• Home »
  • ਖਬਰਾਂ
  • » ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂਆਂ ਦੀ ਜਾਨ ਖਤਰੇ ‘ਚ

ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂਆਂ ਦੀ ਜਾਨ ਖਤਰੇ ‘ਚ

-ਪੰਜਾਬੀਲੋਕ ਬਿਊਰੋ
ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂਆਂ ਦੀ ਜਾਨ ਨੂੰ ਖਤਰਾ ਹੈ। ਇਹ ਦਾਅਵਾ ਖੁਦ ਡੇਰੇ ਦੇ ਸਿਆਸੀ ਵਿੰਗ ਨੇ ਕੀਤਾ ਹੈ। ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਸਿੰਦਰਪਾਲ ਸਿੰਘ ਨੇ ਇਸ oakley outlet ਦੀ ਪੁਲਿਸ ਕੋਲ ਸਿਕਾਇਤ ਵੀ ਕੀਤੀ ਹੈ। ਦਰਅਸਲ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਅਕਾਲੀ ਦਲ ਬਾਦਲ ਨੂੰ ਸ਼ਰੇਆਮ ਹਮਾਇਤ ਦਿੱਤੀ ਹੈ। ਇਸ ਮਗਰੋਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਕਈ ਮੈਂਬਰ ਖ਼ਤਰਾ ਮਹਿਸੂਸ ਕਰਨ ਲੱਗੇ ਹਨ। ਸਿਆਸੀ ਵਿੰਗ Baratas Ray Ban ਦੇ ਮੈਂਬਰ ਸਿੰਦਰਪਾਲ ਸਿੰਘ ਪੱਕਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਸ਼ੱਕੀ ਬੰਦੇ ਉਸ ਦਾ ਪਿੱਛਾ ਕਰ ਰਹੇ ਹਨ। ਸਿੰਦਰਪਾਲ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੈ। ਪੁਲਿਸ ਨੇ ਉਸ ਨੂੰ ਦੋ ਗੰਨਮੈਨ ਦੇ ray ban sunglasses ਦਿੱਤੇ ਹਨ। ਸਿੰਦਰਪਾਲ ਮੁਤਾਬਕ ਦੋ ਦਿਨਾਂ ਤੋਂ ਉਸ ਦੇ ਮੈਰਿਜ ਪੈਲੇਸ ‘ਤੇ ਕੁਝ ਸ਼ੱਕੀ ਬੰਦੇ ਵਾਰ-ਵਾਰ ਗੇੜੇ ਮਾਰ ਰਹੇ ਹਨ। ਮੈਰਿਜ ਪੈਲੇਸ ਦੇ ਚੌਕੀਦਾਰ ਕੋਲ ਇਨੋਵਾ ਗੱਡੀ ਵਾਲੇ ਤਿੰਨ ਚਾਰ ਵਿਅਕਤੀ ਵਾਰ-ਵਾਰ ਉਸ ਬਾਰੇ ਪੁੱਛਗਿੱਛ ਕਰਕੇ ਗਏ ਹਨ।
ਬਠਿੰਡਾ ਦੇ ਐਸ.ਐਸ.ਪੀ. ਸਵਪਨ cheap nfl jerseys shop ਸ਼ਰਮਾ ਦਾ ਕਹਿਣਾ ਹੈ ਕਿ ਸਿਆਸੀ ਵਿੰਗ ਦੇ ਮੈਂਬਰ ਦੇ ਮੈਰਿਜ ਪੈਲੇਸ ਵਿੱਚ ਬੰਦੇ ਆਏ ਸੀ। ਉਹਨਾਂ ਆਖਿਆ ਕਿ ਸਿੰਦਰਪਾਲ ਇਸ ਤੋਂ ਘਬਰਾ ਗਿਆ ਤੇ ਉਸ ਨੂੰ ਦੋ ਗੰਨਮੈਨ ਦੇ ਦਿੱਤੇ ਹਨ। ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਨੂੰ 31 ਜਨਵਰੀ ਨੂੰ ਮੌੜ ਕਾਂਡ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਉਸ ਮਗਰੋਂ ਅਹਿਮਦਗੜ ਨੇੜੇ ਡੇਰਾ ਪ੍ਰੇਮੀ ਪਿਉ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਇਸ ਮਗਰੋਂ Makeup ਡੇਰਿਆਂ ਦੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।
ਓਧਰ  ਦੋ ਡੇਰਾ oakley womens sunglasses ਪ੍ਰੇਮੀਆਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਇਸ ਮਸਲੇ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਹਿਮਦਗੜ ਵਿੱਚ ਨਾਮ ਚਰਚਾ ਕਰਨ ਦਾ ਐਲਾਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਅੱਠ ਮਾਰਚ ਨੂੰ ਅਹਿਮਦਗੜ ਮੰਡੀ ਵਿੱਚ ਸੂਬੇ ਭਰ ਤੋਂ ਡੇਰਾ ਪ੍ਰੇਮੀ ਇਕੱਠੇ ਹੋਣਗੇ। ਇਸ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ। ਡੇਰਾ ਪ੍ਰੇਮੀਆਂ ਵੱਲੋਂ ਪੁਲਿਸ ਨੂੰ ਮੁਲਜ਼ਮ ਫੜਨ ਲਈ ਪੰਜ ਦਿਨਾਂ ਦਾ ਦਿੱਤਾ ਸਮਾਂ ਅੱਜ ਖਤਮ ਹੋ ਰਿਹਾ ਹੈ। ਪੁਲਿਸ ਕਾਮਯਾਬ ਨਹੀਂ ਹੋ ਸਕੀ। ਹਲਾਂਕਿ ਮੁਲਜ਼ਮਾਂ ਬਾਰੇ ਇਤਲਾਹ ਦੇਣ ਵਾਲੇ ਲਈ ਪੁਲਿਸ ਨੇ 50 ਲੱਖ ਦਾ ਇਨਾਮ ਤੇ ਸਬ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ।