• Home »
  • ਖਬਰਾਂ
  • » ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਕਤਲ ਕਾਂਡ ਦੀ ਨਿਖੇਧੀ

ਜਮਹੂਰੀ ਅਧਿਕਾਰ ਸਭਾ ਵਲੋਂ ਡੇਰਾ-ਪ੍ਰੇਮੀ ਕਤਲ ਕਾਂਡ ਦੀ ਨਿਖੇਧੀ

-ਪੰਜਾਬੀਲੋਕ ਬਿਊਰੋ
ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੂੰ ਆਪਣੇ ਘਰਾਂ ਅਤੇ ਧਾਰਮਕ ਸਥਾਨਾਂ ‘ਤੇ ਜਬਰੀ ਨਾਮ ਚਰਚਾ ਕਰਨ ਤੋਂ ਰੋਕਣ ਅਤੇ ਜਗੇੜਾ ਵਿਖੇ ਡੇਰਾ ਪਿਉ-ਪੁੱਤ ਕਤਲ-ਕਾਂਡ ਦੀ ਜਮਹੂਰੀ ਅਧਿਕਾਰ ਸਭਾ ਬਠਿੰਡਾ ਇਕਾਈ ਨੇ ਕਰੜੇ ਲਫਜ਼ਾਂ ‘ਚ ਨਿਖੇਧੀ ਕੀਤੀ ਹੈ। ਸਭਾ ਨੇ ਕਿਹਾ ਕਿ ਇਸੇ ਤਰਾਂ ਮੌੜ ਬੰਬ ਧਮਾਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ‘ਚ ਪੁਲਸ ਦੀ ਨਾਕਾਮੀ ਅਤੇ ਇਹਨਾਂ ਵਾਰਦਾਤਾਂ ਲਈ ਜੁੰਮੇਵਾਰ ਤਾਕਤਾਂ ਨੂੰ ਸਾਹਮਣੇ ਲਿਆਉਣ ‘ਚ ਅਸਫਲਤਾ ਜਾਂਚ ਏਜੰਸੀਆਂ ਦੀ ਨੀਅਤ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ।
ਸਭਾ ਦੇ ਇਕਾਈ ਪ੍ਰਧਾਨ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਸੁਦੀਪ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਭਾਵੇਂ ਡੇਰਾ-ਪ੍ਰੇਮੀ ਪਿਉ ਪੁੱਤਾਂ ਦੇ ਕਾਤਲਾਂ ਦੀ ਸ਼ਨਾਖਤ ਅਣਪਛਾਤੀ ਹੈ ਪਰ ਪੰਜਾਬ ਅੰਦਰ ਫਿਰਕਾਪ੍ਰਸਤੀ ਦੀ ਇਕ ਧਾਰਾ ਵਲੋਂ ਰਾਜਸੀ, ਧਾਰਮਿਕ ਤੇ ਸਮਾਜਕ ਅਧਾਰਾਂ ‘ਤੇ ਵਿਰੋਧੀਆਂ ਨੂੰ ਅਣਪਛਾਤੇ ਰਹਿ ਕੇ ਅੰਜਾਮ ਦਿੱਤੀਆਂ ਹਿੰਸਕ ਵਾਰਦਾਤਾਂ ਰਾਹੀਂ ਮਾਰ ਮੁਕਾਉਣ ਦਾ ਇਤਿਹਾਸ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਧਾਰਮਕ ਸੰਸਥਾਵਾਂ ਤੋਂ ਜਾਰੀ ਫਤਵਿਆਂ ਨਾਲ ਜੋ ਮਹੌਲ ਸਿਰਜਿਆ ਹੋਇਆ ਹੈ ਉਸ ਵਿਚ ਡੇਰਾ-ਪੈਰੋਕਾਰਾਂ ਨੂੰ ਆਪਣੇ ਧਾਰਮਕ ਸਥਾਨਾਂ ਅਤੇ ਇਥੋਂ ਤਕ ਘਰਾਂ ਅੰਦਰ ਵੀ ਜਬਰੀ ਆਪਣੀਆਂ ਧਾਰਮਕ ਰਹੁ-ਰੀਤਾਂ ਦਾ ਪਾਲਣ ਨਹੀਂ ਕਰਨ ਦਿਤਾ ਜਾ ਰਿਹਾ ਜੋ ਸਰਾਸਰ ਪ੍ਰਗਟਾਵੇ ਦੇ ਅਧਿਕਾਰ ‘ਤੇ ਹਮਲਾ ਹੈ ਅਤੇ ਫਿਰਕਾਪ੍ਰਸਤ ਦਬਸ਼ ਦੀ ਕਾਰਵਾਈ ਹੈ। ਸਭਾ ਨੇ ਕਿਹਾ ਕਿ ਸਥਾਪਤ ਧਾਰਮਕ ਸੰਸਥਾਵਾਂ ਵਲੋਂ ਕਿਸੇ ਭਾਈਚਾਰੇ ਦਾ ਸਮਾਜਕ ਬਾਈਕਾਟ ਦੇ ਖੁੱਲੇ ਫਤਵੇ ਜਾਰੀ ਕਰਨ ਨੂੰ ਕਿਸੇ ਵੀ ਸਭਿਅਕ ਤੇ ਜਮਹੂਰੀ ਸਮਾਜ ‘ਚ ਮਾਨਤਾ ਨਹੀਂ ਦਿਤੀ ਜਾ ਸਕਦੀ।
ਹੁਣ ਡੇਰਾ-ਪ੍ਰੇਮੀ ਭਾਈਚਾਰੇ ‘ਤੇ ਹੋ ਰਹੀਆਂ ਵਧੀਕੀਆਂ, ਪਹਿਲਾਂ ਸਤਲੁਜ ਯਮਨਾ ਲਿੰਕ ਨਹਿਰ ਮਸਲੇ ‘ਤੇ ਦੋ ਸੁਬਿਆਂ ਦੇ ਲੋਕਾਂ ‘ਚ ਆਪਸੀ ਭੜਕਾਹਟ ਪੈਦਾ ਕਰਨ, ਮੌੜ ਬੰਬ ਧਮਾਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਜਾਹਰ ਹੈ ਕਿ ਸੌੜੇ ਸਿਆਸੀ ਮੰਤਵਾਂ ਤਹਿਤ, ਵੱਖ ਵੱਖ ਵੰਨਗੀ ਦੀਆਂ ਲੋਕ-ਦੋਖੀ ਤਾਕਤਾਂ ਲੋਕਾਂ ਅੰਦਰ ਦੁਫੇੜਾਂ ਪਾਉਣ ਅਤੇ ਟਕਰਾ ਕਰਾਉਣ ਦੇ ਮਨਸ਼ਿਆਂ ਨਾਲ ਅਜਿਹੇ ਕਾਰੇ ਕਰ ਰਹੀਆਂ ਹਨ। ਸਭਾ ਨੇ ਪੁਲਸ ਅਤੇ ਜਾਂਚ ਏਜੰਸੀਆਂ ਦੀ ਭੂਮਕਾ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਾਂਚ ਏਜੰਸੀਆਂ ਅਜਿਹੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫੜਨ ਤੋਂ ਨਾਕਾਮ ਰਹਿ ਰਹੀਆਂ ਹਨ। ਸਗੋਂ ਮੌੜ ਧਮਾਕੇ ‘ਚ ਤਾਂ ਪੁਲਸ Консервирование ਵਲੋਂ ਲੋਕ-ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਆ ਚੁਕੀਆਂ ਹਨ। ਇਸ ਤੋਂ ਜ਼ਾਹਰ ਹੈ ਕਿ ਏਜੰਸੀਆਂ ਇਹਨਾਂ ਘਟਨਾਵਾਂ ਦੇ ਅਸਲ ਦੋਸ਼ੀਆਂ ਦੀ ਪਰਦਾਪੋਸ਼ੀ ਕਰਨ ‘ਚ custom jerseys ਰੁੱਝੀਆਂ ਹੋਈਆਂ ਹਨ। ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਵੀ ਪੁਲਸ ਤੇ ਸਿਆਸੀ ਪ੍ਰਬੰਧ ਦੀ ਭੂਮਕਾ ਤੇ ਗੰਭੀਰ ਸੁਆਲ ਖੜੇ ਕਰਦੀ ਹੈ।
ਲੋਕ-ਪੱਖੀ ਤਾਕਤਾਂ ਦਾ ਫਰਜ਼ ਹੈ ਕਿ ਉਹ ਵਖ ਵਖ ਭਾਈਚਾਰਿਆਂ ਨੂੰ ਕਾਲੀਆਂ ਤਾਕਤਾਂ ਦੇ ਕੋਝੇ ਮਨਸ਼ਿਆਂ ਤੋਂ ਚੌਕਸ ਕਰਨ, ਵਖ ਵਖ ਭਾਈਚਾਰਿਆਂ ਦੀ ਧਾਰਮਕ ਅਜ਼ਾਦੀ ਤੇ ਆਪਣੀਆਂ ਰਹੁ-ਰੀਤਾਂ ਕਰ ਸਕਣ ਦੇ ਜਮਹੂਰੀ ਹੱਕ ਦੀ ਰਾਖੀ ਕਰਨ, ਹਰ ਵੰਨਗੀ ਦੀ ਫਿਰਕਾਪ੍ਰਸਤ ਸਿਆਸਤ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਕਰਨ, ਪੁਲਸ ਤੇ ਜਾਂਚ ਏਜੰਸੀਆਂ ਵਲੋਂ ਇਹਨਾਂ ਘਟਨਾਵਾਂ ਲਈ ਜੁੰਮੇਵਾਰ ਤਾਕਤਾਂ ਦੀ ਪਰਦਾਪੋਸ਼ੀ ਕਰਨ ਦੀ ਭੂਮਕਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਦੀ ਰਾਖੀ ਕਰਦਿਆਂ ਆਪਣੇ ਅਸਲ ਮਸਲਿਆਂ ‘ਤੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੰਦੇਸ਼ ਦੇਣ।