• Home »
  • ਖਬਰਾਂ
  • » ਕਿਸਾਨਾਂ ਲਈ ਨਵਾਂ ‘ਫੰਦਾ’ ਤਿਆਰ

ਕਿਸਾਨਾਂ ਲਈ ਨਵਾਂ ‘ਫੰਦਾ’ ਤਿਆਰ

ਸਹਾਇਕ ਧੰਦਿਆਂ ‘ਤੇ ਲੱਗ ਸਕਦੈ ਟੈਕਸ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਕਿਸਾਨਾਂ ਸਿਰ ਸਰਕਾਰ ਇਕ ਹੋਰ ਬੋਝ ਲੱਦਣ ਦੀ ਤਿਆਰੀ ਵਿੱਚ cheap jordans for sale ਹੈ। ਸੂਬੇ ਦੀ ਅਫ਼ਸਰਸ਼ਾਹੀ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨਾਲ ਅੱਜਕੱਲ ਪੰਜਾਬ ਦੀਆਂ ਬੈਠਕਾਂ ਹੋ ਰਹੀਆਂ ਹਨ, ਜਿਹਨਾਂ ਵਿਚ ਇਸ ਨੁਕਤੇ ‘ਤੇ ਤਕਰਾਰ ਹੋ ਰਿਹਾ ਹੈ ਕਿ ਡੇਅਰੀ ਫ਼ਾਰਮਿੰਗ ਤੇ ਮੱਛੀ ਉਤਪਾਦਨ ਵਰਗੇ ਖੇਤੀ ਦੇ ਸਹਾਇਕ ਧੰਦਿਆਂ ਤੇ ਟੈਕਸ ਨਾ ਲਾਇਆ ਜਾਵੇ।
ਅੱਛੇ ਦਿਨਾਂ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਮੋਦੀ ਸਰਕਾਰ ਖੇਤੀ ਦੇ ਸਹਾਇਕ ਧੰਦਿਆਂ ਨੂੰ ਟੈਕਸ ਦਾਇਰੇ ‘ਚ ਲਿਆਉਣਾ ਚਾਹੁੰਦਾ wholesale football jerseys ਹੈ ਜਦੋਂ ਕਿ Cheap nba Jerseys ਪੰਜਾਬ ਦੀ ਕਿਸਾਨੀ ਦੀ ਭਲਾਈ ਚਾਹੁਣ ਵਾਲੇ ਅਧਿਕਾਰੀ ਖੇਤੀ ਦੇ ਸਹਾਇਕ ਧੰਦਿਆਂ ਨੂੰ ਟੈਕਸ ਤੋਂ ਬਾਹਰ ਰੱਖਣ ਦੇ ਹਾਮੀ ਹਨ। ਜੇ ਕੇਂਦਰ ਨੇ ਜੀ.ਐਸ.ਟੀ. ਨੂੰ ਡੇਅਰੀ ਫ਼ਾਰਮਿੰਗ ਤੇ ਮੱਛੀ ਪਾਲਣ ‘ਤੇ ਵੀ ਲਾਗੂ ਕੀਤਾ ਤਾਂ ਹਰ ਇਕ ਕਿਸਾਨ ਯਾਨੀ ਮੱਛੀ ਪਾਲਕ ਤੇ ਡੇਅਰੀ ਫ਼ਾਰਮਰ ਨੂੰ ਰਜਿਸਟਰ ਕਰਾ ਕੇ ਟੈਕਸ ਭਰਨਾ ਪਵੇਗਾ, jordans for sale ਟੈਕਸਾਂ ਦੀ ਝੰਜਟਬਾਜ਼ੀ ‘ਚ ਫਸਣਾ ਪਵੇਗਾ। ਅਗਲੇ ਹਫ਼ਤੇ ਹੋਣ ਵਾਲੀ ਅਗਲੀ ਮੀਟਿੰਗ ‘ਚ ਪੰਜਾਬ ਇਸ ਪ੍ਰਸਤਾਵ ਦਾ ਡੱਟ ਕੇ ਵਿਰੋਧ ਕਰੇਗਾ। ਜੀ.ਐਸ.ਟੀ. ਲਾਉਣ cheap jerseys china ਨਾਲ ਪੰਜਾਬ ਨੂੰ ਕੁਲ ਉਗਰਾਹੀ ਦਾ ਅੱਧਾ ਹਿੱਸਾ ਤਾਂ ਜ਼ਰੂਰ ਮਿਲੇਗਾ ਪਰ ਕੁਲ ਮਿਲਾ ਕੇ ਸਾਲਾਨਾ 1000 ਕਰੋੜ ਦਾ ਘਾਟਾ ਪਵੇਗਾ ਅਤੇ ਕੇਂਦਰ ਨੇ 5 ਸਾਲਾਂ ਤਕ ਇਸ ਘਾਟੇ ਦੀ ਭਰਪਾਈ ਕਰਨ ਦਾ ਭਰੋਸਾ ਦਿਤਾ ਹੈ।
ਸੂਤਰ ਦਸਦੇ ਹਨ ਕਿ ਪੰਜਾਬ ਦੀ ਵਾਹੀਯੋਗ ਯਾਨੀ ਫ਼ਸਲਾਂ ਵਾਲੀ 35 ਲੱਖ ਹੈਕਟੇਅਰ ਜ਼ਮੀਨ ‘ਤੇ ਇਸ ਵਾਰ ਕਣਕ ਬੀਜੀ ਗਈ ਜਿਸ ਤੋਂ Schedule 170 ਲੱਖ ਟਨ ਦੀ ਪੈਦਾਵਾਰ ਹੋਣ ਦੀ ਉਮੀਦ ਹੈ ਜਿਸ ਵਿਚੋਂ 125 ਲੱਖ ਟਨ ਕੇਂਦਰੀ ਭੰਡਾਰ ਲਈ ਖ਼ਰੀਦੀ ਜਾਣੀ ਹੈ। ਇਸ ਵਾਸਤੇ 22000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਮਨਜ਼ੂਰ ਹੋ ਰਹੀ ਹੈ।
ਅਫ਼ਸਰਸ਼ਾਹੀ ਦਾ ਮੰਨਣਾ ਹੈ ਕਿ ਡੇਅਰੀ, ਮੱਛੀ ਪਾਲਣ, ਮੁਰਗਾ ਪਾਲਣ, ਸੂਰ ਪਾਲਣ ਆਦਿ ‘ਤੇ ਟੈਕਸ ਲਾਇਆ ਗਿਆ ਤਾਂ ਪੰਜਾਬ ਦੀ ਖੇਤੀ ਨੂੰ ਹੋਰ ਧੱਕਾ ਲੱਗੇਗਾ।
ਇਕ ਕਿਸਾਨ ਕਿਥੋਂ ਟੈਕਸ ਭਰੇਗਾ, ਹਿਸਾਬ ਕਿਤਾਬ ਕਿਵੇਂ ਰੱਖੇਗਾ, ਰਜਿਸਟਰਡ ਕਾਗ਼ਜ਼ਾਤ ਕਿਵੇਂ ਸਾਂਭੇਗਾ, ਟੈਕਸ ਤੰਤਰ ਤੇ ਪ੍ਰਣਾਲੀ ਨੂੰ ਮੁਨਸ਼ੀ ਤੇ ਅਕਾਊਂਟੈਂਟ ਦੇ ਪੱਲੇ ਪੈ ਕੇ ਕਿਵੇਂ ਸਮਝੇਗਾ?