• Home »
  • ਖਬਰਾਂ
  • » ਮਾਮਲਾ ਏ ਬੀ ਵੀ ਪੀ ਦੀ ਗੁੰਡਾਗਰਦੀ ਦਾ

ਮਾਮਲਾ ਏ ਬੀ ਵੀ ਪੀ ਦੀ ਗੁੰਡਾਗਰਦੀ ਦਾ

ਜਨਸੰਘੀਆਂ ਤੇ ਖੱਬੇਪੱਖੀਆਂ ਦਾ ਤਕਰਾਰ ਜਾਰੀ
-ਪੰਜਾਬੀਲੋਕ ਬਿਊਰੋ
ਗੁਰਮੇਹਰ ਕੌਰ ਦੀ ਲੜਾਈ ਦੇ ਪੱਜ ਜਨਸੰਘ ਨੂੰ ਖੱਬੇਪੱਖੀਆਂ ‘ਤੇ ਹਮਲਾ ਕਰਨ ਦਾ ਬਹਾਨਾ ਮਿਲ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਖੱਬੇਪੱਖੀ ਫੌਜੀ ਜਵਾਨਾਂ ਦੇ ਮੌਤ ਦਾ ਜਸ਼ਨ ਮਨਾਉਂਦੇ ਨੇ, ਤੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਨੇ, ਇਹ ਠੀਕ ਨਹੀਂ ਹੈ। ਗੁਰਮੇਹਰ ਕੌਰ ਨੇ ਇਕ ਪੋਸਟ ਪਾਈ ਸੀ ਕਿ ਉਸ ਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਮਾਰਿਆ ਹੈ.. ਇਸ ਦੀ ਵਿਰੋਧਤਾ ਕਰਦਿਆਂ ਭਲਵਾਨ ਯੋਗੇਸ਼ਵਰ ਦੱਤ ਨੇ ਹਿਟਲਰ ਤੇ ਲਾਦੇਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਤੇ ਕਟਾਖਸ਼ ਕੀਤਾ ਕਿ ਜਿਊਜ਼ ਨੂੰ ਹਿਟਲਰ ਨੇ ਨਹੀਂ ਗੈਸ ਨੇ ਮਾਰਿਆ, ਲੋਕਾਂ ਨੂੰ ਲਾਦੇਨ ਨੇ ਨਹੀਂ ਬੰਬਾਂ ਨੇ ਮਾਰਿਆ।
ਮਹਿਲਾ ਭਲਵਾਨ ਬਬੀਤਾ ਫੋਗਟ ਨੇ ਕਟਾਖਸ਼ ਕੀਤਾ ਹੈ ਕਿ ਜੋ ਲੋਕ ਦੇਸ਼ ਦੇ ਹੱਕ ਵਿੱਚ ਗੱਲ ਨਹੀਂ ਕਰ ਸਕਦੇ, ਉਹਨਾਂ ਦੇ ਹੱਕ ਵਿੱਚ ਗੱਲ ਕਰਨਾ ਕਿਵੇਂ ਸਹੀ ਹੈ ਭਲਾ??<br Mercedes-Benz />
ਅਭਿਨੇਤਾ ਅਨੁਪਮ ਖੇਰ ਨੇ ਕਿਹਾ ਕਿ ਅਸਹਿਣਸ਼ੀਲ ਗੈਂਗ ਦੀ ਵਾਪਸੀ ਹੋ ਚੁੱਕੀ ਹੈ, ਚਿਹਰੇ ਉਹੀ ਨੇ ਬੱਸ ਨਾਅਰੇ ਬਦਲ ਗਏ ਨੇ।
ਜਿੱਥੇ ਐਨ ਡੀ ਏ ਦੇ ਸਮਰਥਕ ਗੁਰਮੇਹਰ ਕੌਰ ਦੀ ਵਿਰੋਧਤਾ ਕਰ ਰਹੇ ਨੇ ਤੇ ਖੁਦ ਨੂੰ ਸੱਚੇ ਦੇਸ਼ਭਗਤ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਨੇ ਓਥੇ ਗੁਰਮੇਹਰ ਦਾ ਸਾਥ ਦੇਣ ਵਾਲਿਆਂ ਦੀ ਵੀ ਕਮੀ ਨਹੀਂ। ਉਸ ਦੇ ਹੱਕ ਵਿੱਚ ਤੇ ਏ ਬੀ ਵੀ ਪੀ ਦੀ ਗੁੰਡਾਗਰਦੀ ਦੇ ਵਿਰੋਧ ਵਿੱਚ ਕੱਲ ਦਿੱਲੀ ਵਿੱਚ ਰੋਸ ਮਾਰਚ ਕੱਢਿਆ ਗਿਆ, ਜਿਸ ਤੋਂ ਗੁਰਮੇਹਰ ਨੇ ਖੁਦ ਨੂੰ ਵੱਖ ਕੀਤਾ ਤੇ ਦਿੱਲੀ ਛੱਡ ਕੇ ਜਲੰਧਰ ਵਾਪਸ ਆ ਗਈ, ਉਸ ਨੇ ਸਿਰਫ ਐਨਾ ਕਿਹਾ ਹੈ ਕਿ ਮੈਂ ਜਿੰਨੀ ਦਲੇਰੀ ਦਿਖਾਉਣੀ ਸੀ ਦਿਖਾ ਦਿੱਤੀ। ਉਸ ਦੇ ਦਾਦਾ ਸ. ਕਮਲਜੀਤ ਸਿੰਘ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਕੀ ਹੋ ਜਾਊ, ਮੇਰੀ ਪੋਤੀ ਨੂੰ ਮਾਰ ਹੀ ਦਿਓਗੇ??
ਪੰਜਾਬ ਦੇ ਸਾਬਕਾ ਫੌਜੀ ਸੰਗਠਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮੇਹਰ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।
ਸਾਰੀਆਂ ਖੱਬੀਆਂ ਧਿਰਾਂ, ਕਾਂਗਰਸ, ਆਮ ਆਦਮੀ ਪਾਰਟੀ ਪਹਿਲਾਂ ਹੀ ਉਸ ਦਾ ਸਾਥ ਦੇ ਰਹੀਆਂ ਨੇ। ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ ਨੇ ਵੀ ਗੁਰਮੇਹਰ ਦਾ ਸਾਥ ਦੇਣ ਦਾ ਖੁੱਲੇਆਮ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਖੁੱਲ ਕੇ ਆਪਣੀ ਗੱਲ ਕਹਿਣ ਤੇ ਨਿਡਰ ਰਹਿਣ ਦੀ ਸਿੱਖਿਆ ਦਿੰਦੇ ਹਾਂ।
ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਵਲੋਂ ਵੀ ਏ ਬੀ ਵੀ ਪੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਦ ਤੋਂ ਮੋਦੀ ਨੇ ਸੱਤਾ ਸਾਂਭੀ ਹੈ, ਉਦੋਂ ਤੋਂ ਏ ਬੀ ਵੀ ਪੀ ਦੇ ਪਰ ਕੁਝ ਵਧੇਰੇ ਹੀ ਫੜਫੜਾ ਰਹੇ ਨੇ, ਪਰ ਪੰਜਾਬ ਵਿੱਚ ਇਸ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਓਧਰ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ ਏ ਬੀ ਵੀ ਪੀ ਤੇ ਐਸ ਐਫ ਐਸ ਦਰਮਿਆਨ ਹੋਈ ਝੜਪ ਦੀ ਆਮ ਵਿਦਿਆਰਥੀਆਂ ਵਲੋਂ ਵਿਰੋਧਤਾ cheap jordans for sale ਕੀਤੀ ਜਾ ਰਹੀ ਹੈ, ਕੱਲ ਯੂਨੀਵਰਸਿਟੀ ਕੈਂਪਸ ਵਿੱਚ ਸਮਾਜ ਵਿਗਿਆਨ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਰੋਸ ਵਿਖਾਵਾ ਕੀਤਾ ਤੇ ਕਿਹਾ ਕਿ ਉਹ ਨਾ ਤਾਂ ਜਨਸੰਘ ਦੇ ਕਰਿੰਦੇ ਹਨ ਤੇ ਨਾ ਹੀ ਕਾਮਰੇਡ ਹਨ, ਉਹ ਸਧਾਰਨ ਭਾਰਤੀ ਹਨ। ਇਹਨਾਂ ਵਿਦਿਆਰਥੀਆਂ wholesale nfl jerseys ਨੇ ਆਰ ਐਸ ਐਸ ਤੇ ਕਮਿਊਨਿਸਟ ਧਿਰਾਂ ਦੋਵਾਂ ‘ਤੇ ਹੀ ਵਿਦਿਆਰਥੀਆਂ ਦੇ ਜਜ਼ਬਾਤ ਭੜਕਾਉਣ ਦਾ ਦੋਸ਼ ਲਾਇਆ ਹੈ।

Tags: