• Home »
  • ਖਬਰਾਂ
  • » ਹਰੇਕ ਪੇਂਡੂ ਪੰਜਾਬੀ 8 ਲੱਖ ਦਾ ਕਰਜ਼ਈ!!

ਹਰੇਕ ਪੇਂਡੂ ਪੰਜਾਬੀ 8 ਲੱਖ ਦਾ ਕਰਜ਼ਈ!!

-ਪੰਜਾਬੀਲੋਕ ਬਿਊਰੋ
ਪੰਜਾਬ ਦਾ ਹਰੇਕ ਪਿੰਡ ਵਾਸੀ ਪ੍ਰਤੀ ਜੀਅ ਅੱਠ ਲੱਖ ਰੁਪਏ ਦਾ ਕਰਜ਼ਈ ਹੈ। ਸਾਫ ਹੈ ਕਿ ਪੰਜਾਬ ਦੇ 10.53 ਲੱਖ ਲੋਕਾਂ ਵਿੱਚੋਂ 89 ਫੀਸਦੀ ਲੋਕ ਕਰਜ਼ਈ ਹਨ। ਇਹ ਗੱਲ ਇੱਕ ਤਾਜ਼ਾ ਸਰਵੇ ਤੋਂ ਸਾਹਮਣੇ ਆਈ ਹੈ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਰੁਪਏ ਨੂੰ ਟੱਪ ਗਿਆ ਹੈ। ਇਸ ਸਰਵੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਲ 2009-10 ਵਿੱਚ ਸੂਬੇ ਦੇ ਲੋਕਾਂ ਸਿਰ 35000 ਕਰੋੜ ਦਾ ਕਰਜ਼ਾ ਸੀ ਅਤੇ ਇਹ ਕੁਝ ਸਾਲਾਂ ਵਿੱਚ ਦੁੱਗਣਾ ਕਿਵੇਂ ਹੋ ਗਿਆ, ਇਹ ਅਤਿ ਚਿੰਤਾਜਨਕ ਅੰਕੜੇ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕਰਵਾਏ ਸਰਵਿਆਂ ਵਿੱਚ ਸਾਹਮਣੇ ਆਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਤਿਸਰ ਵੱਲੋਂ ਅਪਰੈਲ 2010 Cheap Ray Bans ਤੋਂ (Meze ਮਾਰਚ 2013 ਦੇ ਦਰਮਿਆਨ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਬਾਰੇ ਪੰਜਾਬ ਦੇ 12500 ਪਿੰਡਾਂ ਬਾਰੇ ਘਰ ਘਰ ਜਾ ਕੇ ਕਰਵਾਏ ਸਰਵੇ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਪਤਾ fake ray bans ਲੱਗਾ ਹੈ। ਇਹ ਸਰਵੇ ਪੰਜਾਬ ਸਰਕਾਰ ਦੀ ਤਰਫੋਂ ਕਰਵਾਇਆ ਗਿਆ ਸੀ ਅਤੇ ਇਸ ਸਬੰਧੀ ਫਾਈਨਲ ਰਿਪੋਰਟ ਅਜੇ ਜਾਰੀ ਹੋਣੀ ਹੈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿੱਚੋਂ 79 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਹਨ। ਇਹ ਸਾਰੀਆਂ ਖੁਦਕੁਸ਼ੀਆਂ ਜੋ ਸਾਲ 2010-2013 ਦਰਮਿਆਨ ਹੋਈਆਂ ਹਨ, ਵਿੱਚੋਂ 74 ਫੀਸਦੀ ਉਹ ਲੋਕ ਹਨ ਜਿਹਨਾਂ ਨੇ ਕਰਜ਼ੇ ਕਾਰਨ ਆਤਮਹੱਤਿਆਵਾਂ ਕੀਤੀਆਂ ਹਨ। ਡਾਕਟਰ ਸੁਖਪਾਲ ਸਿੰਘ ਦੇ ਅਨੁਸਾਰ ਖ਼ੁਦਕੁਸ਼ੀਆਂ ਸਬੰਧੀ ਰਿਪੋਰਟ 15 ਮਾਰਚ ਤੱਕ ਦਾਖਲ ਕਰਵਾਈ ਜਾਵੇਗੀ। ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿੱਚ 3954 ਕਿਸਾਨ ਹਨ ਅਤੇ 2972 ਮਜ਼ਦੂਰ ਹਨ। 74 ਫੀਸਦੀ ਕਿਸਾਨਾਂ ਨੇ ਅਤੇ 58.6 ਫੀਸਦੀ ਮਜ਼ਦੂਰਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਸ ਸਮੇਂ ਅਨੁਸਾਰ ਮਰੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤਕ 302 ਮ੍ਰਿਤਕ ਕਿਸਾਨ ਨੂੰ ਤਿੰਨ ਲੱਖ ਰੁਪਏ ਦੇ ਹਿਸਾਬ ਨਾਲ ਸਰਕਾਰ ਮੁਆਵਜ਼ਾ ਦੇ ਚੁੱਕੀ ਹੈ। ਚੋਣ ਜ਼ਾਬਤਾ ਲੱਗਣ ਕਾਰਨ 30 ਪਰਿਵਾਰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ। ਸਰਵੇ ਦੇ ਕੋਆਰਡੀਨੇਟਰ Cheap Ray Ban Sunglasses ਡਾਕਟਰ ਸੁਖਪਾਲ ਸਿੰਘ ਨੇ ਸਰਵੇ discount oakley ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹਨਾਂ ਮੰਨਿਆ ਕਿ ਖੁਦਕੁਸ਼ੀਆਂ ਕਰਨ ਵਾਲੇ 80 ਫੀਸਦੀ ਕਿਸਾਨ ਕਪਾਹ ਪੱਟੀ ਵਿੱਚੋਂ ਹਨ। ਕਿਸਾਨਾਂ ਵਿੱਚ ਖ਼ੁਦਕੁਸ਼ੀਆਂ ਕਰਨ ਦਾ ਵਧੇਰੇ ਰੁਝਾਨ ਬਠਿੰਡਾ, cheap nfl jerseys ਮਾਨਸਾ, ਮੁਕਤਸਰ, ਫ਼ਰੀਦਕੋਟ, ਸੰਗਰੂਰ, ਬਰਨਾਲਾ ਅਤੇ ਫਿਰੋਜ਼ਪੁਰ ਜ਼ਿਲਿਆਂ ਨਾਲ ਸਬੰਧਤ ਹਨ।