• Home »
  • ਖਬਰਾਂ
  • » ਡੇਰਾ ਸਿਰਸਾ ਤੋਂ ਹਮਾਇਤ ਦਾ ਮਾਮਲਾ

ਡੇਰਾ ਸਿਰਸਾ ਤੋਂ ਹਮਾਇਤ ਦਾ ਮਾਮਲਾ

ਜਾਂਚ ਕਮੇਟੀ ਨੇ ਰਿਪੋਰਟ ਸੌਂਪੀ, ਕਾਰਵਾਈ ਹੋਲੇ ਮਹੱਲੇ ਤੋਂ ਮਗਰੋਂ
-ਪੰਜਾਬੀਲੋਕ ਬਿਊਰੋ<br ante />
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਦੇ ਮਾਮਲੇ ਦੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਗਈ ਹੈ। ਅਗਲੀ ਕਾਰਵਾਈ ਲਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਲੇ-ਮਹੱਲੇ ਤੋਂ ਬਾਅਦ ਹੋਏਗੀ।
ਇਸ ਮਾਮਲੇ ਵਿੱਚ ਸਿੱਖ ਲੀਡਰਾਂ ਖਿਲਾਫ Cheap Jordans ਕਾਰਵਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ।
ਜਾਂਚ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕੇ 117 ਹਲਕਿਆਂ ਦੇ ਸਾਰੇ ਉਮੀਦਵਾਰਾਂ ਬਾਰੇ ਜਾਣਕਾਰੀ ਇਕੱਤਰ ਕਰਨ ਕਰਕੇ ਰਿਪੋਰਟ ਬਣਾਉਣ ਵਿੱਚ ਵੱਧ ਸਮਾਂ ਲੱਗਿਆ। ਉਹਨਾਂ ਰਿਪੋਰਟ ਵਿੱਚ ਲਿਖੀਆਂ ਗੱਲਾਂ ਗੁਪਤ ਹੋਣ ਦਾ ਹਵਾਲਾ ਦੇ ਕੇ ਹੋਰ ਕੁਝ ਵੀ ਕਹਿਣ Cheap Ray Bans ਤੋਂ Cheap Jerseys From China ਇਨਕਾਰ ਕੀਤਾ। ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਹੀ ਇਸ ਰਿਪੋਰਟ ‘ਤੇ ਵਿਚਾਰ ਕਰਨ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ।
ਸੂਤਰ ਪਹਿਲਾਂ ਹੀ ਦਾਅਵਾ ਕਰ ਚੁੱਕੇ ਨੇ ਕਿ ਡੇਰੇ ਦੀ ਹਮਾਇਤ ਲੈਣ ਵਾਲੇ ਅਕਾਲੀ ਲੀਡਰਾਂ ਨੂੰ ਪੰਥ ਦੇ ਨਾਲ ਨਾਲ ਪਾਰਟੀ ਵਿਚੋਂ ਵੀ ਕੱਢਿਆ ਜਾਵੇਗਾ।