• Home »
  • ਖਬਰਾਂ
  • » ਬੱਜਟ ‘ਚ ਦਿੱਲੀ ਸਰਕਾਰ ਨੇ ਵਰਤਾਏ ਗੱਫੇ

ਬੱਜਟ ‘ਚ ਦਿੱਲੀ ਸਰਕਾਰ ਨੇ ਵਰਤਾਏ ਗੱਫੇ

-ਪੰਜਾਬੀਲੋਕ ਬਿਊਰੋ
ਅੱਜ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਵਿਤ ਮੰਤਰੀ ਮਨੀਸ਼ ਸਿਸੌਦੀਆ ਨੇ ਬਜਟ ਪੇਸ਼ ਕੀਤਾ, ਸਿਸੌਦੀਆ ਨੇ ਵਿਧਾਨ ਸਭਾ ‘ਚ ਵਿੱਤੀ ਸਾਲ 2017-18 ਦਾ ਬਜਟ custom jerseys ਪੇਸ਼ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਤੀਜੇ ਸਾਲ ਟੈਕਸ ਮੁਕਤ ਬਜਟ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਿਹਤ, ਸਿੱਖਿਆ, ਜਨਤਕ ਆਵਾਜਾਈ ਅਤੇ ਝੁੱਗੀ-ਝੌਂਪੜੀ ਵਾਲਿਆਂ ਨੇ ਸਸਤੇ ਘਰ ਉਪਲੱਬਧ ਕਰਵਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਸੀਨੀਅਰ ਨਾਗਰਿਕਾਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
ਬਜਟ ‘ਚ ਘੱਟ ਕੀਮਤ ਵਾਲੇ ਸੈਨੇਟਰੀ ਨੈਪਕਿਨ ਅਤੇ ਜਹਾਜ਼ ਫਿਊਲ ‘ਤੇ ਟੈਕਸ ਘੱਟ ਕੀਤੇ ਜਾਣ ਦਾ ਪ੍ਰਸਤਾਵ ਕੀਤਾ ਗਿਆ ਹੈ। ਆਉਣ ਵਾਲੇ ਵਿੱਤੀ ਸਾਲ ‘ਚ ਸਰਕਾਰ ਨੇ cheap Air Jordans 38 ਹਜ਼ਾਰ 700 ਕਰੋੜ ਰੁਪਏ ਟੈਕਸ ਮਾਲੀਆ ਪ੍ਰਾਪਤੀ ਦਾ ਟੀਚਾ ਰੱਖਿਆ ਹੈ। ਸਿੱਖਿਆ ਖੇਤਰ ‘ਚ 34 ਨਵੇਂ ਸਕੂਲ ਖੋਲਣ ਦੇ ਨਾਲ ਹੀ 10 ray ban sunglasses ਹਜ਼ਾਰ ਨਵੇਂ ਕਮਰੇ ਅਤੇ 400 ਨਵੀਆਂ ਲਾਇਬਰੇਰੀਆਂ ਖੋਲਣ ਦਾ ਵੀ ਐਲਾਨ ਕੀਤਾ ਗਿਆ ਹੈ। ਸਾਰੇ ਸਕੂਲਾਂ ‘ਚ ਡਾਂਸ ਅਧਿਆਪਕਾਂ ਦੀ ਨਿਯੁਕਤੀ ਅਤੇ ਵਿਦਿਆਰਥੀਆਂ ਦੀ ਜਾਣਕਾਰੀ ਰੱਖਣ pide ਲਈ ਅਧਿਆਪਕਾਂ ਨੂੰ ਕੰਪਿਊਟਰ ਟੈਬਲੇਟ ਉਪਲੱਬਧ ਕਰਵਾਏ ਜਾਣਗੇ।
ਅਗਲੇ ਵਿੱਤ ਸਾਲ ‘ਚ 10 ਹਜ਼ਾਰ ਨਵੇਂ ਆਟੋ ਪਰਮਿਟ, ਕਲਸਟਰ ਯੋਜਨਾ ਦੇ ਅਧੀਨ 736 ਨਵੀਆਂ ਬੱਸਾਂ ਸ਼ਾਮਲ ਕਰਨ ਅਤੇ ਸਾਰੀਆਂ ਬੱਸਾਂ ‘ਚ ਟਿਕਟ ਇਲੈਕਟ੍ਰਾਨਿਕ ਮਸ਼ੀਨ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਆਈ.ਟੀ.ਓ. ‘ਤੇ Wholesale Jerseys ਪੈਦਲ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਸਕਾਈਵਾਕ ਅਤੇ ਫੁਟਓਵਰ ਬਰਿੱਜ ਬਣਾਇਆ ਜਾਵੇਗਾ। ਦਿੱਲੀ ਨੂੰ ਖੁੱਲੇ ‘ਚ ਟਾਇਲਟ ਮੁਕਤ ਸ਼ਹਿਰ ਬਣਾਉਣ ਲਈ 6 ਹਜ਼ਾਰ ਨਵੇਂ ਟਾਇਲਟ ਬਣਾਏ ਜਾਣਗੇ।