..ਹਾਂ ਮੈਂ ਇਕ ਵੇਸਵਾ ਦੀ ਧੀ ਹਾਂ

ਪੇਸ਼ਕਸ਼-ਅਮਨਦੀਪ ਹਾਂਸ
ਮਾਂ ਦੀ ਪੂਜਾ ਰੱਬ ਦੀ ਪੂਜਾ..
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ..
ਸੱਚਮੁੱਚ ਮਾਂ ਦੇ ਰੁਤਬੇ ਦੇ ਬਰਾਬਰ ਕੋਈ ਰੁਤਬਾ ਨਹੀਂ ਹੋ ਸਕਦਾ.. ਜਨਣੀ ਨੇ ਜਹਾਨ ‘ਚ ਲਿਆਂਦਾ ਉਹਦਾ ਦੇਣ ਕਿਵੇਂ ਦੇ ਸਕਦੇ ਹਾਂ.. ਤੇ ਜੇ ਜਨਣੀ ਇਹੋ ਜਿਹੀਆਂ ਸਥਿਤੀਆਂ ਨਾਲ ਘਿਰੀ ਹੋਵੇ ਕਿ ਖੁਦ ਬਦਨਾਮੀ ਖੱਟ ਕੇ .. ਕਲੰਕੀ ਖੱਟ ਕੇ ਵੀ ਬੱਚਿਆਂ ਨੂੰ ray ban sunglasses ਪਾਲ਼ ਰਹੀ ਹੋਵੇ ਤਾਂ ਵੀ ਤਾਂ ਮਾਂ ਮਾਂ ਹੀ ਰਹਿੰਦੀ ਹੈ.. ਆਓ ਇਕ ਇਹੋ ਜਿਹੀ ਧੀ ਦੇ ਨਜ਼ਰੀਏ ਨਾਲ ਮਾਂ ਨੂੰ ਦੇਖਦੇ ਹਾਂ, ਜੀਹਦੀ ਮਾਂ ਟੱਬਰ ਪਾਲਣ ਖਾਤਰ ਦੇਹ ਵਪਾਰ ਦੇ ਕਾਲੇ ਧੰਦੇ ਵਿੱਚ ਪੈਣ ਨੂੰ ਮਜਬੂਰ ਹੋਈ।
ਮਾਮਲਾ ਕੋਲਕਾਤਾ ਦੇ ਪੱਛਮੀ ਪਾਰਾ ਹਲਕੇ ਦਾ ਹੈ.. 23 ਸਾਲਾ ਤੰਜਿਲਾ ਖਾਤੂਨ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ cheap nfl jerseys ਕਿਹਾ –ਇਸ ਧਰਤੀ ‘ਤੇ ਲੱਖਾਂ ਧੀਆਂ ਵਾਂਗ ਮੇਰੀ ਮਾਂ ਵੀ ਮੇਰੇ ਲਈ ਰੱਬ ਦਾ ਰੂਪ ਹੈ, ਪਰ ਆਪਣੀ ਮਾਂ ਦਾ ਸਨਮਾਨ ਸਿਰਫ ਮੈਂ ਹੀ ਕਰਦੀ ਹਾਂ ਬਾਕੀ ਦੁਨੀਆ ਤਾਂ ਉਹਨੂੰ ਮਾੜੀ ਨਜ਼ਰ ਨਾਲ ਵੇਖਦੀ ਹੈ, ਨਫਰਤ ਕਰਦੇ ਨੇ ਲੋਕ ਉਹਨੂੰ, ਕਿਉਂਕਿ ਉਹ ਸੈਕਸ ਵਰਕਰ ਹੈ, ਪਰ ਮੇਰੀ ਤਾਂ ਮਾਂ ਹੈ ਤੇ ਮੈਂ ਆਪਣੀ ਜਨਣੀ ਨੂੰ ਸਲਾਮ ਕਰਦੀ ਹਾਂ.. ਉਹਦੇ ਤੇ ਮਾਣ ਕਰਦੀ ਹਾਂ..।
ਤੰਜਿਲਾ ਨੂੰ ਉਹਦੀ ਮਾਂ ਨੇ  ਇਸ ਕਾਲੇ ਕਾਰੋਬਾਰ ਤੋਂ ਦੂਰ ਹੀ ਰੱਖਿਆ , ਪੜਨ ਲਈ ਸਕੂਲ ਭੇਜਿਆ, ਪਰ ਕਿਸੇ ਨੇ ਸਕੂਲ ਵਿੱਚ ਦੱਸ ਦਿੱਤਾ ਕਿ ਤੰਜਿਲਾ ਇਕ ਸੈਕਸ ਵਰਕਰ ਦੀ ਧੀ ਹੈ, ਤਾਂ ਉਸ ਨੂੰ ਸਕੂਲ ਵਿੱਚ ਭੱਦੇ ਮਜ਼ਾਕ ਕੀਤੇ ਜਾਣ ਲੱਗੇ, ਉਸ ਦੇ ਸਹਿਪਾਠੀ ਉਸ ਨੂੰ ਰਾਤ ਦਾ ਰੇਟ ਪੁੱਛਦੇ, ਮਾਂ ਦੇ ਗਾਹਕਾਂ ਬਾਰੇ ਸਵਾਲ ਕਰਦੇ, ਜਿਸ ਰੈਡ ਲਾਈਟ ਏਰੀਏ ਵਿੱਚ ਉਹ ਰਹਿੰਦੀ ਸੀ, ਉਸ ਬਾਰੇ ਗੱਲਾਂ ਕਰਦੇ, ਬੱਚੀ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਨੇ ਉਲਟਾ ਉਸ ਨੂੰ ਸਕੂਲ ਛੱਡ ਜਾਣ ਦਾ ਫਰਮਾਨ ਸੁਣਾ ਦਿੱਤਾ ਸੀ। ਤੇ ਕਿਹਾ ਸੀ ਕਿ ਉਹ ਇਕ ਵੇਸਵਾ ਦੀ ਧੀ ਹੈ, ਇਹਦਾ ਮਾੜਾ ਅਸਰ ਬਾਕੀ ਬੱਚਿਆਂ ‘ਤੇ ਵੀ ਪਵੇਗਾ.. ਤੇ ਸਕੂਲ ਦਾ ਨਾਮ ਖਰਾਬ ਹੋਊ। ਤੰਜਿਲਾ ਸਕੂਲ ਦੇ ਟੌਪਰ ਬੱਚਿਆਂ ਵਿੱਚੋਂ ਇਕ ਸੀ, ਉਦੋਂ ਉਹ 6ਵੀਂ ਜਮਾਤ ਵਿੱਚ ਪੜਦੀ ਸੀ, ਪਰ ਉਸ ਨੂੰ ਪੜਾਈ ਵਿੱਚੇ ਛੱਡਣੀ ਪਈ।
ਪ੍ਰਿੰਸੀਪਲ ਨੇ ਵੀ ਮਾਂ ਬਾਰੇ ਭੱਦੇ ਕੁਮੈਂਟ ਕੀਤੇ ਤਾਂ ਨੰਨੀ ਤੰਜਿਲਾ ਨੇ ਇਸ ਕਹਿੰਦਿਆਂ ਸਕੂਲ ਨੂੰ ਸਦਾ ਲਈ ਸਲਾਮ Cheap Oakleys ਕਰ ਦਿੱਤਾ ਕਿ ਮੈਨੂੰ ਨਹੀਂ ਪਤਾ ਮੇਰਾ ਬਾਪ ਕੌਣ ਹੈ, ਉਹਦਾ ਕੀ ਨਾਮ ਹੈ, ਮੈਂ ਜਾਨਣਾ ਵੀ ਨਹੀਂ ਚਾਹੁੰਦੀ, ਪਰ ਮੇਰੀ ਮਾਂ ਦਾ ਨਾਮ ਰਾਦੀਆ ਹੈ, ਉਹਨੇ ਮੈਨੂੰ ਜਨਮ ਦਿੱਤਾ, ਪਾਲ਼ ਰਹੀ ਹੈ, ਮੈਨੂੰ ਮਾਣ ਹੈ ਆਪਣੀ ਮਾਂ ‘ਤੇ..।
ਉਸ ਮਗਰੋਂ ਤੰਜਿਲਾ ਕਦੇ ਸਕੂਲ ਨਹੀਂ ਗਈ, ਉਸ ਨੂੰ ਨ੍ਰਿਤ ਦਾ ਸ਼ੌਕ ਹੈ, ਅੱਜ ਕੱਲ ਉਹ ਨ੍ਰਿਤ ਸਿੱਖ ਰਹੀ ਹੈ ਤਾਂ ਜੋ ਡਾਂਸ ਅਕੈਡਮੀ ਖੋਲ ਸਕੇ , ਤੇ ਰੈਡ ਲਾਈਟ ਏਰੀਏ ਦੀਆਂ ਹੋਰ ਬੱਚੀਆਂ ਨੂੰ ਇਸ ਪਾਸੇ ਲਾ ਕੇ ਰੁਜਗਾਰ ਲਈ ਤਿਆਰ ਕਰ ਸਕੇ।
ਤੰਜਿਲਾ ਦੀ ਮਾਂ ਰਾਦੀਆ ਦੀ ਬਾਕੀ ਦੁਨੀਆ ਦੀ ਨਜ਼ਰ ਵਿੱਚ ਕੋਈ ਇਜ਼ੱਤ ਨਹੀਂ ਪਰ ਬੱਚਿਆਂ ਦੀ ਨਜ਼ਰ ਹਮੇਸ਼ਾ ਮਾਂ ਲਈ ਮਾਣ ਤੇ ਪਿਆਰ ਦੀ ਬੌਛਾਰ ਕਰਦੀ ਹੈ, ਰਾਦੀਆ ਅੱਜ ਪੰਜਾਹਵੇਂ ਵਰੇ ਵਿੱਚ ਹੈ, ਉਹ ਦੱਸਦੀ ਹੈ ਕਿ ਤਿੰਨ ਦਹਾਕੇ ਇਸ ਕਾਲੇ ਕਾਰੋਬਾਰ ਵਿੱਚ ਰਹੀ ਹਾਂ, ਚਾਰ ਬੱਚੇ ਪੈਦਾ ਹੋ ਗਏ, ਕਿਸ ਦਾ ਪਿਤਾ ਕੌਣ ਹੈ, ਪਤਾ ਨਹੀਂ, ਪਰ ਉਹ ਆਪਣੇ ਬੱਚਿਆਂ ਨੂੰ ਪਾਲਣ ਖਾਤਰ ਇਸ ਧੰਦੇ ਦੇ ਨਾਲ NFL Jerseys China ਨਾਲ ਇਕ ਕਰਿਆਨੇ ਦੀ ਦੁਕਾਨ ਵੀ ਕਰਨ ਲੱਗੀ ਹੈ। ਤੰਜਿਲਾ ਵੱਡੀ ਧੀ ਹੈ, ਤੰਜਿਲਾ ਦਾ ਅਰਥ ਹੁੰਦਾ ਹੈ ਤੀਰ ਵਰਗੀ ਨਜ਼ਰ, ਤੇ ਉਹ ਬਚਪਨ ਤੋਂ ਹੀ ਮਜ਼ਬੂਤ ਤੇ ਪੱਕੇ ਇਰਾਦੇ ਵਾਲੀ ਬੱਚੀ ਹੈ। ਜੇ ਧੀ ਮਾਂ ‘ਤੇ ਮਾਣ ਕਰਦੀ ਹੈ ਤਾਂ ਮਾਂ ਰਾਦੀਆ ਵੀ ਇਸ ਗੱਲ ਦਾ ਮਾਣ ਕਰਦੀ ਹੈ ਕਿ ਕਾਲੇ ਸੱਚ ਦਾ ਪਤਾ ਹੋਣ ਦੇ ਬਾਵਜੂਦ ਉਸ ਦੇ ਬੱਚੇ ਉਸ ਨੂੰ ਰੱਬ ਵਾਂਗ ਪੂਜਦੇ ਨੇ।
ਤੰਜਿਲਾ ਨੇ ਦੱਸਿਆ ਕਿ ਜਦ ਉਹ ਨਿੱਕੀ ਸੀ ਤਾਂ ਕਈ ਵਾਰ ਮਾਂ ਕਈ ਕਈ ਰਾਤਾਂ ਬਾਹਰ ਗੁਜ਼ਾਰਦੀ ਸੀ, ਮੈਨੂੰ ਹੌਲੀ ਹੌਲੀ ਪਤਾ ਲੱਗ ਲਿਆ ਕਿ ਜਿਵੇਂ ਹੋਰ ਲੋਕ ਆਪਣੇ ਪਰਿਵਾਰ ਨੂੰ ਪਾਲਣ ਲਈ ਆਪਣੇ ਹੱਥ, ਦਿਮਾਗ ਤੇ ਹੋਰ ਪ੍ਰਤਿਭਾਵਾਂ ਦਾ ਇਸਤੇਮਾਲ ਕਰਦੇ ਨੇ ਮੇਰੀ ਮਾਂ ਆਪਣੇ ਜਿਸਮ ਦਾ ਇਸਤੇਮਾਲ ਕਰਦੀ ਹੈ, ਮੈਨੂੰ ਇਸ ‘ਤੇ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ, ਮੈਂ ਆਪਣੀ ਮਾਂ ਤੇ ਉਸ ਵਰਗੀਆਂ ਹੋਰ ਔਰਤਾਂ ਦਾ ਸਨਮਾਨ ਕਰਦੀ ਹਾਂ.. ਉਹ ਕਿਸੇ ਖੁਸ਼ੀ ਨਾਲ ਜਾਂ ਆਪਣੇ ਸ਼ੌਕ ਪੂਰੇ ਕਰਨ ਲਈ ਅਜਿਹਾ ਨਹੀਂ ਕਰਦੀਆਂ, ਪਹਿਲਾਂ ਮਾਪਿਆਂ ਦੀ ਗਰੀਬੀ ਨੇ ਉਹਨਾਂ ਨੂੰ ਇਸ ਪਾਸੇ ਧੱਕਿਆ ਤੇ ਹੁਣ ਸਾਡੇ ਵਰਗੇ ਬੱਚੇ ਪਾਲਣ ਲਈ ਮਜਬੂਰੀਵੱਸ ਉਹਨਾਂ ਨੂੰ ਇਸ ਰਾਹ ‘ਤੇ ਤੁਰਨਾ ਪੈ ਰਿਹਾ ਹੈ।
ਤੰਜਿਲਾ ਸਮਾਜ ਸੇਵੀ ਹੈ, ਉਹ ਕਈ ਅਜਿਹੀਆਂ ਸੰਸਥਾਵਾਂ ਨਾਲ ਜੁੜੀ ਹੋਈ ਹੈ ਜੋ ਵੇਸਵਾਵਾਂ ਦੇ ਮੁੜ ਵਸੇਬੇ ਜਾਂ ਉਹਨਾਂ ਦੇ ਬੱਚਿਆਂ ਦੀ ਸੰਭਾਲ ਲਈ, ਪੜਾਈ ਲਿਖਾਈ ਲਈ, ਕਿੱਤਾ ਮੁਖੀ ਕੋਰਸ ਕਰਵਾਉਣ ਲਈ Repairs ਕੰਮ ਕਰਦੀਆਂ ਨੇ।
ਤੰਜਿਲਾ ਕਈ ਡਾਂਸ ਪ੍ਰੋਗਰਾਮਾਂ ਵਿੱਚ ਜਾਂਦੀ ਹੈ, ਸਟੇਜ ‘ਤੇ ਜਾ ਕੇ ਘੂੰਗਰੂਆਂ ਵਾਲੇ ਪੈਰਾਂ ਨਾਲ ਥਾਪ ਦਿੰਦੀ ਹੋਈ ਇਹ ਗੱਲ ਜ਼ਰੂਰ ਆਖਦੀ ਹੈ ਕਿ ਮੈਂ ਇਕ ਵੇਸਵਾ ਦੀ ਧੀ ਹਾਂ, ਪਰ ਮੇਰੇ ਲਈ ਮੇਰੀ ਮਾਂ ਮੇਰਾ ਰੱਬ ਹੈ.. ਤਾਂ ਕਈ ਵਾਰ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਨੇ, ਪਰ ਬਹੁਤੀ ਵਾਰ ਸਨਮਾਨ ਵਜੋਂ ਤਾੜੀਆਂ ਨਾਲ ਹਾਲ ਗੂੰਜਦਾ ਹੈ..
ਇਹ ਹੈ ਇਕ ਮਾਂ ਤੇ ਧੀ ਦੀ ਦਾਸਤਾਨ..