• Home »
  • ਖਬਰਾਂ
  • » ਦਿੱਲੀ ਕਮੇਟੀ ਦੇ ਨਵੇਂ ਹਾਊਸ ‘ਚ ਦੋ ਕੋ-ਆਪਸ਼ਨ ਮੈਂਬਰਾਂ ਦਾ ਐਲਾਨ

ਦਿੱਲੀ ਕਮੇਟੀ ਦੇ ਨਵੇਂ ਹਾਊਸ ‘ਚ ਦੋ ਕੋ-ਆਪਸ਼ਨ ਮੈਂਬਰਾਂ ਦਾ ਐਲਾਨ

-ਪੰਜਾਬੀਲੋਕ ਬਿਊਰੋ
ਦਿੱਲੀ ਕਮੇਟੀ ਦੇ ਨਵੇਂ ਹਾਊਸ ‘ਚ ਦੋ ਕੋ-ਆਪਸ਼ਨ ਮੈਂਬਰਾਂ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਤੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਉਪਰੰਤ ਅਕਾਲੀ ਦਲ ਦਿੱਲੀ ਇਕਾਈ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਨੌਜਵਾਨ ਆਗੂ ਸਰਬਜੀਤ ਸਿੰਘ ਵਿਰਕ ਨੂੰ ਬਤੌਰ ਪਾਰਟੀ ਉਮੀਦਵਾਰ ਨਾਮਜ਼ਦਗੀ ਭਰਨ ਦੀ ਹਦਾਇਤ ਦਿੱਤੀ ਹੈ। ਦੋਵਾਂ ਉਮੀਦਵਾਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਨਾਮਜ਼ਦਗੀ cheap jordans for sale ਪੱਤਰ ਵੀ ਦਾਖਲ Cheap Oakleys ਕਰ ਦਿੱਤੇ ਹਨ। ਦਿੱਲੀ ਕਮੇਟੀ ‘ਚ Pilav ਅਕਾਲੀ ਦਲ ਦਾ ਬਹੁਮਤ ਹੋਣ ਕਾਰਨ ਹੋਰ ਕਿਸੇ ਵੀ ਧਿਰ ਵੱਲੋਂ ਉਮੀਦਵਾਰ ਖੜਾ ਕੀਤੇ ਜਾਣ ਦੀ ਸੰਭਾਵਨਾ ਹੀ ਨਹੀਂ ਹੈ। ਇਸ ਕਰਕੇ ਇਹ ਦੋਵੇਂ ਉਮੀਦਵਾਰ ਬਿਨਾਂ ਮੁਕਾਬਲੇ ਹੀ ਚੁਣ ਲਏ ਜਾਣਗੇ। hockey jerseys ਪਾਰਟੀ ਵੱਲੋਂ ਬੀਤੇ ਦਿਨੀਂ ਐਲਾਨੇ ਗਏ 46 ਉਮੀਦਵਾਰਾਂ ਵਿੱਚ ਇੱਕ ਵੀ ਔਰਤ ਨੂੰ ਟਿਕਟ ਨਾ ਦਿੱਤੇ ਜਾਣ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੋ-ਆਪਸ਼ਨ ਪ੍ਰਕ੍ਰਿਆ ਰਾਹੀਂ ਇੱਕ ਮਹਿਲਾ ਉਮੀਦਵਾਰ ਨੂੰ ਲਿਆਉਣ ਦਾ ਸੰਗਤ ਨਾਲ ਵਾਅਦਾ ਕੀਤਾ ਸੀ। ਰਣਜੀਤ ਕੌਰ ਦੇ ਨਾਮਜ਼ਦਗੀ ਭਰਨ ਨਾਲ 51 ਮੈਂਬਰੀ ਹਾਊਸ ‘ਚ ਇੱਕ ਔਰਤ ਮੈਂਬਰ ਦੇ ਪੁੱਜਣ ਦੀ ਸੰਭਾਵਨਾ ਵੀ ਵਧ ਗਈ ਹੈ। ਬੀਤੇ ਚਾਰ ਸਾਲਾਂ ਦੌਰਾਨ ਬੀਬੀ ਰਣਜੀਤ ਕੌਰ ਨੇ ਘੱਟ ਗਿਣਤੀ ਕੌਮਾਂ ਦੀ ਭਲਾਈ ਦੀਆਂ ਸਕੀਮਾਂ ਨੂੰ ਸੰਗਤਾਂ ਵਿੱਚ ਪਹੁੰਚਾਉਣ ‘ਚ ਬਤੌਰ ਸੰਗਤ ਸੇਵਾ ਕੇਂਦਰਾਂ ਦੇ ਮੁਖੀ ਦੇ ਤੌਰ ‘ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ, ਉੱਥੇ ਹੀ ਕਮੇਟੀ ਦੇ ਸਿਰ ‘ਤੇ ਫੀਸ ਮੁਆਫੀ ਦੇ ਆਉਂਦੇ ਭਾਰ ਨੂੰ ਸਰਕਾਰੀ ਸਕੀਮਾਂ ਵੱਲ ਤੌਰ ਕੇ ਕਮੇਟੀ ਨੂੰ ਮਾਨਸਿਕ ਤੌਰ ‘ਤੇ ਤਾਕਤ ਦਿੱਤੀ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ‘ਚ ਭੇਜੇ ਜਾਣ ਵਾਲੇ ਇੱਕ ਮੈਂਬਰ ਦੀ ਚੋਣ ਕਰ ਲਈ ਗਈ ਹੈ। ਇਹ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਹਨ ਜੋ ਹਲਕਾ ਸਮਰਾਲਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਨ। ਜਥੇਦਾਰ ਉਮੈਦਪੁਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਦਿੱਲੀ ਕਮੇਟੀ ‘ਚ ਆਪਣੀਆਂ ਸੇਵਾਵਾਂ ਨਿਭਾਉਣਗੇ।
ਦਿੱਲੀ ਕਮੇਟੀ ਦੇ 1971 ਵਿੱਚ ਬਣੇ ਸੰਵਿਧਾਨ ਮੁਤਾਬਕ 46 ਮੈਂਬਰਾਂ ਦੀ ਵੋਟਾਂ ਨਾਲ ਚੁਣੀ ਹੋਈ ਦਿੱਲੀ ਕਮੇਟੀ ਆਪਣੀ ਟੀਮ ‘ਚ ਚਾਰ ਤਖਤ ਸਾਹਿਬਾਨਾਂ ਦੇ ਜਥੇਦਾਰ, ਦਿੱਲੀ ਦੀਆਂ ਰਜਿਸਟਰਡ ਸਿੰਘ ਸਭਾਵਾਂ ‘ਚੋਂ ਦੋ ਮੈਂਬਰ ਤੇ ਦੋ ਹੋਰ ਪੂਰਨ ਗੁਰਸਿੱਖ ਨੁਮਾਇੰਦਿਆਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਇੱਕ ਨੁਮਾਇੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਖ ਕਮੇਟੀ ਅੰਮ੍ਰਿਤਸਰ ਵੱਲੋਂ ਨਾਮਜ਼ਦ ਕਰਦੀ ਹੈ। ਇਸ ਨਾਲ ਕੁੱਲ 55 ਮੈਂਬਰੀ ਹਾਊਸ ਮੁਕੰਮਲ ਹੁੰਦਾ ਹੈ।