• Home »
  • ਖਬਰਾਂ
  • » ਕਾਂਗਰਸ ਦੀ ਹੀ ਸਰਕਾਰ ਬਣੂ-ਮਨਪ੍ਰੀਤ

ਕਾਂਗਰਸ ਦੀ ਹੀ ਸਰਕਾਰ ਬਣੂ-ਮਨਪ੍ਰੀਤ

-ਪੰਜਾਬੀਲੋਕ ਬਿਊਰੋ
ਐਗਜ਼ਿਟ ਪੋਲ ਬਾਰੇ ਟਿੱਪਣੀ ਕਰਦਿਆਂ ਪੰਜਾਬ Cart ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ‘ਚ ਇਸ ਵਾਰ ਕਾਂਗਰਸ ਦੀ ਹੀ ਸਰਕਾਰ ਬਣੇਗੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕਾਂਟੇ ਦੀ ਟੱਕਰ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਐਗਜ਼ਿਟ ਪੋਲ ਦਾ ਤਾਂ ਪਤਾ ਨਹੀਂ ਪਰ ਕਾਂਗਰਸ ਹੀ ਵਿਧਾਨ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰੇਗੀ। ਸੀਟਾਂ ਘੱਟ ਮਿਲਣ ਦੀ ਸੂਰਤ ਗਠਜੋੜ ਕਰਨ ਬਾਰੇ discount football jerseys ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਅਜਿਹੀ ਨੌਬਤ ਹੀ ਨਹੀਂ ਆਵੇਗੀ ਕਿਉਂਕਿ ਕਾਂਗਰਸ ਨਤੀਜਿਆਂ ਦੌਰਾਨ ਸਪੱਸ਼ਟ ਬਹੁਮਤ ਹਾਸਲ ਕਰੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਸੂਬੇ ‘ਚ ਸਭ ਤੋਂ ਪਹਿਲਾਂ ਵੀ. ਆਈ. ਪੀ. ਕਲਚਰ ਨੂੰ ਖਤਮ ਕੀਤਾ ਜਾਵੇਗਾ ਅਤੇ ਪੰਜਾਬ ‘ਚ ਪੈਰ ਪਸਾਰ Cheap Jerseys From China ਚੁੱਕੇ ਮਾਫੀਆ ਨੂੰ ਜੜੋਂ ਖਤਮ ਕਰਨਾ ਹੋਵੇਗਾ। ਇਸ ਤੋਂ ਇਲਾਵਾ ਲਾਲ ਬੱਤੀ, ਹੈਲੀਕਾਪਟਰ, ਨੀਂਹ ਪੱਥਰ, ਐੱਮ. ਐੱਲ. ਏ. ਭੱਤੇ, ਇੰਸ਼ੋਰੈਂਸ ਆਦਿ ਬੰਦ ਹੋਣਗੇ। ਉਹਨਾਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਇਹ ਬਦਲਾਅ ਸਿਰਫ ਕਾਂਗਰਸ ਹੀ ਦੇ ਸਕਦੀ ਹੈ।