• Home »
  • ਖਬਰਾਂ
  • » ਔਰਤ ਮਰਦ ਨੂੰ ਸਭ ਕੁਝ ਸਿਖਾ ਸਕਦੀ ਹੈ

ਔਰਤ ਮਰਦ ਨੂੰ ਸਭ ਕੁਝ ਸਿਖਾ ਸਕਦੀ ਹੈ

ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼..
ਪੇਸ਼ਕਸ਼-ਅਮਨਦੀਪ ਹਾਂਸ
ਅੱਜ 8 ਮਾਰਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਵੈ ਹੋਂਦ ਲਈ ਸੰਘਰਸ਼ ਕਰਦੀਆਂ ਦੁਨੀਆ ਭਰ ਦੀਆਂ ਔਰਤਾਂ ਨੂੰ ਸਲਾਮ ਕਰਦੇ ਹਾਂ..
ਗੱਲ ਧਰਮ ਤੋਂ ਸ਼ੁਰੂ ਕਰਦੇ ਹਾਂ.. ਧਰਮ ਦੇ ਏਜੰਟ ਜੋ ਮਰਜ਼ੀ ਆਖੀ ਜਾਣ.. ਕਿ ਬੀਬੀਆਂ ਕੀਰਤਨ ਸੇਵਾ ਨਹੀਂ ਕਰ ਸਕਦੀਆਂ, ਬੀਬੀਆਂ ਦਰਗਾਹਾਂ ਦੇ ਅੰਦਰ ਨਹੀਂ ਜਾ ਸਕਦੀਆਂ, ਬੀਬੀਆਂ ਖਾਸ ਮੰਦਰਾਂ ਦੇ ਅੰਦਰ ਨਹੀਂ ਜਾ ਸਕਦੀਆਂ..
ਹਰ ਧਰਮ ਵਿੱਚ ਔਰਤਾਂ ਨੂੰ ਮਰਦਾਂ ਤੋਂ ਮੂਹਰੇ ਰੱਖਿਆ ਗਿਆ ਹੈ..
ਸਿੱਖ ਧਰਮ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਕਿਵੇਂ ਕਮਜ਼ੋਰ ਸਮਝਿਆ ਜਾ ਸਕਦਾ ਹੈ। ਮਰਦ ਤੇ ਔਰਤ ਸਿੱਕੇ ਦੇ ਦੋ ਪਹਿਲੂ ਨੇ, ਇਕ ਦੂਜੇ ਬਿਨਾ ਅਧੂਰੇ।
ਇਸਲਾਮ ਧਰਮ ਦਾ ਕਹਿਣਾ ਹੈ ਹੇ ਮਰਦ ਤੈਨੂੰ ਇਹ ਲੱਗਦਾ ਹੈ ਕਿ ਔਰਤ ਨੂੰ ਤੇਰਾ ਪੈਸਾ ਚਾਹੀਦਾ ਹੈ, ਕੋਈ ਤੋਹਫਾ ਚਾਹੀਦਾ ਹੈ, ਪਰ ਸੱਚ ਇਹ ਹੈ ਕਿ ਉਸ ਨੂੰ ਤੇਰਾ ਵਕਤ ਚਾਹੀਦਾ ਹੈ, ਇਮਾਨਦਾਰੀ ਚਾਹੀਦੀ ਹੈ. ਮੁਸਕਰਾਹਟ ਚਾਹੀਦੀ ਹੈ।
ਹਿੰਦੂ ਧਰਮ ਦਾ ਕਹਿਣਾ ਹੈ ਕਿ ਦੁਨੀਆ ਈਸ਼ਵਰ ਨੇ ਰਚੀ, ਪਰ ਇਸ ਨੂੰ ਔਰਤ ਚਲਾਉਂਦੀ ਹੈ, ਔਰਤ ਬਿਨਾ ਈਸ਼ਵਰ ਵੀ ਅਧੂਰੇ ਨੇ, ਖੁਦ ਅਰਧਨਾਰੀਸ਼ਵਰ ਇਸ ਦਾ ਪ੍ਰਮਾਣ ਹਨ।
ਬਾਈਬਲ ਦਾ ਕਹਿਣਾ ਹੈ ਕਿ ਔਰਤ ਨੇ ਸ਼ਕਤੀ ਤੇ ਮਾਣ-ਮਰਿਆਦਾ ਦੀ ਚਾਦਰ ਲਪੇਟੀ ਹੋਈ ਹੈ। ਔਰਤ ਦਾ ਹਾਸਾ ਬੇਖੌਫ ਤੇ ਬੇਪ੍ਰਵਾਹੀ ਵਾਲਾ ਹੈ, ਉਹ ਭਵਿੱਖ ਦੀਆਂ ਚਿੰਤਾਵਾਂ ਤੋਂ ਮੁਕਤ ਹੈ, ਇਕ ਔਰਤ ਹੀ ਅਜਿਹੀ ਹੈ ਜੋ ਮਰਦ ਨੂੰ ਸਭ ਕੁਝ ਸਿਖਾ ਸਕਦੀ ਹੈ।
ਤੇ ਆਓ ਹੁਣ ਅੱਧੀ ਦੁਨੀਆ ਨਾਲ ਹੋ ਵਾਪਰ ਰਹੀਆਂ ਤੇ ਖਾਸ ਕਰਕੇ ਭਾਰਤ ਵਿੱਚ ਉਸ ਦੀ ਸਥਿਤੀ ਬਾਰੇ ਗੱਲ ਕਰੀਏ..
ਦੁਨੀਆ ਦੀ ਗੱਲ ਕਰੀਏ ਤਾਂ ਕੁਕਿੰਗ ਲਈ ਪ੍ਰਤੀ ਹਫਤਾ ਔਸਤਨ ਸਾਢੇ 6 ਘੰਟੇ ਦਿੱਤੇ ਜਾਂਦੇ ਨੇ, ਪਰ ਭਾਰਤੀ ਔਰਤਾਂ ਹਰ ਹਫਤੇ 13 ਘੰਟਿਆਂ ਤੋਂ ਵੱਧ ਸਮਾਂ ਰਸੋਈ ਵਿੱਚ ਬਿਤਾਉਂਦੀਆਂ ਨੇ। ਭਾਰਤ ਦੀਆਂ 94 ਫੀਸਦੀ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਕੰਮ ਕਰਦੀਆਂ ਨੇ।  ਹਰ ਰੋਜ਼ ਭਾਰਤੀ ਔਰਤਾਂ ਪੰਜ ਘੰਟੇ ਉਹ ਕੰਮ ਕਰਦੀਆਂ ਨੇ ਜੀਹੇਦ ਇਵਜ਼ ਵਿੱਚ ਉਹਨਾਂ ਨੂੰ ਉਜਰਤ Wholesale NFL Jerseys ਨਹੀਂ ਮਿਲਦੀ।
ਮਰਦ ਔਰਤਾਂ ਨਾਲੋਂ ਜ਼ਿਆਦਾ ਸੌਂਦੇ ਨੇ, ਗੱਲਾਂ ਕਰਦੇ ਨੇ, ਅਰਾਮ ਕਰਦੇ ਨੇ। ਸ਼ਾਪਿੰਗ ਐਪ ‘ਤੇ ਜਿਆਦਾ ਵਕਤ ਬਿਤਾਉਂਦੇ ਨੇ, ਫੋਨ ‘ਤੇ ਜਿਆਦਾ ਦੇਰ ਤੱਕ ਗੱਲਾਂ ਕਰਦੇ ਨੇ। ਅਜਿਹੇ ਮਰਦਾਂ ਦੀ ਗਿਣਤੀ 43 ਫੀਸਦੀ ਹੈ, ਤੇ ਔਰਤਾਂ ਦੀ 38 ਫੀਸਦੀ।
ਭਾਰਤ ਦਾ ਕੇਰਲ ਇਕੋ ਇਕ ਸੂਬਾ ਹੈ ਜਿੱਥੇ 25 ਫੀਸਦੀ ਘਰਾਂ ਦੀ ਮੁਖੀ ਮਹਿਲਾ ਹੈ, ਪੂਰੇ ਦੇਸ਼ ਦੀ ਦਰ 11 ਫੀਸਦੀ ਹੈ, ਜਿੱਥੇ ਘਰ ਔਰਤ ਦੀ ਮਰਜ਼ੀ ਨਾਲ ਚੱਲਦੇ ਨੇ।
ਭਾਰਤ ਦੀਆਂ ਸਿਰਫ oakley outlet 14 ਫੀਸਦੀ ਔਰਤਾਂ ਹਨ ਜੋ ਦੋ ਪਹੀਆ ਵਾਹਨ ਚਲਾਉਣਾ ਜਾਣਦੀਆਂ ਨੇ।
ਹੌਲੀ ਹੌਲੀ ਕੁਝ ਬਦਲਾਅ ਆ ਰਿਹਾ ਹੈ, ਪੜਾਈ ਦੇ ਖੇਤਰ ਵਿੱਚ ਦੇਸ਼ ਦੀਆਂ ਕੁੜੀਆਂ ਦਾ ਵਿਦੇਸ਼ ਜਾਣ ਦਾ ਰੁਝਾਨ 13 ਫੀਸਦੀ ਤੱਕ ਵਧਿਆ ਹੈ। ਭਾਰਤੀ ਸ਼ਹਿਰਾਂ ਵਿੱਚ 2010 ਤੱਕ ਔਰਤਾਂ ਲਈ ਜਿੰਮ ਵਿਰਲੇ ਟਾਂਵੇ  ਹੁੰਦੇ ਸਨ, ਪਰ ਹੁਣ ਵੱਡੇ ਸ਼ਹਿਰਾਂ ਵਿੱਚ ਹਰੇਕ ਪੰਜਾਂ ਵਿਚੋਂ 3 ਕੁੜੀਆਂ ਜਿੰਮ ਜਾ ਰਹੀਆਂ ਨੇ। ਛੋਟੇ ਸ਼ਹਿਰਾਂ ਵਿੱਚ ਵੀ ਚਲਨ ਵਧਿਆ ਹੈ।
ਅੱਜ ਦੇ ਯੁੱਗ ਵਿੱਚ ਸ਼ਾਇਦ ਹੀ ਕੋਈ ਇਸ ਗੱਲ ‘ਤੇ ਯਕੀਨ ਕਰੇ ਕਿ ਹਾਲੇ ਵੀ 65 ਫੀਸਦੀ ਭਾਰਤੀ ਔਰਤਾਂ ਵਿਆਹ ਤੋਂ ਬਾਅਦ ਹੀ ਪਹਿਲੀ ਵਾਰ ਆਪਣੇ ਪਤੀ ਨੂੰ ਦੇਖਦੀਆਂ ਨੇ। ਸਿਰਫ 5 ਫੀਸਦੀ ਕੁੜੀਆਂ ਹੀ ਆਪਣੀ ਪਸੰਦ ਨਾਲ ਵਿਆਹ ਕਰਨ ਵਿੱਚ ਕਾਮਯਾਬ ਹੋ ਰਹੀਆਂ ਨੇ।
ਜਾਇਦਾਦ ਦੀ ਮਾਲਕੀ ਦੇ ਮਾਮਲੇ ਵਿੱਚ ਬਿਹਾਰ ਦੀਆਂ ਔਰਤਾਂ ਦੀ ਹਾਲਤ ਸਭ ਤੋਂ ਬਿਹਤਰ ਹੈ, ਇਥੇ 58.8 ਫੀਸਦੀ ਔਰਤਾਂ ਕੋਲ ਆਪਣਾ ਘਰ, ਜ਼ਮੀਨ ਆਦਿ ਹੈ। ਮੇਘਾਲਯ ਤੇ ਤ੍ਰਿਪੁਰਾ ਦੀਆਂ 57.3 ਪੀਸਦੀ ਔਰਤਾਂ ਦੀ ਆਪਣੀ ਜਾਇਦਾਦ ਹੈ, ਪੰਜਾਬ ਵਿੱਚ ਮਹਿਲਾਵਾਂ ਦੇ ਨਾਮ ਰਜਿਸਟਰੀ ਕਰਾਉਣ ਦਾ ਖਰਚਾ ਘੱਟ ਹੋਣ ਦੇ ਨਿਯਮ ਮਗਰੋਂ ਹਰ ਸਾਲ 57 ਫੀਸਦੀ ਰਜਿਸਟਰੀਆਂ ਔਰਤਾਂ ਦੇ ਨਾਮ ਹੋਣ ਲੱਗੀਆਂ ਨੇ। ਉਹ ਵੱਖਰੀ ਗੱਲ ਹੈ ਕਿ ਔਰਤਾਂ ਨੂੰ ਇਹ ਜਾਇਦਾਦ ਵਰਤਣ, ਖਰੀਦਣ ਵੇਚਣ ਦਾ ਹੱਕ ਨਹੀਂ , ਇਹ ਫੈਸਲੇ ਮਰਦ ਹੀ ਕਰਦੇ ਨੇ। ਰਾਜਸਥਾਨ ਵਿੱਚ 44 ਫੀਸਦੀ ਔਰਤਾਂ ਜਾਇਦਾਦ ਦੀ ਮਾਲਕੀ ਵਾਲੀਆਂ ਨੇ, ਛਤੀਸਗੜ ਵਿੱਚ ਇਹ ਦਰ 43 ਫੀਸਦੀ ਤੇ ਝਾਰਖੰਡ ਵਿੱਚ 30 ਫੀਸਦੀ ਹੋ ਚੁੱਕੀ ਹੈ।
ਗਹਿਣਿਆਂ ਦੇ ਮਾਮਲੇ ਵਿੱਚ ਭਾਰਤੀ ਔਰਤਾਂ ਦੁਨੀਆ ਵਿੱਚ ਸਭ ਤੋਂ ਸਿਖਰਲਾ ਸਥਾਨ ਰੱਖਦੀਆਂ ਨੇ। ਭਾਰਤ ਵਿੱਚ ਸਭ ਤੋਂ ਵੱਧ ਮੰਗਲਸੂਤਰ ਤੇ ਕੰਗਣ ਵਿਕਦੇ ਨੇ। ਆਮ ਭਾਰਤੀ ਔਰਤਾਂ ਕੋਲ ਔਸਤਨ 138 ਗ੍ਰਾਮ ਸੋਨਾ ਹੈ। ਭਾਰਤੀ ਘਰਾਂ ਵਿਚ 20 ਹਜ਼ਾਰ ਟਨ ਤੋਂ ਜਿਆਦਾ ਸੋਨਾ ਹੈ, ਜੋ ਵਿਸ਼ਵ ਦੇ ਕੁੱਲ ਸੋਨੇ ਦਾ 11 ਫੀਸਦੀ ਹਿੱਸਾ ਬਣਦਾ ਹੈ।

ਪੜਾਈ ਦੇ ਮਾਮਲੇ ਵਿੱਚ ਭਾਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਪੁੱਜਣ ਨੂੰ 169 ਸਾਲ ਲੱਗੇ। ਦੇਸ਼ ਦਾ ਪਹਿਲਾ ਕੁੜੀਆਂ ਲਈ ਸਕੂਲ 1848 ਵਿੱਚ ਸਾਵਿੱਤਰੀ ਬਾਈ ਫੂਲੇ ਨੇ ਖੋਲਿਆ ਸੀ, ਜਿਹਨਾਂ ਨੂੰ ਕੱਟੜਪੰਥੀਆਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਸਨ।
ਅੱਜ ਭਾਰਤ ਵਿੱਚ ਅਧਿਆਪਨ ਦੇ ਖੇਤਰ ਵਿੱਚ 45 ਫੀਸਦੀ ਮਹਿਲਾਵਾਂ ਹਨ।
ਭਾਰਤ ਦੀ ਪਹਿਲੀ ਮਹਿਲਾ ਵਕੀਲ ਕਾਰਨੇਲੀਆ ਸੋਰਾਬਜੀ Cheap nba Jerseys 1894 ਵਿੱਚ ਆਕਸਫੋਰਡ ਤੋਂ ਵਕਾਲਤ ਕਰਕੇ ਭਾਰਤ ਆਈ ਸੀ, ਪਰ ਉਹਨਾਂ ਨੂੰ ਵਕਾਲਤ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਗਈ, ਪਰ ਉਹਨਾਂ ਲਗਾਤਾਰ ਸੰਘਰਸ਼ ਜਾਰੀ ਰੱਖਿਆ, 1924 ਵਿੱਚ ਔਰਤਾਂ ਨੂੰ ਵਕਾਲਤ ਦਾ ਹੱਕ ਮਿਲਿਆ।
ਦੇਸ਼ ਦੀ ਪਹਿਲੀ ਮਹਿਲਾ ਡਾਕਟਰ ਬਾਲ ਵਿਆਹ ਪੀੜਤਾ ਸੀ, ਤੇ 14 ਸਾਲ ਦੀ ਉਮਰ ਪੂਰੀ ਹੋਣ ਤੱਕ ਉਹ ਮਾਂ ਵੀ ਬਣ ਗਈ ਸੀ, ਪਰ ਬੱਚੇ ਦੀ ਮੌਤ ਤੋਂ ਬਾਅਦ ਉਸ ਨੇ ਪਤੀ ਕੋਲ ਡਾਕਟਰ ਬਣਨ ਦੀ ਇੱਛਾ ਜਤਾਈ, 1886 ਵਿੱਚ ਆਨੰਦੀਬਾਈ ਨੇ ਅਮਰੀਕਾ ਤੋਂ ਡਾਕਟਰੀ ਕੀਤੀ ਪਰ ਭਾਰਤ ਆ ਕੇ 21 ਸਾਲ ਦੀ ਉਮਰ ਵਿੱਚ ਉਹਨਾਂ ਦੀ ਟੀ ਬੀ ਨਾਲ ਮੌਤ ਹੋ ਗਈ ਸੀ।
ਸਾਲ 1943 ਤੋਂ ਪਹਿਲਾਂ ਦੇਸ਼ ਵਿੱਚ ਇਕ ਵੀ ਮਹਿਲਾ ਇੰਜੀਨੀਅਰ ਨਹੀਂ ਸੀ, ਹੁਣ ਹਰ ਸਾਲ ਪੌਣੇ ਤਿੰਨ ਲੱਖ ਕੁੜੀਆਂ ਇੰਜਨੀਅਰਿੰਗ ਕਰਦੀਆਂ ਨੇ।
1951 ਤੋਂ ਪਹਿਲਾਂ ਇਕ ਵੀ ਮਹਿਲਾ ਆਈ ਏ ਐਸ ਅਫਸਰ ਨਹੀਂ ਸੀ ਹੁਣ 687 ਹਨ।

ਭਾਰਤੀ ਔਰਤਾਂ ਚਾਹੁੰਦੀਆਂ ਨੇ ਕਿ ਉਹਨਾਂ ਦੇ ਪਤੀ ਘਰਾਂ ਦੇ ਕੰਮਾਂ ਵਿੱਚ ਹੱਥ ਵਟਾਉਣ, ਜੋ ਕਿ ਬੱਸ ਇਛਾ ਹੀ ਰਹਿ ਗਈ ਹੈ।
ਦੇਸ਼ ਦੀਆਂ 51.9 ਫੀਸਦੀ ਔਰਤਾਂ ਚਾਹੁੰਦੀਆਂ ਨੇ ਕਿ ਘਰ ਵਾਲਾ ਘਰ ਦੀ ਸਾਫ ਸਫਾਈ ਵਿੱਚ ਹੱਥ ਵਟਾਵੇ। 39 ਫੀਸਦੀ ਔਰਤਾਂ ਚਾਹੁੰਦੀਆਂ ਨੇ ਕਿ ਘਰ ਵਾਲਾ ਰਸੋਈ ਵਿੱਚ ਹੱਥ ਵਟਾਵੇ, ਕਦੇ ਕਦੇ ਕੁਝ ਖਾਣ ਨੂੰ ਬਣਾ ਕੇ ਦੇਵੇ।
ਮਾਂ ਬਣਨਾ ਔਰਤ ਨੂੰ ਸੰਪੂਰਨ ਬਣਾਉਂਦਾ ਹੈ, ਪਰ ਅੱਜ ਭਾਰਤੀ ਔਰਤਾਂ ਇਸ ਬਾਰੇ ਸਵਾਲ Cheap NFL Authentic Jerseys ਸੁਣਨਾ ਪਸੰਦ ਨਹੀਂ ਕਰਦੀਆਂ ਕਿ ਉਹ ਕਦੋਂ ਮਾਂ ਬਣਨਗੀਆਂ। 26 ਫੀਸਦੀ ਔਰਤਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਅਜਿਹੇ ਲੋਕਾਂ ਨਾਲ ਨਫਰਤ ਹੈ, ਜੋ ਵਿਆਹ ਮਗਰੋਂ ਸਿਰਫ ਇਕੋ ਸਵਾਲ ਕਰਦੇ ਨੇ ਕਿ ਕਦੋਂ ਮਾਂ ਬਣੋਗੇ।
ਤਬਦੀਲੀ ਦਾ ਯੁੱਗ ਹੈ.. ਇਸੇ ਦਾ ਅਸਰ ਹੈ।
**
ਦੇਸ਼ Lohnen ਦੇ ਕੁੱਲ ਵਪਾਰ ਦਾ 14 ਫੀਸਦੀ ਔਰਤਾਂ ਦੇ ਹੱਥਾਂ ਵਿੱਚ ਹੈ। ਜਿਸ ਜ਼ਰੀਏ 1 ਕਰੋੜ 30 ਲੱਖ ਕਾਮਿਆਂ ਨੂੰ ਸਿੱਧਾ ਰੁਜਗਾਰ ਦੇ ਰਹੀਆਂ ਨੇ ਇਹ ਵਪਾਰੀ ਔਰਤਾਂ।
61 ਫੀਸਦੀ ਕੋਲ ਆਪਣੇ ਬਚਤ ਖਾਤੇ ਨੇ, ਪਰ ਸਿਰਫ ਪੰਜ ਫੀਸਦੀ ਕੋਲ ਹੀ 5 ਲੱਖ ਰੁਪਏ ਖਾਤਿਆਂ ਵਿਚ ਹਨ।
ਭਾਰਤੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ 16 ਵੀਂ ਸਦੀ ਵਿੱਚ ਮਣੀਪੁਰ ਦਾ ਈਮਾ ਬਜ਼ਾਰ ਬਣਿਆ ਸੀ, ਦੋ ਸ਼ਾਇਦ ਦੁਨੀਆ ਦਾ ਇਕਲੌਤਾ ਬਜ਼ਾਰ ਹੈ, ਜੋ ਸਿਰਫ ਔਰਤਾਂ ਚਲਾਉਂਦੀਆਂ ਨੇ। ਈਮਾ ਬਜ਼ਾਰ ਵਿਚ 3500 ਔਰਤਾਂ ਦੁਕਾਨਾਂ ਚਲਾਉਂਦੀਆਂ ਨੇ। ਇਸ ਬਜ਼ਾਰ ਚ ਮੱਛੀ ਤੋਂ ਲੈ ਕੇ ਮਹਿੰਗੇ ਤੋਂ ਮਹਿੰਗਾ ਕੱਪੜਾ ਤੱਕ ਵਿਕਦਾ ਹੈ। ਦੁਕਾਨਦਾਰ ਔਰਤਾਂ ਉਚੇ ਤਖਤ ਤੇ ਬੈਠ ਕੇ ਸੌਦਾ ਵੇਚਦੀਆਂ ਨੇ, ਇਸ ਬਜ਼ਾਰ ਵਿੱਚ ਬਾਰਗੈਨਿੰਗ ਨਹੀਂ ਹੁੰਦੀ। ਜੇ ਤੁਹਾਨੂੰ ਈਮਾ ਬਜ਼ਾਰ ਦੀ ਕਿਸੇ ਦੁਕਾਨ ਤੋਂ ਸੌਦਾ ਪਸੰਦ ਨਹੀਂ ਆਉਂਦਾ ਤਾਂ ਦੁਕਾਨ ਦੀ ਮਾਲਕਣ ਤੁਹਾਨੂੰ ਦੂਜੀ ਦੁਕਾਨ ‘ਤੇ ਆਪ ਹੀ ਭੇਜ ਦੇਵੇਗੀ।
ਇਹ ਬਜ਼ਾਰ ਆਪਣੇ ਆਪ ਵਿੱਚ ਇਕ ਮਿਸਾਲ ਹੈ।
ਦੇਸ਼ ਵਿੱਚ ਬੇਸ਼ੱਕ ਕੁਝ ਕੁ ਹੱਦ ਤੱਕ ਮਹਿਲਾਵਾਂ ਦੀ ਸਥਿਤੀ ਸੁਧਰੀ ਹੈ, ਪਰ ਫੇਰ ਵੀ ਅੱਧੀ ਅਬਾਦੀ ਹਾਸ਼ੀਏ ‘ਤੇ ਹੈ, ਅੱਜ ਵੀ ਕਾਮਾ ਵਰਗ ਦੇ ਮਰਦਾਂ ਨੂੰ ਜੇ 300-500 ਰੁਪਏ ਤੱਕ ਦਿਹਾੜੀ ਮਿਲਦੀ ਹੈ ਤਾਂ ਮਹਿਲਾ ਮਜ਼ਦੂਰਾਂ ਨੂੰ 80-200 ਰੁਪਏ ਤੱਕ ਹੀ ਦਿਹਾੜੀ ਦੀ ਉਜਰਤ ਮਿਲਦੀ ਹੈ, ਕੰਮ ਘੰਟੇ ਵੀ ਮਰਦਾਂ ਨਾਲੋਂ ਕਿਤੇ ਵੱਧ ਨੇ..
ਅੱਜ ਵੀ 80 ਫੀਸਦੀ ਔਰਤਾਂ ਨੂੰ ਹਸਪਤਾਲ ਜਾਣ ਲਈ ਆਪਣੇ ਪਤੀ, ਪਿਓ, ਪੁੱਤ ਤੋਂ ਪੁਛਣਾ ਪੈਂਦਾ ਹੈ।
ਪਿਛਲੇ 10 ਸਾਲਾਂ ਵਿੱਚ ਭਾਰਤ ‘ਚ 264 ਫੀਸਦੀ ਔਰਤਾਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਨੇ। ਪਿਛਲੇ ਸੱਤ ਸਾਲਾਂ ਵਿੱਚ ਅਗਵਾ, ਰੇਪ ਦੇ ਮਾਮਲੇ ਐਨੇ ਵਧ ਗਏ ਕਿ ਔਰਤਾਂ ਦੀ ਘਰੋਂ ਬਾਹਰ ਨਿਕਲਣ ਦੀ ਅਜ਼ਾਦੀ ਦੀ ਦਰ 6 ਫੀਸਦੀ ਘਟ ਗਈ।
ਜੇ ਮੈਂ ਪਤਲੀ ਹਾਂ ਤਾਂ ਆਈ ਐਮ ਫਲੈਟ
ਜੇ ਮੈਂ ਮੇਕਅਪ ਕਰਾਂ ਤਾਂ ਆਈ ਐਮ ਫੇਕ
ਜੇ ਨਾ ਕਰਾਂ ਤਾਂ ਆਈ ਐਮ ਭੈਣਜੀ
ਜੇ ਪ੍ਰਿਟੀ ਡਰੈਸ ਪਾਵਾਂ ਤਾਂ ਆਈ ਐਮ ਸ਼ੋਅਆਫ
ਜੇ ਨਾ ਪਾਵਾਂ ਤਾਂ ਆਈ ਐਮ ਵਿਲੇਜਰ
ਜੇ ਰੋਵਾਂ ਤਾਂ ਆਈ ਐਮ ਡਰਾਮਾ ਕੁਈਨ
ਜੇ ਨਾ ਰੋਵਾਂ ਤਾਂ ਆਈ ਐਮ ਇਨੋਸ਼ਨਲੈਸ
ਜੇ ਮੁੰਡੇ ਮੇਰੇ ਦੋਸਤ ਤਾਂ ਆਈ ਐਮ ਕਰੈਕਟਰਲੈਸ
ਜੇ ਨਹੀਂ ਤਾਂ ਆਈ ਐਮ ਨੈਰੋ ਮਾਈਂਡਡ
ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ..
ਕੌਮਾਂਤਰੀ ਨਾਰੀ ਦਿਵਸ ‘ਤੇ ਫੇਰ ਵੀ ਜਿੰਦਗੀ ਲਈ ਸੰਘਰਸ਼ ਕਰਦੀਆਂ ਹਾਸ਼ੀਆਗਤ ਔਰਤਾਂ ਨੂੰ ਸਲਾਮ ਕਰਦੇ ਹਾਂ।