• Home »
  • ਖਬਰਾਂ
  • » ਬੀਬੀ ਖਾਲਸਾ ਦੇ ਆਸਣ ਲਈ ਪਾਵਨ ਸਰੂਪ ਚੁਕਵਾਇਆ

ਬੀਬੀ ਖਾਲਸਾ ਦੇ ਆਸਣ ਲਈ ਪਾਵਨ ਸਰੂਪ ਚੁਕਵਾਇਆ

-ਪੰਜਾਬੀਲੋਕ ਬਿਊਰੋ
ਬੀਬੀ ਬਲਜੀਤ ਕੌਰ Wholesale Jerseys ਖਾਲਸਾ ਕੈਨੇਡਾ ਵਾਲੀ ਦਾ ਆਸਣ ਲਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੁਕਵਾਇਆ NFL Jerseys China ਗਿਆ। ਮਾਮਲਾ ਬਠਿੰਡਾ ਦੀ ਧੋਬੀਆਣਾ ਬਸਤੀ ਦਾ ਹੈ, ਇਥੇ ਬੀਬੀ ਖਾਲਸਾ ਦੀ ਅਗਵਾਈ ਵਿੱਚ ਗੁਰੂ ਨਾਨਕ ਮਿਸ਼ਨ ਦੇ ਬੈਨਰ ਹੇਠ ਆਨੰਦਮਈ ਜੀਵਨ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਸੰਗਤ nba jerseys sales ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਾਲ ਯੋਗਾ ਵੀ ਕਰਵਾਇਆ ਜਾਂਦਾ ਹੈ। ਇਸ ਸਮਾਗਮ ਲਈ ਧੋਬੀਆਣਾ ਬਸਤੀ ਦੇ ਗੁਰੂ ਘਰ ਵਿੱਚ ਜਿਸ ਥੜੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਓਥੇ ਬੀਬੀ ਖਾਲਸਾ ਨੇ ਆਪਣਾ ਆਸਣ ਲਵਾਇਆ ਤੇ ਗੁਰੂ ਗ੍ਰੰਥ ਸਾਹਿਬ ਦਾ ਬਾਹਰ ਇਕ ਪੁਰਾਣੇ ਕਮਰੇ ਵਿੱਚ ਪ੍ਰਕਾਸ਼ ਕਰਵਾ ਦਿੱਤਾ। ਓਥੇ ਹੀ ਸਾਰਾ ਸਮਾਗਮ ਹੋਇਆ, ਬਾਅਦ ਵਿੱਚ ਸੰਗਤ ਨੇ ਰੋਸ ਜਤਾਇਆ ਤੇ ਮਾਮਲਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕੋਲ ਵੀ ਪੁੱਜਿਆ।
ਇਸ ਬਾਰੇ ਬੀਬੀ ਖਾਲਸਾ ਨਾਲ ਪੱਤਰਕਾਰਾਂ ਨੇ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਬੁਲਾਰੇ ਕਮਲਜੀਤ ਸਿੰਘ ਨਾਲ ਹੀ ਗੱਲ ਹੋ ਸਕੀ, ਜਿਸ ਨੇ ਕਿਹਾ ਕਿ ਅਸੀਂ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਅਜਿਹਾ ਕਰਨਾ ਗਲਤ ਹੋਵੇਗਾ ਪਰ ਕਮੇਟੀ ਵਾਲਿਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਤੇ ਗ੍ਰੰਥੀ ਸੁਖਵਿੰਦਰ ਸਿੰਘ ਨੇ ਗਲਤੀ hockey jerseys ਕਬੂਲ ਕਰਦਿਆਂ ਕਿਹਾ ਕਿ ਵੱਡੀ ਭੁੱਲ ਹੋ ਗਈ, ਇਹਨੂੰ ਸੁਧਾਰਨ ਲਈ ਜੋ ਵੀ ਕਰਨਾ ਪਿਆ ਕਰਨਗੇ।
ਤਖਤ ਸ੍ਰੀ FALL ਦਮਦਮਾ ਸਾਹਿਬ ਦੇ fake ray bans ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਹੈ ਕਿ ਗੰਭੀਰਤਾ ਨਾਲ ਜਾਂਚ ਕਰਾਂਗੇ ਤੇ ਸਖਤ ਕਾਰਵਾਈ ਕਰਾਂਗੇ।
ਮਾਮਲਾ ਪੁਲਿਸ ਕੋਲ ਵੀ ਜ਼ੁਬਾਨੀ ਗਿਆ ਹੈ, ਥਾਣਾ ਕੈਂਟ ਦੇ ਐਸ ਐਚ ਓ ਨੇ ਕਿਹਾ ਕਿ ਹਾਲੇ ਤੱਕ ਕਿਸੇ ਦੀ ਲਿਖਤੀ ਸ਼ਿਕਾਇਤ ਨਹੀਂ ਆਈ ਜੇ ਆਈ ਤਾਂ ਤੁਰੰਤ ਕਾਰਵਾਈ ਕਰਾਂਗੇ, ਧਰਮ ਦਾ ਮਾਮਲਾ ਹੈ, ਸਿੱਧਾ ਦਖਲ ਪੁਲਿਸ ਨਹੀਂ ਦੇ ਸਕਦੀ।