• Home »
  • ਖਬਰਾਂ
  • » ਤਾਂਤ੍ਰਿਕ ਦਾਦੀ ਨੇ ਪੋਤੇ ਪੋਤੀ ਦੀ ਬਲੀ ਦਿੱਤੀ

ਤਾਂਤ੍ਰਿਕ ਦਾਦੀ ਨੇ ਪੋਤੇ ਪੋਤੀ ਦੀ ਬਲੀ ਦਿੱਤੀ

ਪਿਓ ਨੇ ਮਾਂ ਦੇ ਆਖੇ ਲੱਗ ਮਾਰ ਦਿੱਤੇ ਮਾਸੂਮ
-ਪੰਜਾਬੀਲੋਕ ਬਿਊਰੋ
ਇਕ ਮਾਂ ਨੇ ਆਪਣਾ ਵੰਸ਼ ਹੀ ਉਜਾੜ ਦਿੱਤਾ .. ਮਾਮਲਾ ਬਠਿੰਡਾ ਜ਼ਿਲੇ ਦੇ ਪਿੰਡ ਕੋਟਫੱਤਾ ਦਾ ਹੈ, tu ਜਿੱਥੇ.. ਪਿੰਡ ਦੀ 55 ਸਾਲਾ ਮਹਿਲਾ ਨਿਰਮਲ ਕੌਰ ਖੁਦ ਨੂੰ ਤਾਂਤ੍ਰਿਕ ਅਖਵਾਉਂਦੀ ਹੈ, ਉਸਦਾ 32 ਸਾਲਾ ਮੁੰਡਾ ਕੁਲਵਿੰਦਰ ਸਿੰਘ ਵੀ ਮਾਂ ਦਾ ਭਗਤ ਹੈ, ਤੇ ਮਾਂ ਦੀਆਂ ਤਾਂਤ੍ਰਿਕ ਵਿਧੀਆਂ ਵਿੱਚ ਪੂਰਾ ਸਾਥ ਦਿੰਦਾ ਹੈ, ਕੱਲ ਮਾਂ ਨੇ ਸਿੱਧੀ ਹਾਸਲ ਕਰਨ ਲਈ ਆਪਣੇ ਪੋਤੇ ਤੇ ਪੋਤੀ ਦੀ ਬਲੀ ਦੇ ਦਿੱਤੀ। ਘਰ ਵਿੱਚ ਹੀ ਧੂਣਾ ਧੁਖਾ ਲਿਆ ਤੇ ਬੈਠ Cheap NFL Jerseys ਕੇ ਮੰਤਰਾਂ ਦਾ ਜਾਪ ਕਰਨ ਲੱਗੀ, ਪੁੱਤ ਕੁਲਵਿੰਦਰ ਸਿੰਘ ਆਪਣੇ 7 ਸਾਲਾ ਪੁੱਤ ਤੇ 3 ਸਾਲਾ ਧੀ ਨੂੰ ਚੁੱਕ ਲਿਆਇਆ ਤੇ ਮਾਂ ਦੇ ਮੂਹਰੇ ਪਾ ਦਿੱਤਾ, ਮਾਂ ਦੇ ਕਹਿਣ ‘ਤੇ ਬੱਚਿਆਂ ਨੂੰ ਥੱਪੜਾਂ, ਲੱਤਾਂ, ਮੁੱਕਿਆਂ ਨਾਲ ਕੁੱਟਣ ਲੱਗਿਆ, ਚੀਕ ਚਿਹਾੜਾ ਪਾਉਂਦੇ ਬੱਚੇ ਬੇਹੋਸ਼ ਹੋ ਗਏ ਤਾਂ ਤਾਂਤ੍ਰਿਕ ਦਾਦੀ ਨੇ ਕਿਹਾ ਕਿ ਦੋਵਾਂ ਨੂੰ ਕਰੰਟ ਲਾ ਦੇ, ਪਿਓ ਨੇ ਉਵੇਂ ਹੀ ਕੀਤਾ, ਫੇਰ ਦਾਦੀ ਨੇ ਕਿਹਾ ਕਿ ਟਿਊਬ ਦਾ ਕੱਟ ਬੱਚਿਆਂ ਦੇ ਮੂੰਹ ਵਿੱਚ ਪਾ ਉਹ ਜਿਉਂਦੇ ਹੋ ਜਾਣਗੇ, ਮੂਰਖ ਪਿਓ ਨੇ ਕੱਚ ਬੱਚਿਆਂ ਦੇ ਮੂੰਹ ਵਿੱਚ ਪਲਟ ਦਿੱਤਾ. ਪਰ ਹੋਣੀ ਵਾਪਰ ਚੁੱਕੀ ਸੀ। ਮਾਸੂਮਾਂ ਦੀ ਜਾਨ ਜਾ ਚੁੱਕੀ ਸੀ।
ਜਦ ਇਹ ਮਾਂ ਪੁੱਤ ਨੇ ਰਲ ਕੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਉਦੋਂ ਮਾਸੂਮਾਂ ਦੀ ਮਾਂ ਬੰਦ ਕਮਰੇ ਵਿੱਚ ਦੁਹਾਈਆਂ ਪਾ ਰਹੀ ਸੀ, ਉਸ ਨੂੰ ਦੋਵਾਂ ਨੇ ਕੁੱਟਮਾਰ ਕਰਕੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ, ਘਰ ਵਿੱਚ ਪੈ ਰਹੇ ਰੌਲੇ ਨੂੰ ਸੁਣ ਕੇ ਕਿਸੇ ਨੇ ਪੁਲਿਸ Wholesale Jerseys ਸੱਦੀ ਜਦ ਪੁਲਿਸ ਆਈ ਤਾਂ ਘਰ ਦੇ ਅੰਦਰ ਦਾ ਮਾਜਰਾ ਵੇਖ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ.. ਤਾਂਤ੍ਰਿਕ ਸਿੱਧੀਆਂ ਹਾਸਲ ਕਰਨ ਖਾਤਰ ਬਲੀ ਚਾੜੇ ਮਾਸੂਮ ਬੱਚਿਆਂ ਦਾ ਅੱਜ ਪੋਸਟਮਾਰਟਮ ਹੋਣਾ ਹੈ, ਦਾਦੀ ਤੇ ਪਿਓ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਮਾਂ ਪੁੱਤ ਅਕਸਰ ਧੂਣਾ ਤਪਾਈ ਰੱਖਦੇ ਸਨ, ਹੋਰ ਵੀ ਕਈ ਤਾਂਤ੍ਰਿਕ ਇਹਨਾਂ ਦੇ ਘਰ ਆਉਂਦੇ ਜਾਂਦੇ ਸਨ, ਪਰ ਕਿਸੇ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਨਹੀਂ ਸੀ ਕੀਤੀ।