• Home »
  • ਖਬਰਾਂ
  • » ਗੁਰਮੇਹਰ ਦੇ ਹੱਕ ‘ਚ ਆਪ ਵਲੋਂ ਇਕੱਠ

ਗੁਰਮੇਹਰ ਦੇ ਹੱਕ ‘ਚ ਆਪ ਵਲੋਂ ਇਕੱਠ

-ਪੰਜਾਬੀਲੋਕ ਬਿਊਰੋ
ਗੁਰਮੇਹਰ ਕੌਰ ਨੂੰ ਸੋਸ਼ਲ ਮੀਡੀਆ ‘ਤੇ ਮਿਲੀਆਂ ਧਮਕੀਆਂ ਦੇ ਵਿਰੋਧ ‘ਚ ਖੱਬੇ ਪੱਖੀ ਪਾਰਟੀਆਂ, ਕਾਂਗਰਸ ਦੇ ਵੱਡੇ ਆਗੂਆਂ ਵਲੋਂ ਏ. ਬੀ. ਵੀ. ਪੀ. ਅਤੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਗੁਰਮੇਹਰ ਦੀ ਸੁਰੱਖਿਆ ray ban sunglasses sale ਸਬੰਧੀ ਡੀ. ਸੀ. ਜਲੰਧਰ ਨੂੰ ਆਪਣਾ ਮੰਗ ਪੱਤਰ ਸੌਪਿਆ।
ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਜਨਰਲ ਸੈਕਟਰੀ ਸੁਖਦੀਪ ਸਿੰਘ ਅੱਪਰਾ ਨੇ ਜਲੰਧਰ ‘ਚ ਦੇਸ਼ ਭਗਤ ਯਾਦਗਾਰ ਹਾਲ ‘ਚ ਵਰਕਰਾਂ ਦਾ ਇਕ ਵੱਡਾ ਇਕੱਠ ਕੀਤਾ। ਜਨਰਲ ਸੈਕਟਰੀ ਸੁਖਦੀਪ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਪ੍ਰਦਰਸ਼ਨ ਕਰ ਕੇ ਕਿਹਾ ਕਿ ਦੇਸ਼ ‘ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਤੇ ਗੁਰਮੇਹਰ ਕੌਰ ਨੇ ਆਪਣੀ ਗੱਲ ਨੂੰ ਬੇਬਾਕੀ ਨਾਲ ਸੋਸ਼ਲ ਮੀਡੀਆ ‘ਤੇ ਕਹਿ ਕੇ ਕੋਈ ਗਲਤੀ ਨਹੀਂ ਕੀਤੀ। ਏ.ਬੀ.ਵੀ.ਪੀ ਨੇ ਜਿਥੇ ਗੁਰਮੇਹਰ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਦਿੱਤੀਆਂ, ਉਥੇ ਹੀ ਕੇਂਦਰੀ ਗ੍ਰਹਿ ਮੰਤਰੀ ਕਿਰਨ ਰਿਜਿਜੂ ਤੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਨਹਾ ਨੇ ਵੀ ਸੋਸ਼ਲ ਮੀਡੀਆ ‘ਤੇ ਉਸ ਲਈ ਧਮਕੀ ਭਰੀਆਂ ਟਿਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਏ. ਬੀ. ਵੀ. ਪੀ. ਨੂੰ ਭਾਜਪਾ ਤੇ ਸੰਘ ਨਾਲ ਜੁੜੀਆਂ ਸਾਰੀਆਂ ਹੀ Cheap Jordans ਜਥੇਬੰਦੀਆਂ ਦੀ ਹਮਾਇਤ ਹਾਸਿਲ ਹੈ, ਜਿਸ ਕਰ ਕੇ ਗੁਰਮੇਹਰ ਕੌਰ ਨੂੰ ਏ. ਬੀ. ਵੀ. ਪੀ. ਕਾਰਕੁੰਨਾ ਤੋਂ ਖਤਰਾ ਹੈ।
ਉਹਨਾਂ ਮੰਗ ਕੀਤੀ ਕਿ ਗੁਰਮੇਹਰ ਕੌਰ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਜੇਲ ‘ਚ ਸੁਟਿਆ ਜਾਵੇ ਤੇ ਕਾਨੂੰਨ ਦੇ ਮੁਤਾਬਿਕ ਸਖਤ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਏ. ਬੀ. ਵੀ. ਪੀ. ਦੀ ਧੱਕੇਸ਼ਾਹੀ ਬੰਦ ਕਰਵਾਈ ਜਾਵੇ।

ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਨੇ ਗੁਰਮੇਹਰ ਕੌਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਨੂੰ ਧਮਕਾਉਣਾ ਤੇ ਉਸ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤਣਾ ਬੇਹੱਦ ਨਿੰਦਣਯੋਗ ਹੈ। ਇਸ ਦਹਿਸ਼ਤਵਾਦੀ ਪ੍ਰਕਿਰਿਆ ਨੂੰ ਠੱਲ ਪਾਉਣ ਦੀ ਲੋੜ ਹੈ। ਸ਼ਰਦ ਨੇ ਕਿਹਾ ਕਿ ਅਨਿਲ ਵਿੱਜ ਵਰਗੇ Daniele ਸਿਆਸੀ ਆਗੂਆਂ ਦੀ ਵਿਚਾਰਧਾਰਾ ਹੀ ਗਲਤ ਹੈ। ਉਹਨਾਂ ਨੇ ਮੋਦੀ ਸਰਕਾਰ ‘ਤੇ ਹਮਲਾ ਸਾਧਦੇ ਹੋਏ ਕਿਹਾ ਕਿ ਜਿਹਨਾਂ ਦੇ ਹੱਥਾਂ ‘ਚ ਸੱਤਾ ਹੈ, ਉਹਨਾਂ ਦੀ ਸੋਚ ਹੀ ਗਲਤ ਹੈ।

cheap jordans online