• Home »
  • ਖਬਰਾਂ
  • » ਐਸ ਜੀ ਪੀ ਸੀ ਸਵਾਲਾਂ ਦੇ ਘੇਰੇ ‘ਚ

ਐਸ ਜੀ ਪੀ ਸੀ ਸਵਾਲਾਂ ਦੇ ਘੇਰੇ ‘ਚ

ਚਾਦਰਾਂ ਧੋਣ ਤੇ ਸਰਾਂ ਦੀ ਸਫਾਈ ਦਾ 83 ਲੱਖ ਦਾ ਠੇਕਾ
ਨਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ
ਸ਼੍ਰੋਮਣੀ ਕਮੇਟੀ  ਪ੍ਰਬੰਧਕਾਂ ਵਲੋਂ  ਪ੍ਰਬੰਧ ਹੇਠਲੇ ਮਾਤਾ ਗੰਗਾ ਨਿਵਾਸ (ਸਰਾਂ) ਨੂੰ ਮਹਿਜ ਰੱਖ ਰਖਾਵ ਦੇ ਨਾਮ ਹੇਠ ਇਕ ਨਿੱਜੀ ਕੰਪਨੀ ਨੂੰ ਸਾਢੇ 83 ਲੱਖ ਰੁਪਏ ਦੇ ਕਰੀਬ ਦੀ ਸਲਾਨਾ ਮੋਟੀ ਰਕਮ ਦੇਣ ਦੇ ਫੈਸਲੇ ਨੇ ਸਵਾਲ ਖੜਾ ਕੀਤਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਕੁਝ ਸਾਲਾਂ ਦੌਰਾਨ ਹੀ ਭਰਤੀ ਕੀਤੀ ਗਈ ਕਮੇਟੀ ਮੁਲਾਜਮਾਂ ਵਿੱਚ ਕੋਈ ਇੱਕ ਵੀ ਅਜੇਹਾ ਨਹੀ ਹੈ ਜੋ ਕਿ ਸਰਾਵਾਂ ਦਾ ਸਹੀ ਢੰਗ ਨਾਲ ਰਖ ਰਖਾਵ ਕਰ ਸਕੇ? ਜਾਂ ਯਾਤਰੂਆਂ ਨੂੰ ਸਹੂਲਤਾਂ ਮੁਹਈਆ ਕਰਵਾਣ ਦੇ ਨਾਮ ਹੇਠ ਪਹਿਲਾਂ ਸਰਾਵਾਂ ਤੇ ਬਾਕੀ ਇਮਾਰਤਾਂ ਦੀ ਉਸਾਰੀ ਅਤੇ ਹੁਣ ਸੰਭਾਲ ਨਿੱਜੀ ਕੰਪਨੀਆਂ ਹਵਾਲੇ ਕਰਨ ਦਾ ਮਕਸਦ ਕੋਈ ਹੋਰ ਹੀ ਹੈ?
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀ ਜਾਣਕਾਰੀ ਦਿੱਤੀ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਹੇਠਲੀ ਸਰਾਂ (ਮਾਤਾ ਗੰਗਾ ਨਿਵਾਸ) ਦੇ ਕਮਰਿਆਂ ਦੀ ਬੁਕਿੰਗ ਆਨ ਲਾਈਨ ਕਰ ਦਿੱਤੀ ਗਈ ਹੈ। ਕਮੇਟੀ ਪ੍ਰਬੰਧ ਹੇਠਲੀਆਂ ਸਰਾਵਾਂ Cheap Jordans ਦੀ ਬੁਕਿੰਗ ਨੂੰ ਆਨ ਲਾਈਨ ਕਰਨਾ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੀ ਇੱਕ ਅਹਿਮ ਪ੍ਰਾਪਤੀ ਵਜੋਂ ਵੇਖਿਆ ਗਿਆ ਹੈ।
ਸਾਲ 2005 ਵਿੱਚ ਕਾਰਸੇਵਾ ਰਾਹੀਂ ਉਸਾਰੀ ਗਈ ਤੇ ਮੁਕੰਮਲ ਹੋਈ ਸੌ ਕਮਰਿਆਂ ਦੀ ਇਸ ਸਰਾਂ ਦੇ ਸਿਰਫ 88 ਕਮਰੇ ਹੀ ਯਾਤਰੂਆਂ ਲਈ ਰਾਖਵੇਂ ਰਹਿਣਗੇ ਤੇ ਬਾਕੀ 12 ਕਮਰੇ ਪ੍ਰਬੰਧਕੀ ਅਮਲੇ ਲਈ ਹਨ। ਕਮਰਿਆਂ ਦੀ ਆਨ ਲਾਈਨ ਬੁਕਿੰਗ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਜੋ ਨਵੀਨਤਮ ਪੱਖ ਵੇਖਣ Oakleys Outlet ਨੂੰ ਮਿਲਿਆ ਉਹ ਹੋਰ ਵੀ ਹੈਰਾਨੀਜਨਕ ਹੈ। ਜਾਣਕਾਰੀ ਅਨੁਸਾਰ ਇਨਾਂ 88 ਕਮਰਿਆਂ ਦੀ ਸਾਫ ਸਫਾਈ, ਕਮਰੇ ਵਿਚਲੇ ਬਿਸਤਰਿਆਂ ਦੀ ਸੰਭਾਲ,ਚੱਦਰਾਂ ਆਦਿ ਦੀ ਸਫਾਈ ਲਈ ਨਿੱਜੀ ਕੰਪਨੀ ਨੂੰ 260 ਰੁਪਏ ਪ੍ਰਤੀ ਕਮਰਾ, le ਪ੍ਰਤੀ ਦਿਨ ਦਿੱਤੇ ਜਾਣ ਦਾ ਕਰਾਰ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਕੰਪਨੀ ਨਾਲ ਅਜੇਹੇ ਕਰਾਰ ਦੀ ਪ੍ਰਵਾਨਗੀ ਦਫਤਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਕਮੇਟੀ ਦੀ 15 ਨਵੰਬਰ 2016 ਨੂੰ ਹੋਈ ਕਾਰਜਕਾਰਣੀ ਵਲੋਂ ਦਿੱਤੀ ਗਈ। ਕਮਰਿਆਂ ਵਿਚਲੀ ਬਿਜਲੀ, ਸੈਨੇਟਰੀ ਆਦਿ ਦੇ ਰੱਖ ਰਖਾਵ ਦੀ ਜਿੰੰਮੇਵਾਰੀ ਸ਼੍ਰੌਮਣੀ ਕਮੇਟੀ ਦੀ ਹੀ ਰਹੇਗੀ। ਕਮੇਟੀ ਵਲੋਂ ਨਿੱਜੀ ਕੰਪਨੀ ਨਾਲ ਕੀਤੇ ਗਏ ਅਜੇਹੇ ਕਰਾਰ ਨੂੰ ਕਾਰਜਕਾਰਣੀ ਸਾਹਮਣੇ ਭਾਵੇਂ 260 ਰੁਪਏ ਪ੍ਰਤੀ ਦਿਨ ਦੇਣੇ ਹੀ ਦੱਸਿਆ ਗਿਆ ਹੋਵੇ ਲੇਕਿਨ ਅਸਲੀਅਤ ਵਿੱਚ ਕੰਪਨੀ ਨੂੰ ਪ੍ਰਤੀ ਮਹੀਨਾ ਦੇਣਯੋਗ ਰਕਮ 6 ਲੱਖ 86 ਹਜਾਰ 400 ਰੁਪਏ ਬਣਦੀ ਹੈ ਤੇ 365 ਦਿਨ ਦੇ ਹਿਸਾਬ 83 ਲੱਖ ਇਕਵੰਜਾ ਹਜਾਰ ਦੋ ਸੌ ਰੁਪਏ ਬਣਦੀ ਹੈ।
ਇਸ ਸਬੰਧੀ ਜਦੋਂ ਮੈਨੇਜਰ ਸਰਾਵਾਂ ਨਾਲ ਗਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਕਰਾਰ ਤਾਂ ਹੋਇਆ ਹੈ। ਮੈਨੇਜਰ ਸਾਹਿਬ ਅਨੁਸਾਰ ਜਿਹੜੇ ਕਮਰਿਆਂ ਦੀ ਸਾਫ ਸਫਾਈ ਤੇ ਸੰਭਾਲ ਦਾ ਕਰਾਰ ਕੰਪਨੀ ਨਾਲ ਹੋਇਆ ਹੈ ਉਸਦੇ ਨਾਲ ਲਗਦੇ ਬਰਾਂਡਿਆਂ ਦੀ ਸਾਫ ਸਫਾਈ ਵੀ ਕੰਪਨੀ ਹੀ ਕਰੇਗੀ।
ਜਾਣਕਾਰੀ ਅਨੁਸਾਰ ਕਮੇਟੀ ਇਕ ਸਾਦੇ ਕਮਰੇ ਲਈ 500 ਰੁਪਏ ਪ੍ਰਤੀ ਦਿਨ ਤੇ ਏ.ਸੀ.ਕਮਰੇ ਲਈ ਇਕ ਹਜਾਰ ਰੁਪਏ ਪ੍ਰਤੀ ਦਿਨ ਯਾਤਰੂ ਪਾਸੋਂ ਵਸੂਲਦੀ ਹੈ। ਇਸ ਸਬੰਧੀ ਵਧੇਰੇ wholesale nfl jerseys ਘੋਖ ਕਰਦਿਆਂ ਪਤਾ ਲੱਗਾ ਕਿ ਕੰਪਨੀ ਨੇ ਫਰਵਰੀ ਮਹੀਨੇ ਦੇ ਅਖੀਰ ਤੋਂ ਕੰਮ ਸੰਭਾਲ ਲਿਆ ਹੈ। ਮਾਤਾ ਗੰਗਾ ਨਿਵਾਸ ਵਿੱਚ ਸਾਫ ਸਫਾਈ ਲਈ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਡੇਢ ਦਰਜਨ ਦੇ ਕਰੀਬ ਸਫਾਈ ਮੁਲਾਜਮ ਅਜੇ ਵੀ ਉਥੇ ਕੰਮ ਕਰ ਰਹੇ ਹੈ।
ਸ਼੍ਰੋਮਣੀ ਕਮੇਟੀ ਵਲੋਂ ਮਹਿਜ 88 ਕਮਰਿਆਂ ਦੇ cheap nfl jerseys ਰੱਖ ਰਖਾਵ ਲਈ ਖਰਚੇ ਜਾ ਰਹੇ ਸਾਢੇ 83 ਲੱਖ ਸਲਾਨਾ ਦੀ ਰਕਮ ਦੀ ਹੀ ਦੂਸਰੇ ਸ਼ਬਦਾਂ ਵਿੱਚ ਕੀਮਤ ਵੇਖੀ ਜਾਏ ਤਾਂ ਕਮੇਟੀ ਪਾਸ ਭਰਤੀ ਹੋਣ ਵਾਲੇ ਕਿਸੇ ਸਫਾਈ ਕਰਮਚਾਰੀ ਨੂੰ ਦੋ ਸੌ ਰੁਪਏ ਦਿਹਾੜੀ (ਛੇ ਹਜਾਰ ਰੁਪਏ ਮਹੀਨਾ) ਦਿੱਤਾ ਜਾਂਦਾ ਹੈ ਤੇ ਕਿਸੇ ਬਿਲਮੁਕਤਾ ਸੇਵਾਦਾਰ ਨੂੰ ਔਸਤਨ 7 ਹਜਾਰ ਰੁਪਏ ਮਹੀਨਾ ਤਨਖਾਹ ਵਜੋਂ। ਇਸ ਤਰਾਂ ਕਮੇਟੀ ਅਗਰ Cheap Jerseys From China ਇਕ ਸੌ ਸੇਵਾਦਾਰ ਵੀ ਭਰਤੀ  ਕਰ ਲਵੇ ਤਾਂ ਸਲਾਨਾ 84 ਲੱਖ ਖਰਚਣੇ ਪੈਣਗੇ।
ਇਥੇ ਹੀ ਬੱਸ ਨਹੀ ਕਮੇਟੀ ਪਾਸ ਇਸ ਵਕਤ ਕੋਈ ਤਿੰਨ ਦਰਜਨ ਦੇ ਕਰੀਬ  ਅਧਿਕਾਰੀ ਮੀਤ ਸਕੱਤਰ, ਵਧੀਕ ਸਕੱਤਰ ਰੈਂਕ ਦੇ, ਕੋਈ ਪੰਜ ਦਰਜਨ ਦੇ ਕਰੀਬ ਇੰਚਾਰਜ, ਸੁਪਰਵਾਈਜਰ, ਸਹਾਇਕ ਸੁਪਰਵਾਈਜਰ ਤੇ ਹਜਾਰਾਂ ਦੀ ਗਿਣਤੀ ਵਿੱਚ ਸੇਵਾਦਾਰ ਹਨ ਲੇਕਿਨ ਕੋਈ ਇੱਕ ਵੀ ਐਸਾ ਨਹੀ ਹੈ ਜੋ ਕਿ ਸਰਾਵਾਂ ਦਾ ਰੱਖ ਰਖਾਵ ਰੱਖ ਸਕਣ ਦੇ ਯੋਗ ਹੋਵੇ, ਅਜਿਹਾ ਸੰਕੇਤ ਸ਼੍ਰੋਮਣੀ ਕਮੇਟੀ ਵਲੋਂ ਨਿੱਜੀ ਕੰਪਨੀ ਨਾਲ ਕੀਤਾ ਕਰਾਰ ਜਰੂਰ ਕਰਦਾ ਹੈ। ਤੇ ਸਾਫ ਹੈ ਕਿ ਗੋਲਕ ਦੀ ਮਾਇਆ ਚੋਰੀ ਦੇ ਮਾਲ ਡਾਂਗਾਂ ਦੇ ਗਜ ਵਾਂਗ ਵਰਤੀ ਜਾ ਰਹੀ ਹੈ।