• Home »
  • ਖਬਰਾਂ
  • » ਸੀਐਮ ਦਾ ਸਿਰ ਕਲਮ ਕਰਨ ਵਾਲੇ ਨੂੰ ਕਰੋੜ ਇਨਾਮ ਦੇਊਂ..

ਸੀਐਮ ਦਾ ਸਿਰ ਕਲਮ ਕਰਨ ਵਾਲੇ ਨੂੰ ਕਰੋੜ ਇਨਾਮ ਦੇਊਂ..

ਸੰਘ ਨੇਤਾ ਦੇ ਕੁਬੋਲਬਚਨ
-ਪੰਜਾਬੀਲੋਕ ਬਿਊਰੋ
ਆਰ ਐਸ ਐਸ ਨੇਤਾ ਵਲੋਂ ਕੇਰਲ ਦੇ ਸੀ ਐਮ ਦਾ ਸਿਰ ਕਲਮ ਕਰਨ ਵਾਲੇ ਨੂੰ 1 ਕਰੋੜ ਦੀ ਪ੍ਰਾਪਰਟੀ ਦੇਣ ਦਾ ਐਲਾਨ..<br Wholesale nfl Jerseys />
ਆਰ ਐਸ ਐਸ ਦੇ ਪ੍ਰਚਾਰ ਪ੍ਰਮੁੱਖ ਡਾਕਟਰ ਕੁੰਦਨ ਚੰਦਰਾਵਤ ਨੇ ਕਿਹਾ ਹੈ ਕਿ ਕੇਰਲ ਦੇ ਸੀ ਐਮ ਪਿਨਰਈ ਵਿਜਯਨ ਨੇ 300 ਤੋਂ ਵੱਧ ਆਰ ਐਸ ਐਸ ਕਾਰਕੁੰਨਾਂ ਦਾ ਕਤਲ ਕਰਵਾਇਆ ਹੈ। ਇਸ cheap jerseys ਲਈ ਉਸ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਹੈ। ਜਨਸੰਘ ਨੇਤਾ ਨੇ ਖੱਬੇਪੱਖੀਆਂ ਦੇ ਸਿਰ ਵੱਢਣ ਦੀ ਵੀ ਗੱਲ ਆਖੀ। ਤੇ ਕਿਹਾ ਕਿ ਇਹ ਕੀ ਸਮਝਦੇ ਨੇ ਕਿ ਹਿੰਦੂਆਂ ਦੇ ਲਹੂ ਵਿੱਚ ਸ਼ਿਵਾਜੀ ਦਾ ਗੌਰਵ ਨਹੀਂ ਹੈ ਕੀ?
ਉਹ ਉਜੈਨ ਵਿੱਚ ਇਕ ਜਨਤਕ ਸਮਾਗਮ ਵਿੱਚ ਬੋਲ ਰਹੇ ਸਨ। ਜਿੱਥੇ  ਭਾਜਪਾ ਐਮ ਪੀ ਤੇ ਬੀ ਜੇ ਪੀ –ਆਰ ਐਸ ਐਸ ਦੇ ਹੋਰ ਨੇਤਾ ਵੀ ਹਾਜ਼ਰ ਸਨ।
Ê ਹਰ ਪਾਸੇ ਇਸ ਬਿਆਨ ਨੂੰ ਲੈ ਕੇ ਹੋ ਰਹੀ ਅਲੋਚਨਾ ਤੇ ਆਰ ਐਸ ਐਸ ਵਲੋਂ ਕਿਨਾਰਾ ਕਰਨ ਮਗਰੋਂ ਕੁੰਦਨ ਚੰਦਰਾਵਤ ਨੇ ਆਪਣਾ ਬਿਆਨ ਵਾਪਸ ਲੈਂਦਿਆਂ ਕਿਹਾ ਕਿ Haruka ਮੈਂ ਆਰ ਐਸ ਐਸ ਵਰਕਰਾਂ ਦੇ ਕਤਲ ਤੋਂ ਬੇਹੱਦ ਦੁਖੀ ਹਾਂ,  ਮੇਰਾ ਮਤਲਬ ਸਿਰਫ ਇਹ ਦੱਸਣਾ ਸੀ ਕਿ ਹਿੰਦੂ ਸੌਂ ਨਹੀਂ ਰਿਹਾ।
ਇਸ ਮਗਰੋਂ ਸਿਆਸਤ ਗਰਮਾਉਣੀ ਹੀ ਸੀ, ਕੇਰਲ ਦੇ ਸੀ ਐਮ ਵਿਜਯਨ ਨੇ ਕਿਹਾ ਹੈ ਕਿ ਸੰਘ ਪਰਿਵਾਰ ਨੇ ਕਈਆਂ ਦੇ ਸਿਰ ਵੱਢੇ ਨੇ।<br jordans for sale />
ਸੀ ਪੀ ਆਈ ਨੇ ਕਿਹਾ ਹੈ ਕਿ ਇਹ ਸੰਘ ਦਾ ਮਾਨਸਿਕ ਦੀਵਾਲੀਆਪਣ ਦਿਖਾਉਂਦਾ ਹੈ। ਸੰਘ ਕਮਿਊਨਿਸਟਾਂ ਤੋਂ ਡਰਦਾ ਹੈ।
ਸੀ ਪੀ ਐਮ ਨੇਤਾ ਸੀਤਾਰਾਮ ਯੈਚੁਰੀ ਨੇ ਕੁੰਦਨ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਸੰਘ ਇਕ ਸੂਬੇ ਦੇ ਸੀ ਐਮ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹੈ, cheap authentic jordans ਸਪੱਸ਼ਟ ਹੈ ਕਿ ਕੇਂਦਰ ਸਰਕਾਰ ਦਾ ਹੱਥ ਉਸ ਦੇ ਉਪਰ ਹੈ।
ਜਨਸੰਘ ਨੇਤਾ ਦੀ ਗ੍ਰਿਫਤਾਰੀ ਦੀ ਮੰਗ ਹੋ ਰਹੀ ਹੈ, ਪਰ ਵੱਡੀ ਸਰਕਾਰ ਜੀ ਇਹੋ ਜਿਹੇ ਨਿੱਕੇ ਮੋਟੇ ਮਸਲੇ Fake Oakleys ਨਹੀਂ ਵੇਖਦੀ..। ਉਹਦੀ ਨਜ਼ਰ ‘ਚ ਤਾਂ ਅੱਜ ਕੱਲ ਗਧੇ ਚੜੇ ਹੋਏ ਨੇ.. ਜਿਹਨਾਂ ਤੋਂ ਉਹ ਪ੍ਰੇਰਨਾ ਲੈਂਦੀ ਹੈ।