ਅਕਾਲੀਆਂ ਦੇ ਮੱਥੇ ਵਲ਼ ਪੈ ਗਏ ਨੇ, ਬਾਦਲ ਦਲ ਦੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੇ ਕਿਹਾ ਹੈ ਕਿ ਹੁਣ ਤੱਕ ਪੰਜਾਬ ਚੋਣਾਂ ਨੂੰ ਲੈ ਕੇ ਜਿੰਨੇ ਵੀ ਸਰਵੇ ਹੋਏ ਨੇ ਕਿਸੇ ਨੇ ਵੀ ਅਕਾਲੀ ਦਲ ਨੂੰ ਨਹੀਂ ਸੀ ਜਿਤਾਇਆ, ਪਰ ਪਿਛਲੀਆਂ ਚਾਰ ਚੋਣਾਂ ਵਿੱਚੋਂ ਤਿੰਨ ਅਕਾਲੀ ਦਲ ਨੇ ਜਿੱਤੀਆਂ, ਚੌਥੀਆਂ ਚੋਣਾਂ ਵਿੱਚ ਵੀ ਕਰਾਰੀ ਟੱਕਰ ਦੇ ਕੇ ਹਾਰੇ ਸੀ, ਇਸ ਕਰਕੇ ਇਹ ਤਾਜ਼ਾ ਸਰਵੇ, ਐਗਜ਼ਿਟ ਪੋਲ ਵੀ ਹਕੀਕਤ ਤੋਂ ਕੋਹਾਂ ਦੂਰ ਹੀ ਸਾਬਤ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਪੂਰੇ ਹੌਸਲੇ ਵਿੱਚ ਹਨ, ਉਹਨਾਂ ਕਿਹਾ ਹੈ ਕਿ ਐਗਜ਼ਿਟ ਪੋਲ ਵਿੱਚ ਤਾਂ ਘੱਟ ਸੀਟਾਂ ਦੱਸੀਆਂ ਜਾ ਰਹੀਆਂ ਨੇ ਅਸੀਂ oakley sunglasses outlet ਤਾਂ ਇਤਿਹਾਸਕ ਜਿੱਤ ਹਾਸਲ ਕਰਾਂਗੇ। ਕੈਪਟਨ ਨੇ ਕਿਹਾ ਹੈ ਕਿ ਅਸੀਂ ਬਾਦਲ ਸਰਕਾਰ ਵਲੋਂ ਪੈਦਾ ਕੀਤੀ ਗਈ ਸਮਾਜਿਕ ਤਬਾਹੀ ਵਿਚੋਂ ਪੰਜਾਬ ਨੂੰ ਬਾਹਰ ਕੱਢਣ ਦੀ ਵੱਡੀ ਜ਼ਿਮੇਵਾਰੀ ਆਪਣੇ ਮੋਢਿਆਂ ‘ਤੇ ਚੁੱਕਣ ਨੂੰ ਤਿਆਰ ਹਾਂ।
ਓਧਰ ਆਪ Szakiskola ਵਾਲੇ ਵੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਨੇ, ਕੁਮਾਰ ਵਿਸਵਾਸ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਜੋ ਮਰਜ਼ੀ ਕਹਿਣ, ਪੰਜਾਬ ਵਿੱਚ ਸਰਕਾਰ ਆਪ ਦੀ ਹੀ ਬਣੇਗੀ। ਤੇ ਸੀ ਐਮ ਕੌਣ ਹੋਵੇਗਾ, ਇਸ ਦੀ ਚੋਣ ਵਿਧਾਇਕ ray ban sunglasses ਕਰਨਗੇ।
ਭਾਵੇਂ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਤਿੰਨਾਂ ਵਿਚੋਂ ਕਿਸੇ ਵੀ ਧਿਰ ਨੇ ਪ੍ਰਵਾਨ ਨਹੀਂ ਕੀਤਾ ਅਤੇ ਤਿੰਨੋਂ ਹੀ ਧਿਰਾਂ ਜਿਹਨਾਂ ‘ਚ ਬਾਦਲਕੇ ਵੀ ਸ਼ਾਮਿਲ ਹਨ 70-70 ਤੋਂ ਵਧੇਰੇ ਸੀਟਾਂ ‘ਤੇ ਜਿੱਤ ਦਾ ਦਾਅਵਾ ਕਰ ਰਹੇ ਹਨ ਪ੍ਰੰਤੂ ਪੰਜਾਬੀ ਦੀ ਕਹਾਵਤ ਅਨੁਸਾਰ ਮੁੰਨੀ ਦੇ ਮਾਪੇ ਕੀ ਦੇਣਗੇ ਇਹ ਤਾਂ ਖੱਟ ਤੇ ਪਤਾ ਲੱਗੂ।