• Home »
  • ਖਬਰਾਂ
  • » ਕੇਜਰੀ ਬਾਬੂ ਵੀ ਦਿੱਲੀ ਨੂੰ ਲੰਡਨ ਵਰਗਾ ਬਣਾਉਣਗੇ

ਕੇਜਰੀ ਬਾਬੂ ਵੀ ਦਿੱਲੀ ਨੂੰ ਲੰਡਨ ਵਰਗਾ ਬਣਾਉਣਗੇ

-ਪੰਜਾਬੀਲੋਕ ਬਿਊਰੋ
ਅਪ੍ਰੈਲ ਮਹੀਨੇ ਦਿੱਲੀ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਵੋਟਰਾਂ ਨੂੰ ਲਭਾਉਣ ਲਈ ਦਿੱਲੀ ਦੀ ‘ਆਪ’ ਸਰਕਾਰ ਨੇ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ਇਹਨਾਂ ਵਿੱਚੋਂ ਇੱਕ ਵਾਅਦਾ ਹੈ, ਦਿੱਲੀ ਨੂੰ ਲੰਡਨ ਵਰਗਾ ਬਣਾਉਣ ਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇ ਦਿੱਲੀ ਵਾਸੀ ਉਹਨਾਂ ਨੂੰ ਨਿਗਮ ਚੋਣਾਂ ਵਿੱਚ ਜਿਤਾ ਦਿੰਦੇ ਹਨ ਤਾਂ oakley womens sunglasses ਉਹ ਦਿੱਲੀ ਨੂੰ ਲੰਡਨ ਵਰਗਾ ਬਣਾ ਦੇਣਗੇ। ਕੇਜਰੀਵਾਲ ਨੇ ਕਿਹਾ, ”ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਸਾਨੂੰ 67 ਸੀਟਾਂ ਨਾਲ ਜਿਤਾਇਆ। ਇਸ ਦੌਰਾਨ ਅਸੀਂ ਤੁਹਾਡੇ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੇ ਹਾਂ। ਜੇ ਅਸੀਂ ਨਿਗਮ ਦੀ ਸੱਤਾ ‘ਚ ਆ ਜਾਂਦੇ ਹਾਂ ਤਾਂ ਆਉਂਦੇ ਇੱਕ ਸਾਲ ਦੇ ਅੰਦਰ ਦਿੱਲੀ ਨੂੰ ਲੰਡਨ ਵਰਗਾ ਬਣਾ ਦਿਆਂਗੇ।”<br Bourbon />
ਆਮ ਆਦਮੀ ਪਾਰਟੀ ਨੇ oakley sunglasses cheap ਬੀਤੇ ਦਿਨ 89 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਸਾਰੇ 272 ਵਾਰਡਾਂ ਲਈ ਹੁਣ ਤੱਕ ‘ਆਪ’ ਨੇ 198 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਾਕੀ ਰਹਿੰਦੇ 74 ਵਾਰਡਾਂ ਲਈ ਅਜੇ ਸਹਿਮਤੀ ਨਾ ਬਣ ਸਕਣ ਜਾਂ ਕਈ ਉਮੀਦਵਾਰਾਂ ਦੇ ਦਾਅਵੇ ਹੋਣ ਕਰਕੇ ਨਾਂ ਐਲਾਨਣ ਵਿੱਚ ਦੇਰੀ ਹੋ ਰਹੀ ਹੈ। ਇਸ ਵਾਰ ‘ਆਪ’ ਨੇ ਦਿੱਲੀ ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਵਿੱਚ ਨੌਜਵਾਨਾਂ ਤੇ ਔਰਤਾਂ ਨੂੰ ਜ਼ਿਆਦਾ ਟਿਕਟਾਂ ਦਿੱਤੀਆਂ ਹਨ। ਕੇਜਰੀਵਾਲ ਨੇ ਇਸ ਮੌਕੇ ਹੋਰ ਵੀ ਕਈ ਐਲਾਨ ਜਿਵੇਂ ਬਜ਼ੁਰਗਾਂ ਲਈ ਮੁਫਤ ਬੱਸ ਸਫਰ, ਰੇਡੀਓਲਾਜੀ ਦੇ ਮੁਫਤ ਟੈਸਟ ਆਦਿ ਐਲਾਨੇ ਗਏ।