• Home »
  • ਖਬਰਾਂ
  • » ਮੋਦੀ ਦੇ ਕਹਿਣ ‘ਤੇ ਦਾਲ ਬੀਜ ਕੇ ਫਸੇ ਕਿਸਾਨ

ਮੋਦੀ ਦੇ ਕਹਿਣ ‘ਤੇ ਦਾਲ ਬੀਜ ਕੇ ਫਸੇ ਕਿਸਾਨ

-ਪੰਜਾਬੀਲੋਕ ਬਿਊਰੋ
ਦਾਲ ਦੀ ਕਮੀ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਾਲ ਪੈਦਾਵਾਰ ਵਧਾਉਣ ਦੀ ਅਪੀਲ ਕੀਤੀ ਸੀ। ਹੁਣ ਇਹੀ ਅਪੀਲ ਕਿਸਾਨਾਂ ਦੀ ਜਾਨ ਉੱਤੇ ਬਣ ਗਈ ਹੈ। ਮਹਾਰਾਸ਼ਟਰ ਦੇ ਕਿਸਾਨਾਂ ਨੇ ਦਾਲ ਦਾ ਬੰਪਰ ਉਤਪਾਦਨ ਕੀਤਾ ਹੈ ਪਰ ਦਾਲ ਦਾ ਕੋਈ ਖ਼ਰੀਦਦਾਰ ਨਹੀਂ। ਕਿਸਾਨ ਦਾਲ ਵੇਚਣ ਲਈ ਦਰ-ਦਰ ਭਟਕ ਰਹੇ ਹਨ।
ਵਿਕਰੀ ਕੇਂਦਰਾਂ ਦੇ ਬਾਹਰ ਦਾਲ ਨਾਲ ਭਰੀਆਂ ਟਰਾਲੀਆਂ ਲੈ ਕੇ ਕਈ ਦਿਨਾਂ ਤੋਂ ਖੜੇ ਹਨ ਪਰ ਕੋਈ ਸੁਣਨ ਵਾਲਾ ਨਹੀਂ। cheap nfl jerseys ਹਾਲਤ ਇਹ ਹੈ ਕਿ ਗੁਦਾਮਾਂ ਵਿੱਚ ਦਾਲ ਸਟੋਰ ਕਰਨ ਦੀ ਜਗਾ ਤੱਕ ਨਹੀਂ ਰਹੀ ਤੇ ਨਾ ਹੀ ਬੋਰੀਆਂ ਮਿਲ ਰਹੀਆਂ ਹਨ ਜਿਹਨਾਂ ਵਿੱਚ ਇਹ ਦਾਲ ਸਾਂਭੀ ਜਾ ਸਕਦੀ ਹੋਵੇ।
ਕਿਸਾਨਾਂ ਮੁਤਾਬਕ ਸਟੋਰਾਂ ਵਿੱਚ ਅੱਜ 99 ਫ਼ੀਸਦੀ ਵਪਾਰੀਆਂ ਦਾ ਮਾਲ ਹੈ ਤੇ ਕਿਸਾਨਾਂ Cheap Oakleys ਦਾ ਸਿਰਫ਼ ਇੱਕ ਫ਼ੀਸਦੀ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਖਾਦ ਦੀ ਖ਼ਰੀਦ ਤੇ ਭੰਡਾਰਨ ਦਾ ਕੰਮ ਦੇਖਣ ਵਾਲੀ ਏਜੰਸੀ ਨਾਫੇਡ ਵੀ ਕਿਸਾਨਾਂ ਦੀ ਥਾਂ ਵਪਾਰੀਆਂ ਦਾ ਸਾਥ ਦੇ ਰਹੀ ਹੈ। ਰਾਜ ਦੇ ਕਰੀਬ 135 ਕੇਂਦਰ ਬੰਦ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਦਾਲ ਉਤਪਾਦਨ ਦੇ ਹੁਲਾਰਾ ਦੇਣ ਲਈ ਅਰਹਰ ਦੀ ਐਮਐਸਪੀ 5 ਹਜ਼ਾਰ 50 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ।
ਮਹਾਰਾਸ਼ਟਰ ਵਿੱਚ ਇਸ cheap nfl jerseys ਸਾਲ ਰਿਕਾਰਡ 50 ਲੱਖ ਕੁਇੰਟਲ ਅਰਹਰ ਦਾਲ ਦਾ ਉਤਪਾਦਨ ਹੋਇਆ ਹੈ। ਜਿਨਾਂ ਕਿਸਾਨਾਂ ਦੀ ਦਾਲ ਖ਼ਰੀਦੀ ਗਈ ਹੈ, ਉਹਨਾਂ ਦਾ ਕਰੀਬ 375 ਕਰੋੜ ਰੁਪਏ ਬਕਾਇਆ ਹੈ। ਹਾਲਾਂਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਨੂੰ ਇੱਕ Saif ਹਫ਼ਤੇ ਤੋਂ ਉਹਨਾਂ ਦਾ ਬਕਾਇਆ ਮਿਲ ਜਾਏਗਾ। ਪਰ ਕਿਸਾਨਾਂ ਨੂੰ ਇਸ ਦੀ ਆਸ ਨਹੀਂ ਹੈ।

Tags: