ਹੁਣ ਨਾਨਕਿਆਂ ਦੀ ਬੱਤੀ ਕੱਟਤੀ!!

-ਪੰਜਾਬੀਲੋਕ ਬਿਊਰੋ
ਐਸੇ ਭੀ ਕੋਈ ਕਰਤਾ ਹੈ. . ਮਾਮਿਆਂ ਨੂੰ ਤਾਂ ਬਖਸ਼ ਦਿੰਦੇ..
ਪਰ ਕਿੱਥੇ ਪਾਵਰਕਾਮ ਦੇ ਅਧਿਕਾਰੀਆਂ ਨੇ ਤਾਂ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਆਪਣੀ ਪਾਵਰ ਦਿਖਾਉਣੀ ਸ਼ੁਰੂ ਕੀਤੀ ਹੋਈ ਹੈ। ਵੱਡੇ-ਵੱਡੇ ਆਗੂਆਂ ਨੂੰ ਵੀ ਕਰੰਟ ਲਾਇਆ ਹੈ ਅਤੇ ਹੁਣ ਬਠਿੰਡਾ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਰਿਵਾਰ ਦਾ ਬਿਜਲੀ ਕੁਨੈਕਸ਼ਨ Cheap Ray Ban Sunglasses ਕੱਟ ਦਿੱਤਾ ਹੈ। ਪਿੰਡ ਚੱਕ ਫਤਿਹ ਸਿੰਘ ਵਾਲਾ ‘ਚ ਮੁੱਖ ਮੰਤਰੀ ਬਾਦਲ ਦੇ ਸਹੁਰਾ ਪਰਿਵਾਰ ਦੇ ਘਰ ‘ਚ ਸ਼ਵਿੰਦਰ ਕੌਰ ਦੇ ਨਾਂ ‘ਤੇ ਲੱਗਾ ਕੁਨੈਕਸ਼ਨ ਸਿਰ 65 ਹਜ਼ਾਰ ਦੀ ਦੇਣਦਾਰੀ ਸੀ। ਜਿਸ ਐੱਸ. ਡੀ. ਓ. ਨੇ ਬਾਦਲ ਦੇ ਸਹੁਰਾ ਪਰਿਵਾਰ ਦਾ ਕੁਨੈਕਸ਼ਨ ਕੱਟਿਆ ਹੈ, ਉਹ ਬਾਦਲ ਪਰਿਵਾਰ ਦਾ ਕਾਫੀ ਕਰੀਬੀ ਮੰਨਿਆ Cheap NFL Authentic Jerseys ਜਾਂਦਾ ਰਿਹਾ ਹੈ।
ਇਸ ਤੋਂ ਇਲਾਵਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਗੋਦ ਲਏ ਪਿੰਡ ਮਾਨ ਦੇ ਵਾਟਰ ਵਰਕਸ ਦਾ ਕੁਨੈਕਸ਼ਨ ਵੀ ਪਾਵਰਕਾਮ ਨੇ ਕੱਟ ਦਿੱਤਾ ਹੈ। ਵਾਟਰ ਵਰਕਸ ਦਾ 12 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ।
ਪਾਵਰਕਾਮ ਹੀ ਕਾਹਨੂੰ ਹੁਣ ਤਾਂ ਪੰਜਾਬ ਪੁਲਿਸ ਵੀ ਬਦਲਦੀ ਦਿਸ ਰਹੀ ਹੈ, ਜਿਹੜੀ ਪੁਲਿਸ ਦਾ ਪੱਤਾ ਵੀ ਅਕਾਲੀ ਜਥੇਦਾਰਾਂ ਦੀ ਮਰਜ਼ੀ ਬਿਨਾ ਨਹੀਂ ਸੀ ਹਿੱਲਦਾ, ਉਹ ਪੁਲਿਸ ਅਜ਼ਾਦ ਪਰਿੰਦਾ ਬਣ ਉਡਦੀ ਦਿਸ ਰਹੀ ਹੈ।
ਜਿਹੜੀ ਪੰਜਾਬ ਪੁਲਿਸ ਬਾਦਲਾਂ ਦੇ ਇਕ ਇਸ਼ਾਰੇ ‘ਤੇ ਸਾਰੇ ਕੰਮ ਕਰਦੀ ਸੀ custom jerseys ਉਹ ਹੁਣ ਬਾਦਲ ਪਰਿਵਾਰ ਦੀ ਨੂੰਹ ਤੋਂ ਵੀ ਨਹੀਂ ਡਰਦੀ।
ਬੀਬਾ ਹਰਸਿਮਰਤ ਕੌਰ ਦੇ ਬਠਿੰਡਾ ਦੀ 100 ਫੁੱਟੀ ਸੜਕ ਸਥਿਤ ਦਫਤਰ ਵਿਖੇ  28 ਫਰਵਰੀ ਦੀ ਰਾਤ ਚੋਰੀ ਹੋ ਗਈ। wholesale nfl jerseys ਚੋਰਾਂ ਨੇ 2 ਜਿੰਦਰੇ ਤੋੜਕੇ ਦਫਤਰ ਵਿਚਲਾ ਇਨਵਰਟਰ ਚੋਰੀ ਕਰ ਲਿਆ। ਪਤਾ ਉਦੋਂ ਲੱਗਾ ਸੀ ਜਦੋਂ 1 ਮਾਰਚ ਦੀ ਸਵੇਰ ਸਫਾਈ ਵਾਲੀ ਸਫਾਈ ਕਰਨ ਆਈ ਤਾਂ ਜਿੰਦਰੇ ਟੁੱਟੇ ਵੇਖਕੇ ਦਫ਼ਤਰ ਕਰਮੀਆਂ Alienation ਨੂੰ ਇਤਲਾਹ ਕੀਤੀ। ਦਫ਼ਤਰੀ ਕਰਮੀਆਂ ਨੇ ਉਸੇ ਦਿਨ ਹੀ ਕੈਂਟ ਥਾਣੇ ‘ਚ ਚੋਰੀ ਸੰਬੰਧੀ ਅਰਜ਼ੀ ਦਿੱਤੀ ਸੀ।ਪਰ ਸ਼ਿਕਾਇਤ ਦੇ 3 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਪੁਲਿਸ ਕਰਮੀ ਘਟਨਾ ਵਾਲੀ ਥਾਂ ਵੇਖਣ ਤੱਕ ਨਹੀਂ ਆਇਆ। ਇਸ ਬਾਰੇ ਜਦੋਂ  ਤਫਤੀਸ਼ੀ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਕਹਿਕੇ ਟਾਲ ਦਿੱਤਾ ਕਿ ਇਕ ਹੋਰ ਲੁੱਟ ਖੋਹ ਦੇ ਮਾਮਲੇ ‘ਚ ਮਸਰੂਫ ਸਨ।