• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਦਾ ਨਹੀਂ ਹੋਇਆ ਸਸਕਾਰ

ਡੇਰਾ ਪ੍ਰੇਮੀਆਂ ਦਾ ਨਹੀਂ ਹੋਇਆ ਸਸਕਾਰ

ਪਥਰਾਅ ਮਾਮਲੇ ‘ਚ 18 ਸਿੱਖ ਕਾਰਕੁੰਨ ਗ੍ਰਿਫਤਾਰ
-ਪੰਜਾਬੀਲੋਕ ਬਿਊਰੋ
ਜਗੇੜਾ ਵਿੱਚ ਕਤਲ ਕੀਤੇ Ray Ban Outlet ਗਏ Schlagworte ਪਿਓ ਪੁੱਤ ਡੇਰਾ ਪ੍ਰੇਮੀਆਂ ਦੇ ਕਾਤਲਾਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ਲਈ ਬਜ਼ਿੱਦ ਡੇਰਾ ਪ੍ਰੇਮੀਆਂ ਨੇ ਲੁਧਿਆਣਾ-ਮਲੇਰਕੋਟਲਾ ਸੜਕ ਲਾਸ਼ਾਂ ਰੱਖ ਕੇ ਤੇ ਧਰਨੇ ਮਾਰ ਕੇ ਜਾਮ ਕੀਤੀ ਹੋਈ ਹੈ। 10 ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਧਰਨੇ ਵਾਲੀ ਥਾਂ ਪੁੱਜੇ cheap MLB Jerseys ਹੋਏ ਨੇ। ਲੁਧਿਆਣਾ ਤੋਂ ਮਲੇਰਕੋਟਲਾ ਜਾਣ ਵਾਲੇ ਰਾਹਵਾਂ ‘ਤੇ ਪੁਲਿਸ ਨੇ ਟਿੰਬਾ ਪੁਲ ਤੇ ਕੁੱਪ ਟੋਟਾ ਕੋਲ ਨਾਕੇਬੰਦੀ ਕੀਤੀ ਹੋਈ ਹੈ, ਰੂਟ ਡਾਇਵਰਟ ਕੀਤੇ ਨੇ, ਆਮ ਲੋਕਾਂ ਨੂੰ ਕਈ ਕਈ ਕਿਲੋਮੀਟਰ ਵੱਧ ਸਫਰ ਤੈਅ ਕਰਕੇ ਜਾਣਾ ਪੈ ਰਿਹਾ ਹੈ।
ਮਾਮਲੇ ਦੀ ਜਾਂਚ ਲਈ ਡੀ ਆਈ ਜੀ ਲੁਧਿਆਣਾ ਰੇਂਜ ਐਸ ਕੇ ਕਾਲੀਆ ਦੀ ਅਗਵਾਈ ਵਿੱਚ ਐਸ ਆਈ ਟੀ ਦੀ 8 ਮੈਂਬਰੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਹ ਟੀਮ ਜਾਂਚ ਬਾਰੇ ਹਰ ਰੋਜ਼ ਰਿਪੋਰਟ ਦੇਵੇਗੀ।
ਪਰ ਡੇਰਾ ਪ੍ਰੇਮੀਆਂ ਦੀ ਇਕੋ ਮੰਗ ਹੈ ਕਿ ਕਾਤਲ ਗ੍ਰਿਫਤਾਰ ਹੋਣ, ਫੇਰ ਸਸਕਾਰ ਹੋਵੇਗਾ।
ਓਧਰ ਮੱਲਾਂਵਾਲਾ ਵਿੱਚ ਨਾਮ ਚਰਚਾ ਮਗਰੋਂ ਹੋਏ ਹਿੰਸਕ ਟਕਰਾਅ ਦੇ ਮਾਮਲੇ ਵਿੱਚ ਪੁਲਿਸ ਨੇ ਵੱਖ ਵੱਖ ਸਿੱਖ ਸੰਗਠਨਾਂ ਦੇ 18 ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸ ਐਸ ਪੀ ਫਿਰੋਜ਼ਪੁਰ ਦਾ ਕਹਿਣਾ ਹੈ ਕਿ ਇਹਨਾਂ ਸਿੱਖ ਸੰਗਠਨਾਂ ਨੇ 19 ਫਰਵਰੀ ਨੂੰ ਨਾਮ ਚਰਚਾ ਰੋਕਣ ਲਈ ਡੇਰਾ ਪ੍ਰੇਮੀਆਂ ਵਲੋਂ ਲਾਏ ਟੈਂਟ ਪੁੱਟ ਦਿੱਤੇ ਸਨ, ਫੇਰ 25 ਫਰਵਰੀ ਨੂੰ ਡੇਰਾ ਪ੍ਰੇਮੀਆਂ ‘ਤੇ ਪਥਰਾਅਬਾਜ਼ੀ Wholesale NFL Jerseys ਕੀਤੀ ਸੀ  ਤੇ ਹੁਣ ਸੂਹ ਮਿਲੀ ਸੀ ਕਿ ਇਹ ਸਿੱਖ ਸੰਗਠਨ ਕਿਸੇ ਹੋਰ ਵਾਰਦਾਤ ਨੂੰ ਵੀ ਅੰਜਾਮ ਦੇਣ ਵਾਲੇ ਹਨ, ਇਸੇ ਕਰਕੇ ਇਹ ਗ੍ਰਿਫਤਾਰੀਆਂ ਹੋਈਆਂ wholesale jerseys china ਹਨ। ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਕਈ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਵੀ ਸ਼ਾਮਲ ਹਨ।