• Home »
  • ਖਬਰਾਂ
  • » ਪਾਵਰਕਾਮ ਦੇ ਝਟਕਿਆਂ ਨੇ ਪਾਇਆ ਵਖਤ

ਪਾਵਰਕਾਮ ਦੇ ਝਟਕਿਆਂ ਨੇ ਪਾਇਆ ਵਖਤ

-ਪੰਜਾਬੀਲੋਕ ਬਿਊਰੋ
ਪਾਵਰਕਾਮ ਦੇ ਝਟਕਿਆਂ ਨੇ ਵੱਡੇ ਵੱਡੇ ਹਿਲਾ ਕੇ ਰੱਖ ਦਿੱਤੇ ਨੇ, ਬਿਜਲੀ ਬਿੱਲ ਬਕਾਇਆ ਹੋਣ ਕਰਕੇ ਧੜਾਧੜ ਕੁਨੈਕਸ਼ਨ ਕੱਟੇ ਜਾ ਰਹੇ ਨੇ, ਹੁਣ ਐਨੀ ਫੁਰਤੀ ਕਿਉਂ ਤੇ ਕੀ 11 ਮਾਰਚ ਨੂੰ ਚੋਣ ਨਤੀਜੇ ਆਉਣ ਮਗਰੋਂ ਵੀ ਇਹ ਕੁਨੈਕਸ਼ਨ ਕੱਟ ਮੁਹਿੰਮ ਜਾਰੀ ਰਹੂ NFL Jerseys China ਇਹ ਸਵਾਲ ਭਾਜਪਾ ਦੀ ਨੇਤਾ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ  ਕੀਤਾ ਹੈ। ਬੀਬੀ ਕਹਿੰਦੀ ਪਾਵਰਕਾਮ ਦੀ ਨੀਂਦ ਟੁੱਟੀ , ਇਹਦਾ ਸਵਾਗਤ ਕਰਨਾ ਬਣਦਾ ਹੈ, ਪਰ ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪਹਿਲਾਂ ਇਹ ਕਾਰਵਾਈ ਕੀਹਦੇ ਦਾਬੇ ਦੇ ਡਰੋਂ ਨਹੀਂ ਸੀ ਕਰ ਰਹੇ ਤਾਂ ਜੋ ਜਨਤਾ ਵੀ ਜਾਣ ਸਕੇ।
ਓਧਰ ਇਕ ਹੋਰ ਜਾਣਕਾਰੀ ਨਸ਼ਰ ਹੋਈ ਹੈ ਕਿ ਦੋਵਾਂ ਬਾਦਲਾਂ ਤੇ ਕੈਰੋਂ ਦੇ ਹਲਕੇ ਵਿੱਚ ਸਭ ਤੋਂ ਵੱਧ ਡਿਫਾਲਟਰ ਹਨ ਤੇ ਇਹਨਾਂ ਦੇ ਹਲਕਿਆਂ ਵਿੱਚ ਹੀ ਬਿਜਲੀ ਚੋਰੀ ਦੇ ਮਾਮਲੇ ਵੀ ਵੱਧ ਹਨ।
ਇਸ ਤੋਂ ਇਲਾਵਾ ਪੰਜਾਬ ਭਰ ਦੇ ਡੀ ਸੀ ਦੇ ਐਸ ਐਸ ਪੀ ਦਫਤਰ 1400 ਲੱਖ ਰੁਪਏ cheap jerseys wholesale ਦੀ ਬਿਜਲੀ ਬਾਲ਼ੀ ਬੈਠੇ ਨੇ ਪਰ ਬਿੱਲ ਦਾ ਧੇਲਾ ਵੀ ਨਹੀਂ ਦਿੱਤਾ।
ਰਣਜੀਤ ਸਾਗਰ ਡੈਮ ਦਾ ਸਾਲ 2012 ਤੋਂ Skate 31 ਜਨਵਰੀ 2017 ਤੱਕ ਦਾ ਬਿਜਲੀ ਬਿੱਲ 92 ਕਰੋੜ 67 ਲੱਖ ਰੁਪਏ ਬਣਦਾ ਹੈ, ਹੁਣ ਪਾਵਰਕਾਮ ਦੀ ਕੈਂਚੀ ਕੁਨੈਕਸ਼ਨਾਂ ‘ਤੇ ਚੱਲ cheap nba jerseys ਰਹੀ ਹੈ, ਇਸੇ ਡਰੋਂ ਰਣਜੀਤ ਸਾਗਰ ਡੈਮ ਨੇ ਪਾਵਰਕਾਮ ਨੂੰ 10 ਕਰੋੜ ਦਾ ਡਰਾਫਟ ਭੇਜ nba jerseys sales ਦਿੱਤਾ ਹੈ।
ਓਧਰ ਮੁੱਖ ਸੰਸਦੀ ਸਕੱਤਰ ਨੰਦ ਲਾਲ ਦੇ ਨਵਾਂਸ਼ਹਿਰ ਹਲਕੇ ਵਿੱਚ ਪੈਂਦੇ ਪਿੰਡ ਕਰੀਮਪੁਰ ਚਾਹਵਾਲਾ ਤੇ ਹੋਰਨਾਂ ਪਿੰਡਾਂ ਦੇ ਵਾਟਰ ਵਰਕਸ ਦੇ ਕੁਨੈਕਸ਼ਨ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਕੱਟੇ ਗਏ ਨੇ। ਇਹ ਵਾਟਰ ਵਰਕਸ ਪੰਚਾਇਤਾਂ ਅਧੀਨ ਚੱਲਦੇ ਨੇ, ਪਰ ਪੰਚਾਇਤਾਂ ਨੇ ਬਿੱਲ ਜਮਾ ਹੀ ਨਹੀਂ ਕਰਵਾਏ, ਜਿਸ ਕਰਕੇ ਕੁਨੈਕਸ਼ਨ ਕੱਟੇ ਗਏ, ਹੁਣ ਪਿੰਡਾਂ ਦੇ ਵਾਸੀ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨ ਹੋ ਗਏ ਨੇ।